ETV Bharat / city

'ਆਪ' ਦੀ ਹਨੇਰੀ ਨੂੰ ਰੋਕਣ ਲਈ ਕੀ ਅਕਾਲੀ-ਭਾਜਪਾ ਮੁੜ ਹੋਵੇਗੀ ਇੱਕ ? - ਅਕਾਲੀ ਦਲ ਲਗਾਤਾਰ ਦੂਜੀ ਵਾਰ ਸੱਤਾ ਤੋਂ ਬਾਹਰ

ਸੂਬੇ ਵਿੱਚ ਆਪ ਦੀ ਸਰਕਾਰ ਬਣਨ ਅਤੇ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਸਿਆਸਤ ਵਿੱਚ ਆਪਣਾ ਆਧਾਰ ਖੁਸਦਾ ਵਿਖਾਈ ਦੇ ਰਿਹਾ ਹੈ। ਇਸ ਵਿਚਾਲੇ ਹੁਣ ਪੰਜਾਬ ਵਿੱਚ ਅਕਾਲੀ ਦਲ ਤੇ ਭਾਜਪਾ ਵਿਚਾਲੇ ਗੱਠਜੋੜ ਹੋਣ ਦੀਆਂ ਚਰਚਾਵਾਂ (alliance between the Shiromani Akali Dal and the BJP) ਨੇ ਜ਼ੋਰ ਫੜ ਲਿਆ ਹੈ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਹੋ ਸਕਦਾ ਹੈ ਤਾਂ ਕਿ ਆਪ ਦੀ ਚੱਲੀ ਹਨੇਰੀ ਨੂੰ ਕਿਵੇਂ ਨਾ ਕਿਵੇਂ ਰੋਕਿਆ ਜਾ ਸਕੇ।

ਅਕਾਲੀ ਤੇ ਭਾਜਪਾ ਵਿਚਕਾਰ ਹੋ ਸਕਦਾ ਹੈ ਗੱਠਜੋੜ
ਅਕਾਲੀ ਤੇ ਭਾਜਪਾ ਵਿਚਕਾਰ ਹੋ ਸਕਦਾ ਹੈ ਗੱਠਜੋੜ
author img

By

Published : Apr 6, 2022, 7:04 PM IST

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਮੁੜ ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁੜ ਗੱਠਜੋੜ ਦੀਆਂ ਚਰਚਾਵਾਂ (alliance between the Shiromani Akali Dal and the BJP) ਜ਼ੋਰਾਂ ’ਤੇ ਹਨ। ਚਰਚਾ ਇਹ ਵੀ ਚੱਲ ਰਹੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਰਣਨੀਤੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਲਹਿਰ ਨੂੰ ਠੱਲ੍ਹਣ ਲਈ ਬਣਾਈ ਜਾ ਰਹੀ ਹੈ।

ਅਕਾਲੀ ਦਲ ਦਾ ਖੁਸਦਾ ਜਾ ਰਿਹਾ ਆਧਾਰ !: ਹਾਲਾਂਕਿ ਇਸ ਚਰਚਾ ਵਿਚਾਲੇ ਦੋਵਾਂ ਪਾਰਟੀਆਂ ਦੇ ਕਿਸੇ ਵੀ ਆਗੂ ਦਾ ਖੁੱਲ੍ਹ ਕੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਕਈ ਅਕਾਲੀ ਅਤੇ ਭਾਜਪਾ ਲੀਡਰ ਇਸ ਗੱਠਜੋੜ ਨੂੰ ਲੈਕੇ ਸੰਕੇਤ ਜ਼ਰੂਰ ਦਿੰਦੇ ਵਿਖਾਈ ਦੇ ਰਹੇ ਹਨ। ਇਸ ਵਾਰ ਦੀ ਪੰਜਾਬ ਵਿਧਾਨਸਭਾ ਚੋਣ ਅਕਾਲੀ ਦਲ ਤੇ ਭਾਜਪਾ ਵੱਲੋਂ ਵੱਖ ਹੋ ਕੇ ਲੜੀ ਗਈ ਸੀ ਅਤੇ ਅਕਾਲੀ ਦਲ ਵੱਲੋਂ ਬੀਐਸਪੀ ਨਾਲ ਗੱਠਜੋੜ ਕਰਕੇ ਸੱਤਾ ਹਾਸਿਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਇਸ ਵਾਰ ਦੀਆਂ ਚੋਣਾਂ ਵਿੱਚ ਵੀ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਲਗਾਤਾਰ ਦੂਜੀ ਵਾਰ ਸੱਤਾ ਤੋਂ ਬਾਹਰ ਹੋਈ ਹੈ ਜਿਸਦੇ ਚੱਲਦੇ ਅਕਾਲੀ ਦਲ ਨੂੰ ਆਪਣਾ ਖੁਸਦਾ ਆਧਾਰ ਬਚਾ ਕੇ ਰੱਖਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

ਕੀ ਦੋਵਾਂ ਦਾ ਇਕੱਠਾ ਹੋਣਾ ਹੈ ਮਜ਼ਬੂਰੀ?: ਓਧਰ ਦੂਜੇ ਪਾਸੇ ਭਾਜਪਾ ਦਾ ਪੰਜਾਬ ਵਿੱਚ ਕੋਈ ਖਾਸ ਆਧਾਰ ਨਹੀਂ ਰਿਹਾ ਹੈ ਭਾਵੇਂ ਕੇਂਦਰ ਵਿੱਚ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਭਾਜਪਾ ਦਾ ਦਬਦਬਾ ਰਿਹਾ ਹੈ ਪਰ ਪੰਜਾਬ ਵਿੱਚ ਅਜਿਹਾ ਨਹੀਂ ਹੈ। ਕੇਂਦਰ ਸਰਕਾਰ ਪੰਜਾਬ ਵਿੱਚ ਆਪਣਾ ਪੈਰ ਰੱਖਣਾ ਚਾਹੁੰਦੀ ਹੈ ਇਸ ਲਈ ਭਾਜਪਾ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੇ ਲੋਕਾਂ ਵਿੱਚ ਆਪਣਾ ਆਧਾਰ ਕਾਇਮ ਕਰ ਸਕੇ।

ਜੇਕਰ ਪੰਜਾਬ ਦੇ ਇਸ ਵਾਰ ਵਿਧਾਨਸਭਾ ਦੇ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ ਸਿਰਫ ਮਹਿਜ 3 ਸੀਟਾਂ ਹੀ ਮਿਲੀਆਂ ਜਦਕਿ ਭਾਜਪਾ ਨੂੰ 2 ਸੀਟਾਂ ਤੇ ਜਿੱਤ ਹਾਸਿਲ ਹੋਈ। ਹਾਲਾਂਕਿ ਜੇਕਰ ਅਸੀਂ ਹਾਰ-ਜਿੱਤ ਦੇ ਹਿਸਾਬ ਨਾਲ ਵੋਟਾਂ ਦੇ ਅੰਕੜਿਆਂ ਨੂੰ ਦੇਖੀਏ ਤਾਂ 9 ਸੀਟਾਂ ਅਜਿਹੀਆਂ ਸਨ, ਜਿੰਨ੍ਹਾਂ 'ਤੇ ਜੇਕਰ ਇਹ ਗੱਠਜੋੜ ਹੁੰਦਾ ਤਾਂ ਇਹ ਸੀਟਾਂ ਜਿੱਤੀਆਂ ਜਾ ਸਕਦੀਆਂ ਸਨ।

ਬਾਦਲ ਪਰਿਵਾਰ ਦੀ ਹਾਰ ਨੇ ਅਕਾਲੀ ਦਲ ਦੀ ਚਿੰਤਾ ਵਧਾਈ: ਪੰਜਾਬ ਵਿਧਾਨਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਹੋਈ ਹਾਰ ਨੂੰ ਲੈਕੇ ਜੋ ਇੱਕ ਗੱਲ ਵਾਰ ਵਾਰ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਇਸ ਚੋਣ ਵਿੱਚ ਬਾਦਲ ਪਰਿਵਾਰ ਦੀ ਹਾਰ ਹੋਣਾ ਹੈ। ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣੇ ਗੜ੍ਹ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਓਧਰ ਦੂਜੇ ਪਾਸੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੂੰ ਜਲਾਲਾਬਦ ਤੋਂ ਨਾਮੋਸ਼ੀ ਝੱਲਣੀ ਪਈ ਹੈ। ਇਸਦੇ ਨਾਲ ਹੀ ਜੇਕਰ ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਹਾਰ ਸਹਿਣੀ ਪਈ ਹੈ। ਇਸਦੇ ਨਾਲ ਹੀ ਅਕਾਲੀ ਦਲ ਦੇ ਹੋਰ ਦਿੱਗਜ ਨੇਤਾ ਚੋਣ ਨਤੀਜਿਆਂ ਵਿੱਚ ਮੂਧੇ ਮੂੰਹ ਢਿੱਗੇ ਹਨ। ਅਜਿਹੀ ਅਕਾਲੀ ਦਲ ਦਾ ਪੰਜਾਬ ਦੀ ਸਿਆਸਤ ਵਿੱਚ ਆਧਾਰ ਖੁੱਸਦਾ ਜਾ ਰਿਹਾ ਹੈ।

ਕਿਉਂ ਟੁੱਟਿਆ ਸੀ ਗੱਠਜੋੜ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿੱਚ ਗੱਠਜੋੜ ਟੁੱਟਣ ਦਾ ਕਾਰਨ ਖੇਤੀ ਕਾਨੂੰਨ ਬਣੇ ਸਨ। ਜਦੋਂ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਲਿਆਂਦੇ ਗਏ ਸਨ ਤਾਂ ਉਸ ਸਮੇਂ ਅਕਾਲੀ ਦਲ ਵੱਲੋਂ ਕਾਨੂੰਨਾਂ ਦੀ ਹਮਾਇਤ ਵੀ ਕੀਤੀ ਗਈ ਸੀ ਪਰ ਕਿਸਾਨਾਂ ਦਾ ਰੋਅ ਭਖਣ ਦੇ ਚੱਲਦੇ ਅਤੇ ਵਿਧਾਨਸਭਾ ਚੋਣਾਂ ਨੇੜੇ ਆਉਂਦਿਆਂ ਵੇਖ ਅਕਾਲੀ ਦਲ ਨੂੰ ਆਪਣਾ ਭਵਿੱਖ ਧੁੰਦਲਾ ਵਿਖਾਈ ਦੇਣ ਲੱਗਾ ਸੀ ਜਿਸਦੇ ਚੱਲਦੇ ਉਸਨੂੰ ਮਜ਼ਬੂਰਨ ਖੇਤੀ ਕਾਨੂੰਨਾਂ ਖਿਲਾਫ਼ ਸਟੈਂਡ ਲੈਣਾ ਪਿਆ। ਇਸਦੇ ਚੱਲਦੇ ਅਕਾਲੀ ਦਲ ਵੱਲੋਂ ਭਾਜਪਾ ਲਈ ਨਾਤਾ ਤੋੜ ਲਿਆ ਗਿਆ।

ਇਸ ਲਏ ਸਖ਼ਤ ਸਟੈਂਡ ਦੇ ਚੱਲਦੇ ਹਰਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਕਾਲੀ ਦਲ ਦੇ ਲਏ ਸਖ਼ਤ ਸਟੈਂਡ ਦਾ ਪੰਜਾਬ ਦੇ ਲੋਕਾਂ ਉੱਪਰ ਕੋਈ ਅਸਰ ਨਹੀਂ ਹੋਇਆ ਜਿਸਦੇ ਚੱਲਦੇ ਹਾਰ ਹੀ ਝੋਲੀ ਪਈ। ਹੁਣ ਜਿੱਥੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਦੂਜੇ ਪਾਸੇ ਆਪ ਦੀ ਹਨੇਰੀ ਚੱਲੀ ਹੈ ਇਸ ਹਨੇਰੀ ਨੂੰ ਰੋਕਣ ਲਈ ਅਕਾਲੀ ਦਲ ਅਤੇ ਭਾਜਪਾ ਦੋਵਾਂ ਨੂੰ ਇੱਕ ਦੂਜੇ ਦੇ ਸਾਥ ਦੀ ਜ਼ਰੂਰਤ ਹੁੰਦੀ ਵਿਖਾਈ ਦੇ ਰਹੀ ਹੈ ਅਜਿਹੇ ਵਿੱਚ ਦੋਵਾਂ ਵਿੱਚ ਪਈਆਂ ਦੂਰੀਆਂ ਤੋਂ ਹੁਣ ਨੇੜਤਾ ਹੋ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਕਿਵੇਂ ਚੱਲਦਾ ਹੈ ਗੈਂਗਸਟਰਾਂ ਦਾ ਸਿੱਕਾ, ਸਰਕਾਰ ਲਈ ਵੱਡੀ ਚੁਣੌਤੀ !

ETV Bharat Logo

Copyright © 2025 Ushodaya Enterprises Pvt. Ltd., All Rights Reserved.