ਚੰਡੀਗੜ੍ਹ: ਮੰਤਰੀ ਨਰਿੰਦਰ ਮੋਦੀ ਅੱਜ ਨੇ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ । ਇਹ 'ਮਨ ਕੀ ਬਾਤ' ਦਾ 79ਵਾਂ ਸੰਸਕਰਨ ਹੈ। ਚੰਡੀਗੜ੍ਹ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਤੋਂ ਬਾਅਦ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੀ ਇਸ ਦੁਕਾਨਦਾਰ ਤੋਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕੇ। ਇਸ ਲਈ ਉਨ੍ਹਾਂ ਆਪਣੇ ਮਹੀਨਾ ਭਰ ਕੀਤੇ ਜਾਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਚ ਇਸ ਰੇਹੜੀ ਵਾਲੇ ਦੀ ਚਰਚਾ ਕੀਤੀ।
ਜਦੋਂਕਿ ਇਸ ਤੋਂ ਪਹਿਲਾਂ ਰਾਜਪਾਲ ਵੀ.ਪੀ ਸਿੰਘ ਬਦਨੌਰ ਖ਼ੁਦ ਆਪਣੇ ਟਵਿੱਟਰ ਹੈਂਡਲ 'ਤੇ ਇਸ ਦੁਕਾਨਦਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਇਹ ਦੁਕਾਨਦਾਰ ਚੰਡੀਗੜ੍ਹ ਦੇ ਸੈਕਟਰ 29 ਵਿੱਚ ਰਹਿਣ ਵਾਲਾ ਅਤੇ ਸਾਈਕਲ 'ਤੇ ਛੋਲੇ ਭਟੂਰੇ ਵੇਚਣ ਵਾਲਾ ਇੱਕ ਛੋਟਾ ਦੁਕਾਨਦਾਰ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਦਾ ਹੈ। ਇਹ ਦੁਕਾਨਦਾਰ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਛੋਲੇ ਭਟੂਰੇ ਨੂੰ ਮੁਫ਼ਤ ਵਿੱਚ ਖੁਆਉਂਦਾ ਹੈ। ਇਹ ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ।
'ਮਨ ਕੀ ਬਾਤ' ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਮੋਦੀ ਨੇ ਦੇਸ਼ ਦੇ ਖਿਡਾਰੀਆਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਾਰਗਿਲ ਵਿੱਚ ਲੜਾਈ ਕਰਨ ਵਾਲੇ ਵੀਰ ਨੌਜਵਾਨਾਂ ਨੂੰ ਸਲਾਮ ਕੀਤਾ ਅਤੇ ਦੇਸ਼ ਵਾਸੀਆਂ ਨੂੰ ਉਨ੍ਹਾਂ ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਭ ਨੂੰ ਅੰਮ੍ਰਿਤ ਮਹਾਂਉਤਸਵ ਵਿੱਚ ਹਿੱਸਾ ਲੈ ਕੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਨ ਦਾ ਜਿਕਰ ਕੀਤਾ । 15 ਅਗਸਤ ਨਜ਼ਦੀਕ ਆ ਰਹੀ ਹੈ ਜਿਸ ਤੇ ਮੋਦੀ ਨੇ ਇਸ ਮਹਾਨ ਉਤਸਵ ਤੇ ਸਭ ਨੂੰ ਰਾਸ਼ਟਰਗਾਨ ਗਾਉਣ ਲਈ ਕਿਹਾ ਅਤੇ ਦੇਸ ਦਾ ਵਿਕਾਸ ਇੱਕਜੁੱਟ ਕਰਨ ਦਾ ਜਿਕਰ ਕੀਤਾ।
ਮੋਦੀ ਨੇ ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਕੀਤਾ ਜ਼ਿਕਰ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ।
ਇਹ ਵੀ ਪੜੋ: ਇੱਕ ਮੂੰਗਫਲੀ ਵੇਚਣ ਵਾਲਾ ਕਨੰੜ ਮੁੰਡਾ ਬਣਿਆ ਬ੍ਰਿਟਿਸ਼ ਸਿਪਾਹੀ