ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸਿੱਖਾਂ ਦੀ ਦੂਸਰੀ ਸਿਰਮੌਰ ਸੰਸਥਾ ਵੱਲੋਂ ਜਾਣੀ ਜਾਂਦੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ 2 ਵਾਰ ਪ੍ਰਧਾਨ ਰਹੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਭਾਜਪਾ ਵਿੱਚ ਮੁੜ ਸ਼ਾਮਲ ਹੋਣ ਨਾਲ ਪੰਜਾਬ ਦੀ ਸਿਆਸਤ ਬੁਰੀ ਤਰ੍ਹਾਂ ਗਰਮਾ ਗਈ ਸੀ।
ਈ.ਟੀ.ਵੀ ਭਾਰਤ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ 2022 ਦੀਆਂ ਚੋਣਾਂ ਦੌਰਾਨ ਮੇਰੀ ਇਹ ਇੱਛਾ ਹੈ ਕਿ ਪੰਜਾਬ 'ਚ ਭਾਜਪਾ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ, ਪਰ ਅੰਤਿਮ ਫ਼ੈਸਲਾ ਹਾਈਕਮਾਂਡ ਕੋਲ ਹੋਵੇਗਾ।
ਇਸ ਤੋਂ ਇਲਾਵਾਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਏ ਹਨ ਅਤੇ ਇਸੇ ਭਾਵਨਾ ਨਾਲ ਉਨ੍ਹਾਂ ਨੇ ਲੰਮਾ ਸਮਾਂ ਅਕਾਲੀ ਦਲ ਵਿੱਚ ਰਹਿ ਕੇ ਵੀ ਲੋਕਾਂ ਦੀ ਸੇਵਾ ਕੀਤੀ ਹੈ। ਪਰ ਅਕਾਲੀ ਦਲ ਹੁਣ ਸਿਰਫ਼ ਕੇਂਦਰਿਤ ਪਾਰਟੀ ਬਣ ਕੇ ਰਹਿ ਗਈ ਹੈ, ਜਿਸ ਕਾਰਨ ਇਸ ਪਾਰਟੀ ਨਾਲ ਕਿਸੇ ਦੀ ਵੀ ਚੰਗਾ ਨਹੀਂ ਹੋ ਸਕਦਾ।
ਮਨਜਿੰਦਰ ਸਿਰਸਾ ਨੇ ਕਿਹਾ ਪੰਜਾਬ ਵਿੱਚ ਭਾਜਪਾ ਦੀ ਹਾਲਤ ਬਹੁਤੀ ਠੀਕ ਨਹੀਂ ਹੈ, ਪਰ ਪਾਰਟੀ ਨੇ ਜਿੱਥੇ ਵੀ ਮੇਰੀ ਡਿਊਟੀ ਲਾਈ ਹੈ, ਉੱਥੇ ਮੇਰੇ ਵੱਲੋਂ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਸਿੱਖਾਂ ਦੇ ਹਿੱਤਾਂ ਲਈ ਕੰਮ ਕੀਤਾ ਹੈ, ਜਿਵੇਂ ਕਰਤਾਰਪੁਰ ਲਾਂਘਾ ਖੁੱਲ੍ਹਵਾਣਾ, ਅਫ਼ਗਾਨਿਸਤਾਨ ਤੋਂ ਸਿੱਖਾਂ ਨੂੰ ਲਿਆਉਣਾ ਆਦਿ। ਇਸ ਤੋਂ ਇਲਾਵਾਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਕਦੇ ਵੀ ਸਿਰਫ਼ ਇੱਕ ਗੁਰਦੁਆਰਾ ਸਾਹਿਬ ਲਈ ਚੋਣ ਨਹੀਂ ਲੜਨਗੇ।
ਇਹ ਵੀ ਪੜੋ:- ਪੰਜਾਬ ’ਚ ਭਾਜਪਾ ਨੇ ਆਗਾਮੀ ਚੋਣਾਂ ਲਈ ਵਜਾਇਆ ਬਿਗੁਲ