ETV Bharat / city

'ਕਿਸਾਨ ਜਥੇਬੰਦੀਆਂ ਨੂੰ ਲੀਡਰਸ਼ਿਪ ਨਾਲ ਵੀ ਮਿਲਵਾਉਣ ਲਈ ਤਿਆਰ BJP' - etv bharat

ਐਨਡੀਏ ਨਾਲ ਅਕਾਲੀ ਦਲ ਦਾ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਮਦਨ ਮੋਹਨ ਮਿੱਤਲ
ਮਦਨ ਮੋਹਨ ਮਿੱਤਲ
author img

By

Published : Sep 29, 2020, 11:34 AM IST

Updated : Sep 29, 2020, 6:44 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਗੱਠਜੋੜ ਤੋੜਨ ਤੋਂ ਬਾਅਦ ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸੂਬੇ ਵਿੱਚ ਬੇਸ਼ੱਕ ਬੀਜੇਪੀ ਦੇ ਖਿਲਾਫ਼ ਕਿਸਾਨ ਲਹਿਰ ਖੜ੍ਹੀ ਹੋ ਚੁੱਕੀ ਹੈ ਪਰ ਹਰੇਕ ਪਾਰਟੀ ਨੂੰ ਮਿਹਨਤ ਤਾਂ ਕਰਨੀ ਪੈਂਦੀ ਹੈ। ਗਠਜੋੜ ਟੁੱਟਣ ਨਾਲ 8 ਫ਼ੀਸਦੀ ਵੋਟ ਸ਼ੇਅਰ ਵਾਲੀ ਭਾਜਪਾ ਪਾਰਟੀ 2022 ਵਿੱਚ ਕਿਵੇਂ ਆਪਣਾ ਵੋਟ ਦਾ ਗ੍ਰਾਫ਼ ਵਧਾਵੇਗਾ, ਇਸ ਬਾਰੇ ਮਿੱਤਲ ਕੋਈ ਜਵਾਬ ਨਾ ਦੇ ਸਕੇ।

ਮਦਨ ਮੋਹਨ ਮਿੱਤਲ ਮੁਤਾਬਕ ਕਿਸਾਨਾਂ ਨੂੰ ਸਮਝਾਉਣ ਦੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਲਈ ਸੀ ਪਰ ਉਹ ਕਿਸਾਨਾਂ ਨੂੰ ਨਹੀਂ ਸਮਝਾ ਸਕੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਖੇਤੀ ਆਰਡੀਨੈਂਸ ਬਿੱਲਾਂ ਨੂੰ ਕਿਸਾਨਾਂ ਲਈ ਲਾਹੇਵੰਦ ਬਿੱਲ ਕਹਿ ਰਹੇ ਸਨ।

ਵੀਡੀਓ
ਮਿੱਤਲ ਨੇ ਕਿਹਾ ਕਿ ਕਿਸਾਨਾਂ ਨੂੰ ਨਾ ਸਮਝਾਉਣ ਤੋਂ ਬਾਅਦ ਆਪਣੀ ਜ਼ਮੀਨ ਖਿਸਕਦੀ ਦੇਖ ਅਕਾਲੀ ਦਲ ਨੇ ਗਠਜੋੜ ਤੋੜ ਦਿੱਤਾ। ਹੁਣ ਭਾਜਪਾ ਮਜ਼ਬੂਤ ਹੋ ਕੇ ਇਕੱਲਿਆਂ ਹੀ ਕਿਸਾਨਾਂ ਨੂੰ ਸਮਝਾਵੇਗੀ ਤੇ 31 ਜਥੇਬੰਦੀਆਂ ਨੂੰ ਕੇਂਦਰ ਦੇ ਲੀਡਰਾਂ ਕੋਲ ਲੈ ਕੇ ਜਾਣ ਲਈ ਵੀ ਤਿਆਰ ਹੈ। ਪਰ ਕਾਂਗਰਸ ਅਕਾਲੀ ਤੇ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ।
ਵੀਡੀਓ
ਹਾਲਾਂਕਿ ਮਿੱਤਲ ਨੂੰ ਜਦੋਂ ਪੁੱਛਿਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗੱਠਜੋੜ ਤੋੜਨ ਦਾ ਐਲਾਨ ਨਹੀਂ ਕੀਤਾ ਗਿਆ ਇਸ ਬਾਰੇ ਸਵਾਲ ਕੀਤਾ ਗਿਆ। ਉੱਥੇ ਹੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਾਰੀਫ਼ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਰਗਾ ਇਨਸਾਨ ਤੇ ਮੁੱਖ ਮੰਤਰੀ ਕੋਈ ਨਹੀਂ ਹੋ ਸਕਦਾ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਅਤੇ ਸੂਬੇ ਲਈ ਬਹੁਤ ਕੁੱਝ ਕੀਤਾ।ਕਾਂਗਰਸ ਵੱਲੋਂ ਸੂਬੇ ਭਰ ਦੇ ਵਿੱਚ ਖੇਤੀ ਆਰਡੀਨੈਂਸ ਬਿੱਲ ਖ਼ਿਲਾਫ਼ ਲੈ ਕੇ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ 'ਤੇ ਬੋਲਦਿਆਂ ਮਿੱਤਲ ਨੇ ਕਿਹਾ ਕਿ ਉਤਰਾਂਚਲ ਵਿੱਚ ਹਾਰਨ ਤੋਂ ਬਾਅਦ ਪੰਜਾਬ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਹਰੀਸ਼ ਰਾਵਤ ਪੰਜਾਬ ਕਾਂਗਰਸ ਦਾ ਕੀ ਭਲਾ ਕਰ ਲੈਣਗੇ।

ਸੂਬੇ ਦੇ ਵਿੱਚ ਕਿਸਾਨਾਂ ਸਣੇ ਸਿਆਸੀ ਪਾਰਟੀਆਂ ਦੇ ਹੁੰਦੇ ਵਿਰੋਧ ਨੂੰ ਦੇਖਦਿਆਂ ਭਾਜਪਾ ਦੇ ਆਗੂ ਵੀ ਹੁਣ ਕਹਿਣ ਲੱਗ ਪਏ ਹਨ ਕਿ ਉਹ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੀ ਲੀਡਰਸ਼ਿਪ ਨੂੰ ਮਿਲਵਾਉਣ ਲਈ ਵੀ ਰਾਜੀ ਹਨ ਤੇ ਕਿਸਾਨਾਂ ਦੀਆਂ ਸਾਰੀਆਂ ਸ਼ੰਕਾ ਦੂਰ ਕਰਨਗੇ।

Last Updated : Sep 29, 2020, 6:44 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.