ਚੰਡੀਗੜ੍ਹ: ਕਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਕੁੱਝ ਪਾਬੰਦੀਆਂ ਲਗਾਈਆਂ ਸਨ, ਜਿਹਨਾਂ ਵਿੱਚ ਰਾਤ ਦਾ ਕਰਫ਼ਿਊ ਸ਼ਾਮਿਲ ਹੈ। ਅੱਜ ਪੰਜਾਬ ਭਰ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਣਾ ਸੀ, ਪਰ ਕਰੋਨਾ ਕਰਕੇ ਲੋਕ ਚੁੱਪ ਚੁੱਪ ਅਤੇ ਨਿਰਾਸ਼ ਨਜ਼ਰ ਆਏ। ਜੇਕਰ ਗੱਲ ਕਰੀਏ ਪੰਜਾਬ ਦੇ ਚੰਡੀਗੜ੍ਹ ਦੀ ਤਾਂ ਉਥੋਂ ਦੇ ਤਿਲਕ ਨਗਰ ਲੋਕ ਲੋਹੜੀ ਮਨਾਉਂਦੇ ਨਜ਼ਰ ਆਏ ਹਨ। ਲੋਕ ਖੁਸ਼ੀਆਂ ਮਨਾਉਂਦੇ ਨਜ਼ਰ ਆਏ।
ਲੋਹੜੀ ਖੁਸ਼ੀਆਂ ਦਾ ਤਿਉਹਾਰ ਹੈ। ਇਹ ਤਿਉਹਾਰ ਭਗਵਾਨ ਸੂਰਜ ਅਤੇ ਅਗਨੀ ਨੂੰ ਸਮਰਪਿਤ ਹੈ। ਸੂਰਜ ਅਤੇ ਅੱਗ ਨੂੰ ਊਰਜਾ ਦਾ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ। ਇਹ ਤਿਉਹਾਰ ਸਰਦੀਆਂ ਦੇ ਵਿਦਾਇਗੀ ਅਤੇ ਬਸੰਤ ਦੀ ਆਮਦ ਨੂੰ ਦਰਸਾਉਂਦਾ ਹੈ।
ਲੋਹੜੀ ਦੀ ਰਾਤ ਸਭ ਤੋਂ ਠੰਢੀ ਮੰਨੀ ਜਾਂਦੀ ਹੈ। ਇਸ ਤਿਉਹਾਰ 'ਤੇ, ਫਸਲਾਂ ਦੇ ਹਿੱਸੇ ਪਵਿੱਤਰ ਅਗਨੀ ਵਿੱਚ ਚੜ੍ਹਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਫਸਲ ਦੇਵਤਿਆਂ ਤੱਕ ਪਹੁੰਚ ਜਾਂਦੀ ਹੈ।
ਲੋਹੜੀ ਨੂੰ ਪੰਜਾਬ ਵਿੱਚ ਤਿਲੋੜੀ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਤਿਲ ਅਤੇ ਰੋੜੀ ਤੋਂ ਬਣਿਆ ਹੈ। ਰੋੜੀ ਗੁੜ ਅਤੇ ਰੋਟੀ ਤੋਂ ਬਣਿਆ ਪਕਵਾਨ ਹੈ। ਲੋਹੜੀ ਵਾਲੇ ਦਿਨ ਤਿਲ ਅਤੇ ਗੁੜ ਖਾਣ ਅਤੇ ਆਪਸ ਵਿਚ ਵੰਡਣ ਦੀ ਪਰੰਪਰਾ ਹੈ।
ਇਹ ਤਿਉਹਾਰ ਦੁੱਲਾ ਭੱਟੀ ਅਤੇ ਮਾਤਾ ਸਤੀ ਦੀ ਕਥਾ ਨਾਲ ਜੁੜਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪ੍ਰਜਾਪਤੀ ਦਕਸ਼ ਦੇ ਯੱਗ ਵਿੱਚ ਮਾਂ ਸਤੀ ਨੇ ਆਤਮਦਾਹ ਕੀਤਾ ਸੀ। ਇਸ ਦੇ ਨਾਲ ਹੀ ਅੱਜ ਦੇ ਹੀ ਦਿਨ ਲੋਕ ਨਾਇਕ ਦੁੱਲਾ ਭੱਟੀ ਨੇ ਮੁਗਲਾਂ ਦੇ ਆਤੰਕ ਤੋਂ ਸਿੱਖ ਧੀਆਂ ਦੀ ਲਾਜ ਬਚਾਈ ਸੀ। ਅੱਜ ਵੀ ਉਨ੍ਹਾਂ ਦੀ ਯਾਦ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਲੋਕ ਮਿਲ ਕੇ ਲੋਕ ਗੀਤ ਗਾਉਂਦੇ ਹਨ ਅਤੇ ਢੋਲ ਵਜਾਏ ਜਾਂਦੇ ਹਨ।
ਇਹ ਵੀ ਪੜ੍ਹੋ:Lohri 2022 : ਜਾਣੋ ਕਿਉਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ ਅਤੇ ਅੱਗ ਵਿੱਚ ਕਿਉਂ ਪਾਉਂਦੇ ਨੇ ਮੂੰਗਫਲੀ ਅਤੇ ਤਿਲ