ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਬਚਾਅ ਲਈ ਸ਼ਹਿਰ ਵਿੱਚ 'ਤਾਲਾਬੰਦੀ' ਦੇ ਹੁਕਮ ਦਿੱਤੇ ਗਏ ਹਨ। ਇਸ 'ਤਾਲਾਬੰਦੀ' ਦੌਰਾਨ ਚੰਡੀਗੜ੍ਹ ਦਾ ਸਭ ਵੱਧ ਰੌਣਕ ਵਾਲਾ ਸੈਕਟਰ 17 ਵੀ ਪੂਰੀ ਤਰ੍ਹਾਂ ਸੁੰਨਸਾਨ ਨਜ਼ਰ ਆਇਆ।
ਇਸ 'ਤਾਲਾਬੰਦੀ' ਦੌਰਾਨ ਸਿਰਫ਼ ਖਾਣ-ਪੀਣ ਤੇ ਮੈਡੀਕਲ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿ ਸਕਦੀਆਂ ਹਨ। ਪਰ ਇਨ੍ਹਾਂ ਦੁਕਾਨਾਂ 'ਤੇ ਗਾਹਕ ਬਹੁਤ ਹੀ ਘੱਟ ਨਜ਼ਰ ਆਏ। ਈਟੀਵੀ ਭਾਰਤ ਵੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਸਾਵਧਾਨੀ ਵਰਤ ਕੇ ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਤੋਂ ਬਚ ਸਕਣ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਇਆ ਗਿਆ ਕਰਫਿਊ, ਸਿਰਫ਼ ਮੈਡੀਕਲ ਸੇਵਾਵਾਂ ਲਈ ਛੋਟ