ETV Bharat / city

ਸੀਐੱਮ ਚੰਨੀ ਦੇ ਭਾਣਜੇ ਦੀ ਗ੍ਰਿਫਤਾਰੀ ਤੋਂ ਬਾਅਦ ਭਖੀ ਸਿਆਸਤ - ਭੁਪਿੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ (ED arrests nephew of Charanjit Channi) ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਭੁਪਿੰਦਰ ਸਿੰਘ ਹਨੀ ਨੂੰ ਮੋਹਾਲੀ ਵਿਖੇ ਸੀਬੀਆਈ ਕੋਰਟ ਵਿਚ ਪੇਸ਼ ਕੀਤਾ ਜਾਏਗਾ। ਫਿਲਹਾਲ ਇਸ ਮਾਮਲੇ ਤੋਂ ਬਾਅਦ ਸੀਐੱਮ ਚੰਨੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਹਨ।

ਸੀਐੱਮ ਚੰਨੀ ਦਾ ਭਾਣਜੇ ਗ੍ਰਿਫਤਾਰ
ਸੀਐੱਮ ਚੰਨੀ ਦਾ ਭਾਣਜੇ ਗ੍ਰਿਫਤਾਰ
author img

By

Published : Feb 4, 2022, 11:54 AM IST

Updated : Feb 4, 2022, 12:02 PM IST

ਚੰਡੀਗੜ੍ਹ: ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਈਡੀ ਨੇ ਗ੍ਰਿਫ਼ਤਾਰ (ED arrests nephew of Charanjit Channi) ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਭੁਪਿੰਦਰ ਸਿੰਘ ਹਨੀ ਨੂੰ ਮੋਹਾਲੀ ਵਿਖੇ ਸੀਬੀਆਈ ਕੋਰਟ ਵਿਚ ਪੇਸ਼ ਕੀਤਾ ਜਾਏਗਾ। ਉੱਥੇ ਹੀ ਦੂਜੇ ਪਾਸੇ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸੀਐੱਮ ਚਰਨਜੀਤ ਸਿੰਘ ਚੰਨੀ ਹੁਣ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ।

  • #WATCH On arrest of Punjab CM Charanjit S Channi's nephew Bhupinder S Honey by ED in illegal sand mining case, SAD leader Bikram S Majithia says, "Channi has only cared about Channi, Honey & money. Initially, money was seized, then Honey was arrested & now is the turn of Channi." pic.twitter.com/N3IiUwXoqN

    — ANI (@ANI) February 4, 2022 " class="align-text-top noRightClick twitterSection" data=" ">

ਹੁਣ ਚੰਨੀ ਦੀ ਬਾਰੀ ਹੈ- ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚੰਨੀ ਨੂੰ ਸਿਰਫ ਚੰਨੀ, ਹਨੀ ਅਤੇ ਮਨੀ ਦੀ ਚਿੰਤਾ ਸੀ। ਸ਼ੁਰੂਆਤ ਚ ਪੈਸਾ ਜਬਤ ਕੀਤਾ ਗਿਆ। ਫਿਰ ਹਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਚੰਨੀ ਦੀ ਬਾਰੀ ਹੈ।

  • #WATCH | It takes people 4-5 yrs to do corruption, he(Punjab CM)did wonders within 111 days itself. Unfortunate! People are watching, want honest govt: Delhi CM Arvind Kejriwal in Dona Paula (Goa) on arrest of Punjab CM's nephew Bhupinder S Honey by ED in illegal sand mining case pic.twitter.com/VxVxqyTxmx

111 ਦਿਨਾਂ ’ਚ ਸੀਐੱਮ ਚੰਨੀ ਨੇ ਕਰ ਦਿੱਤਾ ਕਮਾਲ - ਕੇਜਰੀਵਾਲ

ਸੀਐੱਮ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਭ੍ਰਿਸ਼ਟਾਚਾਰ ਕਰਨ ’ਚ 4-5 ਸਾਲ ਲਗਦੇ ਹਨ। ਪਰ ਪੰਜਾਬ ਦੇ ਸੀਐੱਮ ਨੇ 111 ਦਿਨਾਂ ਦੇ ਅੰਦਰ ਹੀ ਕਮਾਲ ਕਰ ਦਿੱਤਾ। ਬਦਕਿਸਮਤੀ ਨਾਲ ਲੋਕ ਸਭ ਦੇਖ ਰਹੇ ਹਨ। ਲੋਕ ਇਮਾਨਦਾਰ ਸਰਕਾਰ ਚਾਹੁੰਦੇ ਹਨ।

ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਹੋਈ ਸੀ ਛਾਪੇਮਾਰੀ

ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ ਲੁਧਿਆਣਾ, ਮੋਹਾਲੀ, ਹਰਿਆਣਾ ਦੇ ਪੰਚਕੂਲਾ 'ਚ ਛਾਪੇਮਾਰੀ ਕੀਤੀ ਗਈ। ਭੁਪਿੰਦਰ ਹਨੀ ਨੂੰ ਈਡੀ ਨੇ ਪੁੱਛਗਿੱਛ ਲਈ ਜਲੰਧਰ ਦਫ਼ਤਰ ਬੁਲਾਇਆ ਸੀ। ਭੁਪਿੰਦਰ ਹਨੀ ਨੂੰ ਈਡੀ ਨੇ ਕਰੀਬ 7-8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ।

ਕਾਬਿਲੇਗੌਰ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਇਹ ਇੱਕ ਬਹੁਤ ਵੱਡੀ ਖਬਰ ਹੈ ਕਿਉਂਕਿ ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ ਅਤੇ ਇਸ ਦੌਰਾਨ ਭੁਪਿੰਦਰ ਸਿੰਘ ਹਨੀ ਦਾ ਗ੍ਰਿਫ਼ਤਾਰ ਹੋਣਾ ਵਿਰੋਧੀਆਂ ਲਈ ਕਾਂਗਰਸ ਦੇ ਇੱਕ ਵੱਡਾ ਨਿਸ਼ਾਨਾ ਖੁੱਲ੍ਹ ਕੇ ਸਾਹਮਣੇ ਆਇਆ ਹੈ।

ਇਹ ਵੀ ਪੜੋ: ED ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ

Last Updated : Feb 4, 2022, 12:02 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.