ਚੰਡੀਗੜ੍ਹ: ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ 'ਚ ਐਸ.ਆਈ.ਟੀ ਮੁਖੀ ਆਈ.ਜੀ ਕੁੰਵਰ ਵਿਜੇ ਪ੍ਰਤਾਪ ਵਲੋਂ ਪਿਛਲੇ ਦਿਨੀਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇਸ ਮਾਮਲਿਆਂ ਦੀ ਪੈਰ੍ਹਵੀ ਕਰਨ ਲਈ ਮੈਂਬਰਸ਼ਿਪ ਲਈ ਗਈ ਸੀ। ਇਸ ਦੇ ਚੱਲਦਿਆਂ ਆਈ.ਜੀ ਕੁੰਵਰ ਵਿਜੇ ਪ੍ਰਤਾਪ ਵਲੋਂ ਆਪਣਾ ਇੱਕ ਹੋਰ ਗਵਾਇਆ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਦੀ ਜਿਸ ਜ਼ਾਬਤਾ ਕਮੇਟੀ ਵਲੋਂ ਦੋ ਦਿਨ ਪਹਿਲਾਂ ਮੈਂਬਰ ਬਣਾਇਆ ਗਿਆ ਸੀ, ਜੋ ਉਨ੍ਹਾਂ ਨੂੰ ਤੁਰੰਤ ਛੱਡਣਾ ਪੈ ਰਿਹਾ ਹੈ। ਬਾਰ ਕੌਂਸਲ ਵਲੋਂ ਆਪਣੇ ਉਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ, ਜਿਸ 'ਚ ਉਨ੍ਹਾਂ ਵਲੋਂ ਕੁਝ ਦਿਨ ਪਹਿਲਾਂ ਆਈ.ਜੀ ਕੁੰਵਰ ਵਿਜੇ ਪ੍ਰਤਾਪ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਸੀ।
ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੀ ਚੰਡੀਗੜ੍ਹ ਅਤੇ ਪੰਜਾਬ ਯੁਨਿਟ ਵਲੋਂ ਗੰਭੀਰ ਇਤਰਾਜ਼ ਪ੍ਰਗਟ ਕਰਕੇ ਇਸ ਨੂੰ ਗੈਰ ਕਾਨੂੰਨੀ ਠਹਿਰਾਇਆ ਸੀ।