ਚੰਡੀਗੜ੍ਹ: ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ ਦੇ ਕੁਨੂਰ ਨੇੜੇ ਬੁੱਧਵਾਰ ਦੁਪਹਿਰ ਨੂੰ ਫੌਜ ਦੇ ਉੱਚ ਅਧਿਕਾਰੀਆਂ (Gen Bipin Rawat's Chopper Crashes) ਨੂੰ ਲੈ ਕੇ ਜਾ ਰਿਹਾ ਆਈਏਐਫ ਦਾ ਇੱਕ Mi-17V5 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਵਿੱਚ ਜਨਰਲ ਬਿਪਿਨ ਰਾਵਤ (ਸੀਡੀਐਸ), ਸ੍ਰੀਮਤੀ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲਐਸ ਲਿਦੜ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਐਨਕੇ ਗੁਰਸੇਵਕ ਸਿੰਘ, ਐਨਕੇ ਜਤਿੰਦਰ ਕੁਮਾਰ, ਐਲ/ਐਨਕੇ ਵਿਵੇਕ ਕੁਮਾਰ, ਐਲ/ਐਨਕੇ ਬੀ ਸਾਈ ਤੇਜਾ ਅਤੇ ਹੌਲਦਾਰ ਸਤਪਾਲ ਮੌਜੂਦ ਸਨ।
ਇਸ ਵੱਡੇ ਹਾਦਸੇ ਤੋਂ ਬਾਅਦ ਉਨ੍ਹਾਂ ਸਾਰੀਆਂ ਘਟਨਾਵਾਂ ਦਾ ਮੁੜ ਤੋਂ ਯਾਦ ਤਾਜ਼ਾ ਹੋ ਗਈਆਂ ਹਨ ਜਿਨ੍ਹਾਂ ਚ ਕਈ ਵੱਡੀਆਂ ਹਸਤੀਆਂ ਆਪਣੀਆਂ ਜਾਨਾਂ ਗੁਆ ਚੁੱਕੀਆਂ ਹਨ। ਦੱਸ ਦਈਏ ਕਿ ਭਾਰਤੀ ਰਾਜਨੇਤਾ ਵਾਈ ਐਸ ਰਾਜਸ਼ੇਖਰ ਰੇਡੀ, ਸੰਜੇ ਗਾਂਧੀ, ਮਾਧਵ ਰਾਵ ਸਿੰਧੀਆ, ਜੀਐਮਸੀ ਬਾਲ ਯੋਗੀ, ਐਸ ਮੋਹਨ ਕੁਮਾਰਮੰਗਲਮ, ਓਪੀ ਜਿੰਦਲ, ਅਰੁਣਾਚਲ ਪ੍ਰਦੇਸ਼ ਦੇ ਚੀਫ ਮਿਨੀਸਟਰ ਦੋਰਜੀ ਖਾਂਡੂ ਵਰਗੇ ਦਿੱਗਜ ਪਲੈਨ ਕ੍ਰੈਸ਼ ਦਾ ਸ਼ਿਕਾਰ ਹੋ ਚੁੱਕੇ ਹਨ।
ਆਓ ਤੁਹਾਨੂੰ ਵੀ ਦੱਸਦੇ ਹਾਂ ਉਨ੍ਹਾਂ 10 ਵੱਡੇ ਹਾਦਸਿਆਂ ਬਾਰੇ...
- 23 ਨਵੰਬਰ 1963 ਨੂੰ ਜੰਮੂ ਕਸ਼ਮੀਰ ਦੇ ਪੁੰਛ ਚ ਭਾਰਤੀ ਹਵਾਈ ਸੈਨਾ ਦਾ ਜਹਾਜ ਕ੍ਰੈਸ਼ ਹੋਇਆ ਸੀ ਜਿਸ ’ਚ ਲੈਫਟੀਨੇਟ ਜਨਰਲ ਬਿਕਰਮ ਸਿੰਘ ਅਤੇ ਏਅਰ ਵਾਈਸ ਮਾਰਸ਼ਲ ਏਰਲਿਕ ਪਿੰਟੋ ਦੀ ਮੌਤ ਹੋ ਗਈ ਸੀ। ਨਾਲ ਹੀ ਹਵਾਈ ਸੈਨਾ ਦੇ 6 ਅਧਿਕਾਰੀਆਂ ਦੀ ਵੀ ਮੌਤ ਹੋ ਗਈ ਸੀ।
- ਸਾਲ 31 ਮਈ 1973 ਨੂੰ ਜਹਾਜ ਕ੍ਰੈਸ਼ ਚ ਕਾਂਗਰਸ ਆਗੂ ਮੋਹਨ ਕੁਮਾਰ ਮੰਗਲਮ ਦੀ ਮੌਤ ਹੋਈ ਸੀ। ਉਨ੍ਹਾਂ ਦੇ ਮ੍ਰਿਤ ਸਰੀਰ ਨੂੰ ਉਨ੍ਹਾਂ ਦੇ ਪਾਰਕਰ ਪੈਨ ਰਾਹੀ ਪਛਾਣਿਆ ਗਿਆ ਸੀ।
- ਸਾਲ 23 ਜੂਨ 1980 ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਦੀ ਮੌਤ ਵੀ ਮੌਤ ਜਹਾਜ ਕ੍ਰੈਸ਼ ਚ ਹੋਈ ਸੀ। ਹੈਰਾਨ ਕਰਨ ਵਾਲੀ ਗੱਲ ਹੈ ਕਿ ਉਹ ਜਹਾਜ ਚ ਸਫਰ ਨਹੀਂ ਕਰ ਰਹੇ ਸੀ ਸਗੋਂ ਜਹਾਜ ਨੂੰ ਖੁਦ ਉਡਾ ਰਹੇ ਸੀ।
- ਸਾਲ 2001 ਚ ਅਰੂਣਾਚਲ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨਟੁੰਗ ਦੀ ਹੈਲੀਕਾਪਟਰ ਕ੍ਰੈਸ਼ ਚ ਮੌਤ ਹੋ ਗਈ ਸੀ।
- ਸਾਲ 30 ਸਤੰਬਰ 2001 ਨੂੰ ਕਾਂਗਰਸ ਆਗੂ ਮਾਧਵਰਾਵ ਸਿੰਧਿਆ ਦੀ ਮੌਤ ਵੀ ਹੈਲੀਕਾਪਟਰ ਕ੍ਰੈਸ਼ ਚ ਹੋਈ ਸੀ।
- ਸਾਲ 3 ਮਾਰਚ 2002 ਨੂੰ ਜੀਐਮਸੀ ਬਾਲਯੋਗੀ ਵੀ ਆਂਧਰਪ੍ਰਦੇਸ਼ ਚ ਹੈਲੀਕਾਪਟਰ ਹਾਦਸੇ ’ਚ ਸ਼ਿਕਾਰ ਹੋ ਗਏ ਸੀ। ਹੈਲੀਕਾਪਟਰ ਕ੍ਰੈਸ਼ ਦਾ ਕਾਰਨ ਦਿਖਣਯੋਗਤਾ ਚ ਖਰਾਬੀ ਸੀ।
- ਸਤੰਬਰ 2004 ਕੇਂਦਰੀ ਮੰਤਰੀ ਅਤੇ ਮੇਘਾਲਿਆ ਦੇ ਕਮਿਯੁਨਿਟੀ ਵਿਕਾਸ ਮੰਤਰੀ ਸੀ ਸੰਗਮਾ ਦੀ ਮੌਤ ਵੀ ਹੈਲੀਕਾਪਟਰ ਕ੍ਰੈਸ਼ ਕਾਰਨ ਹੋਈ ਸੀ।
- ਸਾਲ 31 ਮਾਰਚ 2005 ਹਰਿਆਣਾ ਦੇ ਪਾਵਰ ਮਿਨਿਸਰ ਓਪੀ ਜਿੰਦਲ ਦੀ ਮੌਤ ਵੀ ਹੈਲੀਕਾਪਟਰ ਕ੍ਰੈਸ਼ ਕਾਰਨ ਹੋਈ ਸੀ।
- 3 ਸਤੰਬਰ 2009 ਨੂੰ, ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਾਈਐਸ ਰਾਜਸ਼ੇਖਰ ਰੈੱਡੀ ਦੀ ਵੀ ਮੌਤ ਹੈਲੀਕਾਪਟਰ ਕ੍ਰੈਸ਼ ਚ ਹੋਈ ਸੀ।
- ਖਬਰਾਂ ਮੁਤਾਬਿਕ ਸਭ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਦੀ ਮੌਤ ਹੈਲੀਕਾਪਟਰ ਕ੍ਰੈਸ਼ ਚ ਹੋਈ ਸੀ, ਉਨ੍ਹਾਂ ਦਾ ਹੈਲੀਕਾਪਟਰ 18 ਅਗਸਤ 1945 ਨੂੰ ਹੋਇਆ ਸੀ।
ਕਾਬਿਲੇਗੌਰ ਹੈ ਕਿ ਫਿਲਹਾਲ ਹੁਣ ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ ਦੇ ਕੁਨੂਰ ਨੇੜੇ ਵਾਪਰੇ ਹਾਦਸੇ ’ਚ ਸੂਤਰਾਂ ਮੁਤਾਬਿਕ ਹੁਣ ਤੱਕ 14 ਵਿੱਚੋਂ 13 ਜਵਾਨਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਲਾਸ਼ਾਂ ਦੀ ਪਛਾਣ ਡੀਐਨਏ ਟੈਸਟ ਤੋਂ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਬਿਪਿਨ ਰਾਵਤ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਹੈ।