ਚੰਡੀਗੜ੍ਹ: ਸੂਬੇ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਨਵੇਂ ਸਟੇਨ ਨੂੰ ਲੈ ਕੇ ਹਸਪਤਾਲਾਂ ਦੀ ਸਥਿਤੀ ਕਾਫ਼ੀ ਨਾਜ਼ੁਕ ਬਣੀ ਹੋਈ ਹੈ।ਕੋਵਿਡ-19 ਕਮੇਟੀ ਦੇ ਮੈਂਬਰ ਅਤੇ ਸਿਹਤ ਮਾਹਿਰ ਕੇ.ਕੇ ਤਲਵਾਰ ਪੰਜਾਬ ਭਵਨ ਵਿਚ ਵੀਡਿਉ ਕਾਨਫਰੰਸਿੰਗ ਦੇ ਮਾਧਿਅਮ ਰਹੀ ਨਵੇਂ ਡਾਕਟਰਾਂ ਦੀ ਭਰਤੀ ਕਰਨਗੇ।ਡਾਕਟਰਾਂ ਦੇ ਭਰਤੀ ਬੋਰਡ ਵਿਚ ਕੇਕੇ ਤਲਵਾਰ ਦੇ ਨਾਲ ਕਈ ਹੋਰ ਵੀ ਡਾਕਟਰ ਮੌਜੂਦ ਰਹਿਣਗੇ।ਇਹ ਸਾਰਾ ਬੋਰਡ ਹੀ ਡਾਕਟਰਾਂ ਦੀ ਇੰਟਰਵਿਊ ਲਵੇਗਾ ਅਤੇ ਉਨ੍ਹਾਂ ਵਿਚੋਂ ਡਾਕਟਰਾਂ ਦੀ ਚੋਣ ਕੀਤੀ ਜਾਵੇਗੀ।ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਵੀ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸੂਬੇ ਦੇ ਹਸਪਤਾਲਾਂ ਵਿਚ ਨਰਸਾਂ ਦੀ ਭਰਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਪੰਜਾਬ ਭਰ ਵਿਚ ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਕਾਰਨ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ਕਰਕੇ ਮੈਡੀਕਲ ਸਟਾਫ ਦੀ ਜਰੂਰਤ ਵਧੇਰੇ ਹੈ। ਪੰਜਾਬ ਸਰਕਾਰ ਨੇ ਮੈਡੀਕਲ ਸਟਾਫ ਨੂੰ ਵਧਾਉਣ ਦੇ ਲਈ ਡਾਕਟਰਾਂ ਦੀ ਭਰਤੀ ਕਰਵਾਈ ਜਾ ਰਹੀ ਹੈ।ਉਥੇ ਹੀ ਨਰਸ ਸਟਾਫ ਦੀ ਵੀ ਲੋੜ ਮਹਿਸੂਸ ਕਰਦੇ ਜਲਦ ਤੋਂ ਜਲਦ ਭਰਤੀ ਕੀਤੀ ਜਾਵੇਗੀ। ਪੰਜਾਬ ਸਰਕਾਰ ਦੁਆਰਾ ਸਿਹਤ ਵਿਭਾਗ ਨੂੰ ਹਰ ਸੰਭਵ ਮਦਦ ਦੇ ਕੇ ਮਜ਼ਬੂਤ ਬਣਾਇਆ ਜਾ ਰਿਹਾ ਹੈ ਤਾਂ ਕਿ ਕੋਰੋਨਾ ਵਰਗੀ ਮਹਾਂਮਾਰੀ ਨੂੰ ਕੰਟਰੋਲ ਕੀਤਾ ਜਾਵੇ।
ਇਹ ਵੀ ਪੜੋ:ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਦੀ ਕੋਰੋਨਾ ਨਾਲ ਮੌਤ