ਚੰਡੀਗੜ੍ਹ: ਚੰਡੀਗੜ੍ਹ ਵਿਖੇ ਪ੍ਰੈਸ ਕਾਨਫੰਰਸ ਦੌਰਾਨ ਕੈਬਨਿਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਜੋ ਲੋਕ ਖਜ਼ਾਨਾ ਖਾਲੀ ਹੋਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਦੱਸ ਦੇਈਏ ਕਿ ਖਜ਼ਾਨਾ ਖਾਲੀ ਨਹੀਂ ਹੈ।
ਖਜ਼ਾਨਾ ਭਰਿਆ ਜਾ ਸਕਦਾ ਸੀ। ਬੁਨਿਆਦੀ ਸੁਧਾਰ ਕੀਤਾ ਜਾ ਸਕਦਾ ਹੈ। ਇੱਥੇ 2650 ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹਨ। ਜੇਕਰ ਮਾਫੀਆ ਨਾ ਚੱਲਦਾ ਤਾਂ ਅਸੀਂ ਸਾਰੇ ਪਿੰਡਾਂ 'ਚੋਂ 2 ਬੱਸਾਂ ਚਲਾ ਸਕਦੇ ਸੀ। ਜਿਹੜੇ ਲੋਕ ਮਾਫੀਆ ਚਲਾ ਰਹੇ ਹਨ। ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਵਿਜੀਲੈਂਸ ਜਾਂ ਬੈਠ ਕੇ ਜਾਂਚ ਕਰਵਾਈ ਜਾਵੇਗੀ। ਸਮਾਂਬੱਧ ਜਾਂਚ ਕਰਨਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਮਨਪ੍ਰੀਤ ਬਾਦਲ ਬਾਰੇ ਖਜ਼ਾਨਾ ਖਾਲੀ ਦੀ ਗੱਲ ਕਰ ਰਹੇ ਹੋ, ਤਾਂ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੀ ਗੱਲ ਨਹੀਂ ਕਰ ਰਿਹਾ। ਮੈਂ ਬਾਦਲ ਦੀ ਗੱਲ ਕਰ ਰਿਹਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਜੀ ਦਾ ਟੈਕਸ ਅਜੇ ਤੱਕ ਨਹੀਂ ਆਇਆ ਹੈ। 13 ਲੱਖ ਦਾ ਟੈਕਸ ਬਕਾਇਆ ਹੈ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਮਝੌਤਾ CM ਕਿਹਾ ਜਾਂਦਾ ਹੈ, ਸੁਨੀਲ ਜਾਖੜ ਨੇ ਮੌਜੂਦਾ ਮੁੱਖ ਮੰਤਰੀ ਨੂੰ ਸਮਝੌਤਾ CM ਕਿਹਾ ਹੈ। ਇਸ ਸਵਾਲ 'ਤੇ ਕੈਬਨਿਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਸੁਨੀਲ ਜਾਖੜ ਦੇ ਟਵੀਟ ਦੇ ਸਵਾਲ ਨੂੰ ਟਾਲਦੇ ਨਜ਼ਰ ਆਏ। ਹਾਲਾਤਾਂ ਨਾਲ ਸਮਝੌਤਾ ਕਰ ਨਾਤ ਉਹ ਸਹਿਮਤ ਸਨ।
ਉਹਨਾਂ ਕਿਹਾ ਉਨ੍ਹਾਂ ਕੀਤੇ ਵਾਅਦਿਆਂ ਅਤੇ ਦਾਅਵਿਆਂ ਨਾਲ ਸਮਝੌਤਾ ਕੀਤਾ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਕਿ ਪਾਰਟੀ ਅਤੇ ਸਰਕਾਰ ਇਕੱਠੇ ਚੱਲ ਸਕਦੇ ਹਨ, ਸਮਝੌਤਾ ਕਰਨਾ ਗਲਤ ਨਹੀਂ ਹੈ। ਪਾਰਟੀ ਅਤੇ ਸਰਕਾਰ ਵਿੱਚ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਣੀ ਵਾਲੀਆਂ ਬੱਸਾਂ ਬਾਰੇ ਰਾਜਾ ਬਣਦੇ ਕਿਹਾ ਕਿ ਬਾਦਲ ਪਿੰਡ ਛੱਡ ਆਵਾਂਗੇ, ਤਾਂ ਕਿ ਸੁਖਬੀਰ ਬਾਦਲ ਉੱਥੇ ਹੀ ਤੈਰਦੇ ਰਹਿਣ।
ਇਹ ਵੀ ਪੜ੍ਹੋ:ਸੈਸ਼ਨ ਦੀ ਤਿਆਰੀ ਲਈ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ