ETV Bharat / city

ਪਰਗਟ ਸਿੰਘ ਨੂੰ ਕੇਜਰੀਵਾਲ ਅਤੇ ਸਿਸੋਦੀਆ ਨੇ ਦਿੱਤੀ ਖੁੱਲ੍ਹੀ ਚੁਣੌਤੀ, ਕਿਹਾ...

ਪੰਜਾਬ ਦੀ ਸਿੱਖਿਆ ਵਿਵਸਥਾ (Education system) ਨੂੰ ਲੈਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਲੋਂ ਸਵਾਲ ਖੜੇ ਕੀਤੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ (Punjab Education Minister) ਪਰਗਟ ਸਿੰਘ (Pargat Singh) ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।

author img

By

Published : Nov 25, 2021, 9:34 PM IST

ਚੰਡੀਗੜ : ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ (National Convener) ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਪੰਜਾਬ ਦੇ ਸਿੱਖਿਆ ਮੰਤਰੀ (Punjab Education Minister) ਪਰਗਟ ਸਿੰਘ (Pargat Singh) ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ (Government schools) ਅਤੇ ਸਿੱਖਿਆ ਵਿਵਸਥਾ (Education system) ਨੂੰ ਦਿੱਲੀ ਨਾਲੋਂ ਬਿਹਤਰ ਦੱਸੇ ਜਾਣ 'ਤੇ ਪ੍ਰਤੀਕਿਰਿਆ ਦਿੱਤੀ ਹੈ । ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਪੰਜਾਬ ਦੇ ਸਕੂਲਾਂ ਅਤੇ ਸਿੱਖਿਆ ਵਿਵਸਥਾ (Education system) ਤੋਂ ਸੱਚਮੁੱਚ ਖੁਸ਼ ਅਤੇ ਸੰਤੁਸ਼ਟ ਹਨ ਤਾਂ ਬੇਝਿਜਕ ਹੋ ਕੇ ਕਾਂਗਰਸ ਨੂੰ ਵੋਟਾਂ ਪਾ ਦੇਣ, ਪਰ ਜੇਕਰ ਉਹ ਦਿੱਲੀ ਵਰਗੇ ਸ਼ਾਨਦਾਰ ਸਕੂਲ ਅਤੇ ਸਿੱਖਿਆ ਪ੍ਰਬੰਧ ਚਾਹੁੰਦੇ ਹਨ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਅਤੇ 'ਆਪ' ਦੀ ਸਰਕਾਰ ਬਣਾਉਣ।

ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਪਰਗਟ ਸਿੰਘ ਨੂੰ ਟੈਗ ਕੀਤਾ ਟਵੀਟ ਜਾਰੀ ਕੀਤਾ ਗਿਆ। ਕੇਜਰੀਵਾਲ ਦਾ ਇਹ ਟਵੀਟ ਪਰਗਟ ਸਿੰਘ (Pargat Singh) ਵੱਲੋਂ ਕੀਤੇ ਗਏ ਟਵੀਟ ਨੂੰ ਸਿੱਧੀ ਚੁਣੌਤੀ ਹੈ, ਜਿਸ 'ਚ ਪਰਗਟ ਸਿੰਘ ਨੇ ਪੰਜਾਬ ਦੇ ਸਰਕਾਰੀ ਸਕੂਲਾਂ (Government schools) ਅਤੇ ਸਿੱਖਿਆ ਵਿਵਸਥਾ (Education system) ਨੂੰ ਦਿੱਲੀ ਨਾਲੋਂ ਬਿਹਤਰ ਹੋਣ ਦਾ ਦਾਅਵਾ ਕੀਤਾ ਹੈ।

ਪਰਗਟ ਸਿੰਘ ਨੂੰ ਕੇਜਰੀਵਾਲ ਅਤੇ ਸਿਸੋਦੀਆ ਨੇ ਦਿੱਤੀ ਖੁੱਲ੍ਹੀ ਚੁਣੌਤੀ, ਕਿਹਾ...
ਪਰਗਟ ਸਿੰਘ ਨੂੰ ਕੇਜਰੀਵਾਲ ਅਤੇ ਸਿਸੋਦੀਆ ਨੇ ਦਿੱਤੀ ਖੁੱਲ੍ਹੀ ਚੁਣੌਤੀ, ਕਿਹਾ...

ਅਰਵਿੰਦ ਕੇਜਰੀਵਾਲ (Arvind Kejriwal) ਨੇ ਆਪਣੇ ਟਵੀਟ ਰਾਹੀਂ ਕਿਹਾ, ''ਪੰਜਾਬ ਦੇ ਸਿੱਖਿਆ ਮੰਤਰੀ (Punjab Education Minister) ਦਾ ਕਹਿਣਾ ਹੈ ਕਿ ਪੰਜਾਬ ਦੇ ਸਕੂਲ ਦੇਸ਼ ਭਰ 'ਚੋਂ ਸਭ ਤੋਂ ਵਧੀਆ ਸਕੂਲ ਹਨ ਅਤੇ ਅਧਿਆਪਕ ਬਹੁਤ ਖੁਸ਼ ਹਨ। ਜਿਹੜੇ ਲੋਕ ਪੰਜਾਬ ਦੇ ਸਕੂਲਾਂ ਅਤੇ ਮੌਜ਼ੂਦਾ ਸਿੱਖਿਆ ਵਿਵਸਥਾ ਤੋਂ ਖੁਸ਼ ਹਨ ਉਹ ਕਾਂਗਰਸ ਨੂੰ ਵੋਟ ਦੇ ਦੇਣ। ਜਿਹੜੇ ਪੰਜਾਬ ਵਿੱਚ ਵੀ ਦਿੱਲੀ ਵਰਗੀ ਸ਼ਾਨਦਾਰ ਸਿੱਖਿਆ ਵਿਵਸਥਾ ਚਾਹੁੰਦੇ ਹਨ ਉਹ ਆਮ ਆਦਮੀ ਪਾਰਟੀ ਨੂੰ ਵੋਟ ਦੇਣ।''

ਇਹ ਵੀ ਪੜ੍ਹੋ : ਕੇਜਰੀਵਾਲ ਮੁੜ 27 ਨਵੰਬਰ ਨੂੰ ਆਉਣਗੇ ਪੰਜਾਬ, ਅਧਿਆਪਕਾਂ ਦੇ ਧਰਨੇ 'ਚ ਹੋਣਗੇ ਸ਼ਾਮਲ

ਉਧਰ ਦਿੱਲੀ ਦੇ ਉਪ ਮੁੱਖ ਮੰਤਰੀ (Deputy Chief Minister of Delhi) ਤੇ ਸਿੱਖਿਆ ਮੰਤਰੀ (Education Minister) ਮਨੀਸ਼ ਸਿਸੋਦੀਆ (Manish Sisodia) ਨੇ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਜ਼ਰਜ਼ਰ ਸਿੱਖਿਆ ਵਿਵਸਥਾ (Education system) ਦੇ ਮੁੱਦੇ 'ਤੇ ਪੰਜਾਬ ਦੇ ਸਿੱਖਿਆ ਮੰਤਰੀ (Punjab Education Minister) ਪਰਗਟ ਸਿੰਘ (Pargat Singh) ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਹੈ। ਮਨੀਸ ਸਿਸੋਦੀਆ (Manish Sisodia) ਵੀਰਵਾਰ ਨੂੰ ਇੱਥੇ ਸੀ.ਆਈ.ਆਈ ਵਿਖੇ ਚੰਡੀਗੜ ਦੀਆਂ ਨਗਰ ਨਿਗਮ ਚੋਣਾ ਦੇ ਸੰਬੰਧ 'ਚ ਪੁੱਜੇ ਸਨ, ਜਿੱਥੇ ਸਿਸੋਦੀਆ ਮੀਡੀਆ ਵੱਲੋਂ ਪਰਗਟ ਸਿੰਘ ਦੇ ਸਿੱਖਿਆ ਖੇਤਰ ਸੰਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦੇ ਮੁੱਦੇ 'ਤੇ ਚੋਣਾਂ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਸਿੱਖਿਆ ਤੋਂ ਬਗ਼ੈਰ ਦਰਪੇਸ਼ ਚੁਣੌਤੀਆਂ ਨਾਲ ਨਿਪਟਿਆ ਨਹੀਂ ਕੀਤਾ ਜਾ ਸਕਦਾ।

ਪਰਗਟ ਸਿੰਘ (Pargat Singh) ਨੂੰ ਚੁਣੌਤੀ ਦਿੰਦੇ ਹੋਏ ਸਿਸੋਦੀਆ ਨੇ ਕਿਹਾ, ''ਸਾਡੇ ਦਿੱਲੀ ਵਿੱਚ ਸਿੱਖਿਆ ਦੇ ਖੇਤਰ 'ਚ ਕੀਤੇ ਕੰਮਾਂ ਅਤੇ ਪੰਜਾਬ 'ਚ ਪਿਛਲੇ 5 ਸਾਲਾਂ ਵਿੱਚ ਸਰਕਾਰੀ ਸਕੂਲਾਂ (Government schools) ਅਤੇ ਸਿੱਖਿਆ ਵਿਵਸਥਾ (Education system) ਲਈ ਕੀਤੇ ਕਾਰਜਾਂ ਦੀ ਤੁਲਨਾ ਹੋਣੀ ਚਾਹੀਦੀ ਹੈ। ਪਰਗਟ ਸਿੰਘ (Pargat Singh) ਪੰਜਾਬ ਦੇ 10 ਬਿਹਤਰੀਨ ਸਰਕਾਰੀ ਸਕੂਲ ਦਿਖਾਉਣ ਅਤੇ ਮੈਂ 10 ਸਰਕਾਰੀ ਸਕੂਲ ਦਿੱਲੀ ਦੇ ਦਿਖਾਉਣਾ ਹਾਂ। ਮੈਂ ਖੁੱਲੀ ਬਹਿਸ ਲਈ ਤਿਆਰ ਹਾਂ। ਪਰਗਟ ਸਿੰਘ ਇਸ ਚੁਣੌਤੀ ਨੂੰ ਕਬੂਲਣ ਦਾ ਹੌਸਲਾ ਦਿਖਾਉਣ। ਫ਼ੈਸਲਾ ਜਨਤਾ ਉਤੇ ਛੱਡ ਦਿੱਤਾ ਜਾਵੇ।''

ਇਹ ਵੀ ਪੜ੍ਹੋ : ਸਿੱਖਿਆ ’ਤੇ ਪਰਗਟ ਸਿੰਘ ਦਾ ਕੇਜਰੀਵਾਲ ਨੂੰ ਠੋਕਵਾਂ ਜਵਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.