ETV Bharat / city

ਚੰਡੀਗੜ੍ਹ ਦੀ 16 ਸਾਲਾ ਕਾਸ਼ਮੀ ਗੌਤਮ ਨੇ ਰਚਿਆ ਇਤਿਹਾਸ, ਲਈਆਂ 10 ਵਿਕਟਾਂ - Chandigarh cricket news

ਚੰਡੀਗੜ੍ਹ ਦੀ ਕਾਸ਼ਮੀ ਗੌਤਮ ਨੇ ਅਰੁਣਾਚਲ ਪ੍ਰਦੇਸ਼ ਦੀ ਕ੍ਰਿਕਟ ਟੀਮ ਦੇ 10 ਖਿਡਾਰੀਆਂ ਨੂੰ ਆਉਟ ਕਰ ਕੇ ਇੱਕ ਵਿਲੱਖਣ ਇਤਿਹਾਸ ਸਿਰਜਿਆ ਹੈ, ਤੇ ਉਸ ਦਾ ਇਹ ਰਿਕਾਰਡ ਗਿੰਨੀਜ਼ ਬੁੱਕ ਆਫ਼ ਵਿੱਚ ਵੀ ਦਰਜ ਹੋ ਗਿਆ ਹੈ।

kashmai gatuam form chadhigarh made history,
ਚੰਡੀਗੜ੍ਹ ਦੀ 16 ਸਾਲਾ ਕਾਸ਼ਮੀ ਗੌਤਮ ਨੇ ਰਚਿਆ ਇਤਿਹਾਸ,
author img

By

Published : Feb 26, 2020, 7:22 PM IST

Updated : Feb 26, 2020, 8:17 PM IST

ਚੰਡੀਗੜ੍ਹ : ਇੱਕ ਸਮਾਂ ਹੁੰਦਾ ਸੀ ਜਦੋਂ ਸਿਰਫ਼ ਮੁੰਡੇ ਹੀ ਖੇਡਾਂ ਵਿੱਚ ਅੱਗੇ ਹੁੰਦੇ ਸਨ, ਪਰ ਹੁਣ ਤਾਂ ਕੁੜੀਆਂ ਵੀ ਘੱਟ ਨਹੀਂ ਹਨ। ਚੰਡੀਗੜ੍ਹ ਦੀ ਰਹਿਣ ਵਾਲੀ 16 ਸਾਲਾ ਕਾਸ਼ਮੀ ਗੌਤਮ ਨੇ ਅਰੁਣਾਚਲ ਪ੍ਰਦੇਸ਼ ਵਿਖੇ ਖੇਡੇ ਜਾ ਰਹੇ ਬੀਸੀਸੀਆਈ ਵੁਮੈਨ ਅੰਡਰ-19 ਟ੍ਰਾਫ਼ੀ ਦੇ ਇੱਕ ਕ੍ਰਿਕਟ ਮੈਚ ਵਿੱਚ ਅਰੁਣਾਚਲ ਪ੍ਰਦੇਸ਼ ਦੀ ਕ੍ਰਿਕਟ ਦੇ 10 ਖਿਡਾਰੀਆਂ ਨੂੰ ਆਉਟ ਕਰ ਕੇ ਇਤਿਹਾਸ ਬਣਾਇਆ ਹੈ।

ਜਾਣਕਾਰੀ ਮੁਤਾਬਕ ਉਸ ਦਾ ਇਹ ਰਿਕਾਰਡ ਗਿੰਨੀਜ਼ ਬੁੱਕ ਆਫ਼ ਵਿੱਚ ਦਰਜ ਹੋ ਗਿਆ ਹੈ। ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਾਸ਼ਮੀ ਗੌਤਮ ਦੇ ਪਰਿਵਾਰਕ ਮੈਂਬਰਾਂ ਨੇ ਖ਼ੁਸ਼ੀ ਜ਼ਾਹਿਰ ਕੀਤੀ ਹੈ। ਇਸ ਦੌਰਾਨ ਕਾਸ਼ਮੀ ਦੀ ਛੋਟੀ ਭੈਣ ਨੇ ਦੱਸਿਆ ਕਿ ਉਸ ਦੀ ਭੈਣ ਬਹੁਤ ਹੀ ਵਧੀਆ ਹੈ, ਤੇ ਉਸ ਨੂੰ ਬਹੁਤ ਹੱਲਾਸ਼ੇਰੀ ਦਿੰਦੀ ਹੈ। ਉਸ ਨੇ ਕਿਹਾ ਕਿ ਭਾਵੇਂ ਉਹ ਬਹੁਤ ਲੜਦੇ ਹਨ ਪਰ ਫ਼ਿਰ ਵੀ ਉਨ੍ਹਾਂ ਦੀ ਭੈਣ ਬਹੁਤ ਹੀ ਵਧੀਆ ਹੈ।

ਵੇਖੋ ਵੀਡੀਓ।

ਇਹ ਵੀ ਪੜ੍ਹੋ : ਵਾਨ ਨੇ ਪੁੱਛਿਆ, ਫਖ਼ਰ ਜਮਾਨ ਦੇ ਨਾਂਅ ਕਿਸ ਤਰ੍ਹਾਂ ਲੈਣਗੇ ਟਰੰਪ

ਇਸ ਦੌਰਾਨ ਉਸ ਦੇ ਪਿਤਾ ਨੇ ਕਿਹਾ ਕਿ ਜਦੋਂ ਕੋਈ ਧੀ ਕੋਈ ਮੁਕਾਮ ਹਾਸਲ ਕਰਦੀ ਹੈ ਤਾਂ ਮਾਪਿਆਂ ਨੂੰ ਬਹੁਤ ਹੀ ਖ਼ੁਸ਼ੀ ਹੁੰਦੀ ਹੈ, ਤੇ ਉਹ ਚਾਹੁੰਦੇ ਹਨ ਉਨ੍ਹਾਂ ਧੀ ਭਾਰਤੀ ਵੁਮੈਨ ਕ੍ਰਿਕਟ ਦੇ ਲਈ ਖੇਡੇ। ਕਾਸ਼ਮੀ ਗੌਤਮ ਦੀ ਮਾਂ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਦੇਣ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਤੇ ਉਨ੍ਹਾਂ ਨੇ ਆਪਣੀ ਧੀ ਦੀ ਪੂਰੀ ਤਰ੍ਹਾਂ ਹੌਂਸਲਾ ਅਫ਼ਜ਼ਾਈ ਕੀਤੀ।

ਕਾਸ਼ਮੀ ਦੇ ਕੋਚ ਨਾਗੇਸ਼ ਗੁਪਤਾ ਨੇ ਦੱਸਿਆ ਕਿ ਕਾਸ਼ਮੀ ਗੌਤਮ ਵਿੱਚ ਗੁਣ ਤਾਂ ਹੀ ਸਨ, ਬਸ ਉਨ੍ਹਾਂ ਨੂੰ ਸ਼ਿੰਗਰਾਣ ਦੀ ਲੋੜ ਸੀ। ਕਾਸ਼ਮੀ ਉਨ੍ਹਾਂ ਕੋਲ ਅੱਜ ਤੋਂ 4 ਸਾਲ ਪਹਿਲਾਂ ਕੋਚਿੰਗ ਲੈਣ ਆਈ ਸੀ ਅਤੇ ਅੱਜ ਉਹ ਆਪਣੀ ਮਿਹਨਤ ਦੇ ਸਦਕਾ ਇਸ ਮੁਕਾਮ ਉੱਤੇ ਪਹੁੰਚੀ ਹੈ।

Last Updated : Feb 26, 2020, 8:17 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.