ETV Bharat / city

ਕਰਤਾਰਪੁਰ ਲਾਂਘਾ: ਵੰਡ ਵੇਲੇ ਵਿਛੜੇ ਦੋਸਤ 74 ਸਾਲਾਂ ਬਾਅਦ ਮਿਲੇ, ਯਾਦ ਕੀਤੇ ਪੁਰਾਣੇ ਦਿਨ - Guru Nanak Dev Ji

1947 ਦੀ ਵੰਡ (Partition of 1947) ਦੌਰਾਨ ਵਿਛੜਨ ਵਾਲੇ ਦੋਸਤਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਦੁਬਾਰਾ ਮਿਲ ਸਕਣਗੇ। ਕਿਸ ਤਰ੍ਹਾਂ ਮਿਲੇ 74 ਸਾਲਾਂ ਬਾਅਦ ਵਿਛੜੇ ਦੋਸਤ... ਖ਼ਬਰ ਪੜ੍ਹ ਜਾਣੋ ਪੂਰੀ ਮੁਲਾਕਾਤ ਦੀ ਪੂਰੀ ਕਹਾਣੀ।

ਕਰਤਾਰਪੁਰ ਲਾਂਘਾ: ਵੰਡ ਵੇਲੇ ਵਿਛੜੇ ਦੋਸਤ 74 ਸਾਲਾਂ ਬਾਅਦ ਮਿਲੇ

author img

By

Published : Nov 23, 2021, 9:10 PM IST

ਨਵੀਂ ਦਿੱਲੀ: 1947 ਵਿੱਚ ਦੇਸ਼ ਦੀ ਵੰਡ ਸਮੇਂ ਵਿਛੜ ਚੁੱਕੇ ਗੋਪਾਲ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਆਪਣੇ ਵਿਛੜੇ ਸਾਥੀ ਬਸ਼ੀਰ ਨੂੰ ਮਿਲ ਸਕੇਗਾ। ਕਰਤਾਰਪੁਰ (KARTARPUR) ਦੇ ਗੁਰਦੁਆਰਾ ਦਰਬਾਰ ਸਾਹਿਬ Gurdwara Darbar Sahib of Kartarpur) ਵਿਖੇ ਨਤਮਸਤਕ ਹੋ ਕੇ ਉਨ੍ਹਾਂ ਦੀ ਆਪਸ ਵਿੱਚ ਮੁਲਾਕਾਤ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁਰਾਣੇ ਦਿਨ੍ਹਾਂ ਨੂੰ ਯਾਦ ਕੀਤਾ।

ਭਾਰਤ ਦੇ 94 ਸਾਲਾ ਸਰਦਾਰ ਗੋਪਾਲ ਸਿੰਘ ਜਦੋਂ ਦਰਬਾਰ ਸਾਹਿਬ ਪਹੁੰਚੇ ਤਾਂ ਉਹ ਆਪਣੇ ਵਿਛੜੇ ਦੋਸਤ ਮੁਹੰਮਦ ਬਸ਼ੀਰ ਨੂੰ ਮਿਲੇ। 91 ਸਾਲਾ ਬਸ਼ੀਰ ਪਾਕਿਸਤਾਨ ਦੇ ਨਾਰੋਵਾਲ ਸ਼ਹਿਰ ਦਾ ਰਹਿਣ ਵਾਲਾ ਹੈ।

ਕਰਤਾਰਪੁਰ ਲਾਂਘਾ: ਵੰਡ ਵੇਲੇ ਵਿਛੜੇ ਦੋਸਤ 74 ਸਾਲਾਂ ਬਾਅਦ ਮਿਲੇ
ਕਰਤਾਰਪੁਰ ਲਾਂਘਾ: ਵੰਡ ਵੇਲੇ ਵਿਛੜੇ ਦੋਸਤ 74 ਸਾਲਾਂ ਬਾਅਦ ਮਿਲੇ

ਇੱਕ ਮੀਡੀਆ ਰਿਪੋਰਟ ਮੁਤਾਬਕ ਜਦੋਂ ਦੋ ਪੁਰਾਣੇ ਦੋਸਤ ਮਿਲੇ ਤਾਂ ਉਨ੍ਹਾਂ ਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਗਏ ਜਦੋਂ ਭਾਰਤ ਅਤੇ ਪਾਕਿਸਤਾਨ (India and Pakistan) ਇੱਕੋ ਸਨ। ਕਿਵੇਂ ਦੋਵੇਂ ਦੋਸਤ ਬਾਬਾ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਜਾਂਦੇ ਸਨ ਅਤੇ ਇਕੱਠੇ ਬੈਠ ਕੇ ਖਾਣਾ ਖਾਂਦੇ ਸਨ। ਗੋਪਾਲ ਅਤੇ ਬਸ਼ੀਰ ਨੇ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਇਸ ਲਈ ਭਾਰਤ-ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: Kartarpur Corridor: ਸੰਗਤ ਪਹੁੰਚ ਰਹੀ ਹੈ ਬਾਬੇ ਨਾਨਕ ਦੇ ਦਰ

ਦੋਵਾਂ ਦੋਸਤਾਂ ਦੀ ਮੁਲਾਕਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਅਨੋਖੇ ਮਿਲਾਪ ਨੂੰ ਲੈ ਕੇ ਲੋਕ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਨੂੰ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦੱਸਿਆ ਹੈ। ਕਈ ਲੋਕਾਂ ਨੇ ਲਿਖਿਆ ਕਿ ਸਾਡੀ ਪੀੜ੍ਹੀ ਉਸ ਦਰਦ ਨੂੰ ਨਹੀਂ ਸਮਝ ਸਕਦੀ ਜਿਸ ਤੋਂ ਗੋਪਾਲ ਅਤੇ ਬਸ਼ੀਰ ਲੰਘੇ ਹਨ।

ਕਰਤਾਰਪੁਰ ਲਾਂਘਾ ਮਾਰਚ 2020 ਵਿੱਚ ਹੋਇਆ ਸੀ ਬੰਦ

ਧਿਆਨ ਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪ੍ਰਕਾਸ਼ ਪੁਰਬ ਤੋਂ ਸਿਰਫ਼ ਦੋ ਦਿਨ ਪਹਿਲਾਂ ਹੀ ਕਰਤਾਰਪੁਰ ਲਾਂਘਾ ਮੁੜ ਖੁੱਲ੍ਹਿਆ ਹੈ। ਪੰਜਾਬ ਦੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸਾਹਿਬ ਨੂੰ ਪਾਕਿਸਤਾਨ ਦੇ ਦਰਬਾਰ ਸਿੰਘ ਸਾਹਿਬ ਗੁਰਦੁਆਰਾ ਨਾਲ ਜੋੜਨ ਵਾਲਾ ਲਾਂਘਾ ਮਾਰਚ 2020 ਤੋਂ ਕੋਰੋਨਾ ਮਹਾਮਾਰੀ ਫੈਲਣ ਕਾਰਨ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: Kartarpur Corridor: ਸੰਗਤ ਨੇ ਜਤਾਈ ਖੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.