ਚੰਡੀਗੜ੍ਹ: ਹਾਈਕੋਰਟ ਵੱਲੋਂ ਬੇਅਦਬੀ ਮਾਮਲੇ ਦੀ ਰਿਪੋਰਟ ਹੱਲ ਤੋਂ ਬਾਅਦ ਪੰਜਾਬ ਕਾਂਗਰਸ ਵਿਚਾਲੇ ਚੱਲ ਰਿਹਾ ਕਲੇਸ਼ ਅਜੇ ਹੱਲ ਨਹੀਂ ਹੋਇਆ ਸੀ ਤੇ ਉਥੇ ਹੀ ਵਿਧਾਇਕਾਂ ਦੇ ਕਾਕਿਆਂ ਦੀਆਂ ਨੌਕਰੀਆਂ ਨੇ ਪੰਜਾਬ ਕਾਂਗਰਸ ਵਿਚਾਲੇ ਨਵੀਂ ਜੰਗ ਛੇੜ ਦਿੱਤੀ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਨੇ ਅੱਤਵਾਦ ਪੀੜਤ ਪਰਿਵਾਰਾਂ ਦਾ ਹਵਾਲਾਂ ਦੇ ਕੇ 2 ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਹਨ ਜਿਸ ਤੋਂ ਮਗਰੋਂ ਇਹ ਜੰਗ ਐਤਵਾਰ ਦੇ ਦਿਨ ਵੀ ਜਾਰੀ ਹੈ। ਜਿਥੇ ਵਿਰੋਧੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ ਉਥੇ ਹੀ ਕਾਂਗਰਸੀ ਵੀ ਆਪਣੀ ਸਰਕਾਰ ’ਤੇ ਸਵਲਾ ਖੜੇ ਕਰ ਰਹੇ ਹਨ।
ਕਾਂਗਰਸੀਆਂ ਨੇ ਨੌਕਰੀਆਂ ਰੱਦ ਕਰਨ ਦੀ ਕੀਤੀ ਮੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਰਾਜਾ ਵੜਿੰਗ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਤਿੱਖੇ ਤੇਵਲ ਦਿਖਾਉਦੇ ਹੋਏ ਦੋਵੇਂ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆਂ ਨੌਕਰੀਆਂ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਇਸ ’ਤੇ ਮੁੜ ਵਿਚਾਰ ਕੀਤਾ ਜਾਵੇ ਇਹ ਫੈਸਲਾ ਸਹੀ ਨਹੀਂ ਹੈ।
ਵਿਧਾਇਕਾ ਦੇ ਮੁੰਡਿਆ ਨੂੰ ਨੌਕਰੀ ਦੇਣ ਦਾ ਫੈਸਲਾ ਸਰਾਸਰ ਗਲਤ
ਉਥੇ ਹੀ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਦੋ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਦਿੱਤੀ ਗਈ ਹੈ ਉਹ ਸਰਾਸਰ ਗਲਤ ਹੈ। ਇਸ ਦੌਰਾਨ ਉਨ੍ਹਾਂ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਕੀਤਾ ਕਿ ਸੂਬੇ ਚ ਅਜਿਹੇ ਬਹੁਤ ਸਾਰੇ ਅਜਿਹੇ ਬੱਚੇ ਹਨ ਜਿਨ੍ਹਾਂ ਦੇ ਘਰਦਿਆਂ ਨੇ ਅਤੇ ਮਾਪਿਆਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ ਅਤੇ ਉਹ ਅਜੇ ਵੀ ਨੌਕਰੀ ਖਾਤਿਰ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਹੇ ਹਨ। ਦੂਜੇ ਪਾਸੇ ਕੈਪਟਨ ਸਾਬ੍ਹ ਵਿਧਾਇਕਾ ਦੇ ਮੁੰਡਿਆ ਨੂੰ ਕਿਸ ਆਧਾਰ ’ਤੇ ਨੌਕਰੀ ਦੇ ਰਹੇ ਹਨ।
ਨਾਗਰਾ ਨੇ ਜਤਾਈ ਨਾਰਾਜ਼ਗੀ
ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਿਧਾਇਕਾਂ ਦੇ ਪਰਿਵਾਰ ਵਾਲਿਆਂ ਨੂੰ ਦਿੱਤੀਆਂ ਜਾ ਰਹੀਆਂ ਨੌਕਰੀਆਂ ‘ਤੇ ਸਵਾਲ ਖੜੇ ਕੀਤੇ ਹਨ। ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣੀ ਹੀ ਪਾਰਟੀ ਦੇ ਫ਼ੈਸਲੇ ਤੋਂ ਅਸਹਿਮਤੀ ਜਤਾਈ ਹੈ। ਨਾਗਰਾ ਨੇ ਕਿਹਾ, ਕਿ ਕੱਲ੍ਹ ਪੰਜਾਬ ਦੀ ਕੈਪਟਨ ਕੈਬਨਿਟ ਵੱਲੋਂ ਕੁਝ ਅਹਿਮ ਫ਼ੈਸਲੇ ਲਏ ਗਏ ਸਨ।
ਨੌਕਰੀਆਂ ਰੱਦ ਕਰਨ ਦਾ ਨਹੀਂ ਕੋਈ ਸਵਾਲ
ਉਥੇ ਹੀ ਨੌਕਰੀਆਂ ਰੱਦ ਕਰਨ ਦੇ ਸਵਾਲ ਦਾ ਜਵਾਬ ਦਿੰਦੇ ਕੈਪਟਨ ਅਮਰਿੰਦਰ ਸਿੰਘ (captain amrinder singh) ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕੀਤਾ ਹੈ ਕਿ ਨੌਕਰੀਆਂ ਰੱਦ ਕਰਨ ਦਾ ਤਾਂ ਕੋਈ ਸਵਾਲ ਹੀ ਨਹੀਂ ਹੈ। ਉਹਨਾਂ ਨੇ ਲਿਖਿਆ ਕਿ ਜੋ ਵੀ ਲੋਕ ਇਸ ’ਤੇ ਸਵਾਲ ਖੜੇ ਕਰ ਰਹੇ ਹਨ ਉਹ ਬੇਹੱਦ ਸ਼ਰਮਨਾਕ ਗੱਲ ਹੈ।
-
'No question of rescinding #PunjabCabinet decision on jobs for sons of 2 @INCPunjab MLAs. It is just a small token of gratitude & compensation for the sacrifices of their families. It's shameful that some people are giving political colour to this decision.': @capt_amarinder pic.twitter.com/a83yIIM887
— Raveen Thukral (@RT_MediaAdvPbCM) June 19, 2021 " class="align-text-top noRightClick twitterSection" data="
">'No question of rescinding #PunjabCabinet decision on jobs for sons of 2 @INCPunjab MLAs. It is just a small token of gratitude & compensation for the sacrifices of their families. It's shameful that some people are giving political colour to this decision.': @capt_amarinder pic.twitter.com/a83yIIM887
— Raveen Thukral (@RT_MediaAdvPbCM) June 19, 2021'No question of rescinding #PunjabCabinet decision on jobs for sons of 2 @INCPunjab MLAs. It is just a small token of gratitude & compensation for the sacrifices of their families. It's shameful that some people are giving political colour to this decision.': @capt_amarinder pic.twitter.com/a83yIIM887
— Raveen Thukral (@RT_MediaAdvPbCM) June 19, 2021
ਆਮ ਆਦਮੀ ਪਾਰਟੀ ਨੇ ਲਿਸਟ ਦੇਣ ਦੀ ਕਹੀ ਗੱਲ
ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਮਾਮਲੇ ’ਚ ਸਵਾਲ ਖੜੇ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ (captain amrinder singh) ਨੇ ਬੀਤੇ ਦਿਨ ਬਿਆਨ ਜਾਰੀ ਕੀਤਾ ਸੀ ਕਿ ਵਿਰੋਧੀ ਮੈਨੂੰ ਅੱਤਵਾਦੀ ਪਰਿਵਾਰਾਂ ਦੀ ਲਿਸਟ ਦੇ ਦੇਣ ਤੇ ਮੈਂ ਨੌਕਰੀ ਦੇਣ ਲਈ ਤਿਆਰ ਹਾਂ। ਉਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਆਮ ਆਦਮੀ ਪਾਰਟੀ ਲਿਸਟ ਦੇਣ ਲਈ ਤਿਆਰ ਹੈ ਕਿ ਕੈਪਟਨ ਅਮਰਿੰਦਰ ਸਿੰਘ (captain amrinder singh) ਉਹਨਾਂ ਸਾਰੇ ਪਰਿਵਾਰਾਂ ਨੂੰ ਨੌਕਰੀਆਂ ਦੇਣਗੇ ਜੋ ਇਸ ਦੇ ਅਸਲ ਹੱਕਦਾਰ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਦੀ ਦਿੱਤੀ ਚਿਤਾਵਨੀ
ਉਥੇ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਕਿ ਉਹ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਕਾਂਗਰਸੀ ਵਿਧਾਇਕਾਂ ਦੀ ਵਫਾਦਾਰੀ ਖਰੀਦਣ ਲਈ ਗੈਰਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਫ਼ੈਸਲੇ ਦਾ ਨੋਟਿਸ ਲੈਣ ਅਤੇ ਤੁਰੰਤ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ। ਉਹਨਾਂ ਨੇ ਕਿਹਾ ਕਿ ਯੋਗ ਵਿਦਿਆਰਥੀਆਂ ਲਈ ਨੌਕਰੀਆਂ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਮੁੱਖ ਮੰਤਰੀ ਅਤੇ ਮੰਤਰੀਆਂ ਦਾ ਘਿਰਾਓ ਕਰੇਗਾ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਗ਼ੈਰ ਸੰਵਿਧਾਨਕ ਨਿਯੁਕਤੀਆਂ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਸਰਕਾਰ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ।
ਬਸਪਾ ਨੇ ਘੇਰੀ ਸਰਕਾਰ
ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਮਾਮਲੇ ਉਪਰ ਪੰਜਾਬ ਬਸਪਾ ਪ੍ਰਧਾਨ ਜਸਵੀਰ ਗੜ੍ਹੀ ਨੇ ਕਿਹਾ ਕੀ ਪਹਿਲਾ ਲੁਧਿਆਣਾ ਤੋਂ ਸੰਸਦ ਰਵਨੀਤ ਬਿੱਟੂ ਦੇ ਭਰਾ ਗੁਰਇਕਬਾਲ ਸਿੰਘ ਨੂੰ DSP ਲਗਾਇਆ ਗਿਆ ਤੇ ਹੁਣ ਵਿਧਾਇਕ ਰਾਕੇਸ਼ ਪਾਂਡੇ ਅਤੇ ਫਤਿਹਜੰਗ ਬਾਜਵਾ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਜਦਕਿ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੈਪਟਨ ਵੱਲੋਂ ਕੀਤਾ ਗਿਆ ਸੀ, ਪਰ ਹੁਣ ਕਾਂਗਰਸੀਆਂ ਨੂੰ ਘਰ-ਘਰ ਨੌਕਰੀਆਂ ਦੇ ਰਹੇ ਹਨ ਜਿਸ ਤੋਂ ਸਾਫ ਝਲਕਦਾ ਹੈ ਕੀ ਕਾਂਗਰਸ ਭਾਈ ਭਤੀਜਾਵਾਦ ’ਤੇ ਉਤਰ ਆਇਆ ਹੈ ਅਤੇ ਕੈਪਟਨ ਨੇ ਲੱਖਾਂ ਨੌਜਵਾਨਾਂ ਨਾਲ ਧੋਖਾ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਮੰਗੀ ਸੀ ਲਿਸਟ
ਦੱਸ ਦਈਏ ਕਿ ਬੀਤੇ ਦਿਨ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਜੋ ਵੀ ਵਿਰੋਧ ਇਸ ’ਤੇ ਸਵਾਲ ਖੜੇ ਕਰ ਰਹੇ ਹਨ ਉਹ ਮੈਨੂੰ ਅੱਤਵਾਦ ਪੀੜਤ ਪਰਿਵਾਰਾਂ ਦੀ ਲਿਸਟ ਦੇ ਦੇਣ ਤੇ ਮੈਂ ਉਹਨਾਂ ਨੂੰ ਵੀ ਨੌਕਰੀ ਦੇ ਦੇਵਾਂਗਾ।