ETV Bharat / city

ਖੇਤਰੀ ਪਾਸਪੋਰਟ ਦਫ਼ਤਰ 'ਚ ਲੋਕ ਹੋ ਰਹੇ ਖੱਜਲ-ਖੁਆਰ - ਪਾਸਪੋਰਟ ਬਣਨ ਵਾਸਤੇ ਅਰਜ਼ੀਆਂ

ਚੰਡੀਗੜ੍ਹ ਵਿਖੇ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਕੋਰੋਨਾ ਕਾਲ ਦੇ ਚਲਦਿਆਂ ਹਾਲਾਂਕਿ ਲੋਕਾਂ ਵਾਸਤੇ ਕਿਸੇ ਵੀ ਪ੍ਰੇਸ਼ਾਨੀ ਦੇ ਹੱਲ ਵਾਸਤੇ ਵੀਡੀਓ ਕਾਲ ਦੀ ਸੁਵਿਧਾ ਰੱਖੀ ਗਈ ਹੈ ਪਰ ਫਿਰ ਵੀ ਪਾਸਪੋਰਟ ਦਫ਼ਤਰ ਦੇ ਬਾਹਰ ਲੋਕ ਖੱਜਲ-ਖੁਆਰ ਹੁੰਦੇ ਨਜ਼ਰ ਆ ਰਹੇ ਹਨ।

ਪਾਸਪੋਰਟ ਦਫ਼ਤਰ 'ਚ ਲੋਕ ਹੋ ਰਹੇ ਖੱਜਲ ਖੁਆਰ
ਪਾਸਪੋਰਟ ਦਫ਼ਤਰ 'ਚ ਲੋਕ ਹੋ ਰਹੇ ਖੱਜਲ ਖੁਆਰ
author img

By

Published : Mar 18, 2021, 10:14 PM IST

ਚੰਡੀਗੜ੍ਹ: ਚੰਡੀਗੜ੍ਹ ਵਿਖੇ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਕੋਰੋਨਾ ਕਾਲ ਦੇ ਚਲਦਿਆਂ ਹਾਲਾਂਕਿ ਲੋਕਾਂ ਵਾਸਤੇ ਕਿਸੇ ਵੀ ਪ੍ਰੇਸ਼ਾਨੀ ਦੇ ਹੱਲ ਵਾਸਤੇ ਵੀਡੀਓ ਕਾਲ ਦੀ ਸੁਵਿਧਾ ਰੱਖੀ ਗਈ ਹੈ ਪਰ ਫਿਰ ਵੀ ਪਾਸਪੋਰਟ ਦਫ਼ਤਰ ਦੇ ਬਾਹਰ ਲੋਕ ਖੱਜਲ-ਖੁਆਰ ਹੁੰਦੇ ਨਜ਼ਰ ਆ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਪਾਸਪੋਰਟ ਦਫ਼ਤਰ ਵੱਲੋਂ ਸਾਨੂੰ ਪੂਰੇ ਤਰੀਕੇ ਦੇ ਨਾਲ ਨਾ ਤਾਂ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਨਾ ਹੀ ਇੱਥੇ ਕਿਸੇ ਤਰੀਕੇ ਦੀ ਸਹੂਲੀਅਤ। ਇੱਥੇ ਇਹ ਦੱਸ ਦੇਈਏ ਕਿ ਚੰਡੀਗੜ੍ਹ ਵਿਖੇ ਇਸ ਪਾਸਪੋਰਟ ਦਫ਼ਤਰ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਦੇ ਪਾਸਪੋਰਟ ਬਣਨ ਵਾਸਤੇ ਅਰਜ਼ੀਆਂ ਉਪਰ ਕੰਮ ਕੀਤਾ ਜਾਂਦਾ ਹੈ।

ਪਾਸਪੋਰਟ ਦਫ਼ਤਰ 'ਚ ਲੋਕ ਹੋ ਰਹੇ ਖੱਜਲ-ਖੁਆਰ

ਇੱਥੇ ਹਰਿਆਣਾ ਅਤੇ ਪੰਜਾਬ ਤੋਂ ਪੁੱਜੇ ਲੋਕਾਂ ਨੇ ਕਿਹਾ ਕਿ ਨਾ ਤਾਂ ਇੱਥੇ ਕਿਸੇ ਤਰੀਕੇ ਦੀ ਬੈਠਣ ਦੀ ਸੁਵਿਧਾ ਹੈ ਜਿਸ ਕਰ ਕੇ ਬਜ਼ੁਰਗ ਅਤੇ ਬਾਕੀ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਸਪੋਰਟ ਦਫ਼ਤਰ ਵੱਲੋਂ ਉਨ੍ਹਾਂ ਨੂੰ ਸਹੀ ਗਾਈਡ ਨਾ ਕਰ ਕੇ ਉਨ੍ਹਾਂ ਨੂੰ ਵਾਰ-ਵਾਰ ਚੱਕਰ ਕੱਢਣੇ ਪੈਂਦੇ ਹਨ।

ਜਦੋਂ ਪਾਸਪੋਰਟ ਦਫਤਰ ਦੇ ਅਧਿਕਾਰੀ ਆਈਪੀਐਸ ਸਿਬਾਸ਼ ਕਬੀਰਾਜ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਰਜ਼ੀ ਦੇਣ ਵਾਲੇ ਲੋਕਾਂ ਵਾਸਤੇ ਵੀਡੀਓ ਕਾਲ ਦੀ ਸੁਵਿਧਾ ਰੱਖੀ ਗਈ ਹੈ ਪਰ ਫਿਰ ਵੀ ਲੋਕ ਏਜੰਟਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਤੁਹਾਨੂੰ ਪਾਸਪੋਰਟ ਦਫ਼ਤਰ ਤੋਂ ਕੋਈ ਫੋਨ ਨਾ ਜਾਵੇ ਉਦੋਂ ਤੱਕ ਤੁਸੀਂ ਚੰਡੀਗੜ੍ਹ ਨਾ ਆਓ।

ETV Bharat Logo

Copyright © 2025 Ushodaya Enterprises Pvt. Ltd., All Rights Reserved.