ETV Bharat / city

ਆਈਪੀਐੱਸ ਸਹੋਤਾ ਨੂੰ ਮਿਲਿਆ ਡੀਜੀਪੀ ਦਾ ਵਾਧੂ ਚਾਰਜ - Iqbalpreet Sahota

ਆਈਪੀਐੱਸ ਸਹੋਤਾ ਨੂੰ ਫਿਲਹਾਲ ਇਸ ਅਹੁਦੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। 1988 ਬੈਚ ਦੇ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਉਦੋਂ ਤੱਕ ਲਈ ਡੀ.ਜੀ.ਪੀ. ਦਾ ਵਾਧੂ ਚਾਰਜ ਦਿੱਤਾ ਗਿਆ ਜਦੋਂ ਤੱਕ ਦਿਨਕਰ ਗੁਪਤਾ (Dinkar Gupta) ਛੁੱਟੀ 'ਤੇ ਹਨ। ਸਹੋਤਾ ਨੂੰ ਪੰਜਾਬ ਦਾ ਸਪੈਸ਼ਲ ਡੀ.ਜੀ.ਪੀ. ਨਿਯੁਕਤ ਕੀਤਾ ਗਿਆ ਹੈ। ਇਸ ਸਪੈਸ਼ਲ ਰੈਂਕ ਹਾਲ ਹੀ ਵਿਚ ਲਿਆਂਦਾ ਗਿਆ ਹੈ ਅਤੇ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ। ਇਸ ਨਿਯੁਕਤੀ ਪੱਤਰ ਦੀ ਕਾਪੀ ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਨੂੰ ਭੇਜ ਦਿੱਤੀ ਗਈ ਹੈ।

ਆਈਪੀਐੱਸ ਸਹੋਤਾ
ਆਈਪੀਐੱਸ ਸਹੋਤਾ
author img

By

Published : Sep 25, 2021, 1:18 PM IST

Updated : Sep 25, 2021, 7:00 PM IST

ਚੰਡੀਗੜ੍ਹ: ਇਕਬਾਲ ਪ੍ਰੀਤ ਸਿੰਘ ਸਹੋਤਾ (Iqbalpreet Singh Sahota) ਪੰਜਾਬ ਦੇ ਨਵੇਂ ਡੀ.ਜੀ.ਪੀ. (Punjab new DGP) ਸਹੋਤਾ ਹੋਣਗੇ। ਉਨ੍ਹਾਂ ਨੂੰ ਫਿਲਹਾਲ ਇਸ ਅਹੁਦੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪੰਜਾਬ ਦੇ ਡੀ.ਜੀ.ਪੀ. ਦਾ ਵਾਧੂ ਚਾਰਜ ਮਿਲਣ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵਧਾਈ ਦਿੱਤੀ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਇਕਬਾਲ ਸਿੰਘ ਸਹੋਤਾ ਨੂੰ ਵਧਾਈ ਦਿੱਤੀ ਅਤੇ ਇਸ ਦੌਰਾਨ ਉਨ੍ਹਾਂ ਵਲੋਂ ਇਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ।

  • Congratulations to Mr. Iqbal Preet Singh Sahota, IPS (1988 batch) for taking charge as the Additional DGP of Punjab. I am fully confident that he will serve the people of Punjab to the best of his ability. Wishing him all the best ! pic.twitter.com/qNLjILO9UZ

    — Charanjit S Channi (@CHARANJITCHANNI) September 25, 2021 " class="align-text-top noRightClick twitterSection" data=" ">

1988 ਬੈਚ ਦੇ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਉਦੋਂ ਤੱਕ ਲਈ ਡੀ.ਜੀ.ਪੀ. ਦਾ ਵਾਧੂ ਚਾਰਜ ਦਿੱਤਾ ਗਿਆ ਜਦੋਂ ਤੱਕ ਦਿਨਕਰ ਗੁਪਤਾ (Dinkar Gupta) ਛੁੱਟੀ 'ਤੇ ਹਨ। ਨਾਲ ਹੀ ਉਨ੍ਹਾਂ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਕੇਂਦਰੀ ਡੈਪੂਟੇਸ਼ਨ ਲਈ ਵੀ ਰਿਲੀਵ ਕਰ ਦਿੱਤਾ ਜਾਵੇ। ਸਹੋਤਾ ਨੂੰ ਪੰਜਾਬ ਦਾ ਸਪੈਸ਼ਲ ਡੀ.ਜੀ.ਪੀ. ਨਿਯੁਕਤ ਕੀਤਾ ਗਿਆ ਹੈ। ਇਸ ਸਪੈਸ਼ਲ ਰੈਂਕ ਹਾਲ ਹੀ ਵਿਚ ਲਿਆਂਦਾ ਗਿਆ ਹੈ ਅਤੇ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ। ਇਸ ਨਿਯੁਕਤੀ ਪੱਤਰ ਦੀ ਕਾਪੀ ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਨੂੰ ਭੇਜ ਦਿੱਤੀ ਗਈ ਹੈ।

ਤੁਹਾਨੂੰ ਦੱਸ ਦਈਏ ਡੀ.ਜੀ.ਪੀ. ਦਿਨਕਰ ਗੁਪਤਾ (Dinkar Gupta) ਦੀ ਪਤਨੀ ਵਿੰਨੀ ਮਹਾਜਨ (Vinny Mahajan) ਜੋ ਕਿ ਮੁੱਖ ਸਕੱਤਰ ਸਨ, ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਵਲੋਂ ਪਹਿਲਾਂ ਹੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹੁਣ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਵੀ ਛੁੱਟੀ 'ਤੇ ਜਾਣ ਮਗਰੋਂ ਨਵੇਂ ਡੀ.ਜੀ.ਪੀ. ਦੀ ਨਿਯੁਕਤੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਹੁਣ ਡੀਜੀਪੀ ਸਿਰਫ ਉਹੀ ਹੋ ਸਕਦਾ ਹੈ ਜਿਸ ਨੇ ਯੂਪੀਐੱਸਸੀ ਕਲੀਅਰ ਕੀਤੀ ਹੋਵੇਗੀ। ਇਕਬਾਲਪ੍ਰੀਤ ਸਿੰਘ ਸਹੋਤਾ ਇਸ ਵੇਲੇ ਜਲੰਧਰ ਵਿਚ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਦੇ ਡੀ.ਜੀ.ਪੀ. ਹਨ। ਬੇਅਦਬੀ ਕੇਸ ਵਿਚ ਬਣੀ ਪਹਿਲੀ ਐੱਸ.ਆਈ.ਟੀ. ਦੇ ਮੁਖੀ ਇਕਬਾਲਪ੍ਰੀਤ ਸਹੋਤਾ ਹੀ ਸਨ।

ਸੂਤਰਾਂ ਦੀ ਮੰਨੀਏ ਤਾਂ ਚਰਨਜੀਤ ਸਿੰਘ ਚੰਨੀ ਦੇ ਨਵੇਂ ਸੀ.ਐੱਮ. ਦੇ ਸਹੁੰ ਚੁੱਕਣ ਤੋਂ ਬਾਅਦ 1986 ਬੈਚ ਦੇ ਆਈ.ਪੀ.ਐੱਸ. ਅਫਸਰ ਸਿਧਾਰਥ ਚਟੋਪਾਧਿਆਏ ਨੂੰ ਡੀ.ਜੀ.ਪੀ. ਬਣਾਇਆ ਜਾ ਰਿਹਾ ਸੀ। ਇਸ ਸਬੰਧ ਵਿਚ ਉਨ੍ਹਾਂ ਦੀ ਸੀ.ਐੱਮ. ਨਾਲ ਮੁਲਾਕਾਤ ਵੀ ਹੋ ਚੁੱਕੀ ਸੀ। ਹਾਲਾਂਕਿ ਉਸੇ ਵੇਲੇ ਪੂਰਾ ਮਾਮਲਾ ਕਾਂਗਰਸ ਹਾਈ ਕਮਾਨ ਤੱਕ ਪਹੁੰਚ ਗਿਆ। ਹਾਈ ਕਮਾਨ ਦੇ ਦਖਲ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ- Live Update- ਚੰਨੀ ਨੇ ਰਾਜਪਾਲ ਨੂੰ ਸੌਂਪੀ ਲਿਸਟ, ਐਤਵਾਰ ਨੂੰ 4:30 ਵਜੇ ਹੋਵੇਗਾ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ

Last Updated : Sep 25, 2021, 7:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.