ਨਵੀਂ ਦਿੱਲੀ: ਭਾਰਤ ਕ੍ਰਿਕਟ ਟੀਮ ਦੇ ਨਵੇਂ ਮੁੱਖ ਕੋਚ ਚੁਣਨ ਲਈ ਕੁਝ ਦਿਨ ਹੋਰ ਲੱਗ ਸਕਦੇ ਹਨ ਕਿਉਂਕਿ ਤਿੰਨ ਮੈਂਬਰੀ ਕ੍ਰਿਕਟ ਸਲਾਹਕਾਰ ਕਮੇਟੀ (ਸੀ.ਏ.ਸੀ.) ਦੇ ਕੋਚ ਅਹੁਦੇ ਦੇ ਲਈ ਇੰਟਰਵਿਊ 15 ਅਗਸਤ ਦੇ ਬਾਅਦ ਲਿਆ ਜਾਵੇਗਾ।
ਪਹਿਲਾ ਜੋ ਖ਼ਬਰ ਆਈ ਸੀ ਉਸ ਮੁਤਾਬਕ ਕੋਚ ਦੇ ਅਹੁਦੇ ਲਈ ਇੰਟਰਵਿਊ 13 ਤੋਂ 14 ਅਗਸਤ ਨੂੰ ਹੋਣ ਦੀ ਸੰਭਾਵਨਾ ਸੀ। ਸੂਤਰਾਂ ਮੁਤਾਬਕ ਇਹ ਬੈਠਕ 13 ਜਾਂ 14 ਅਗਸਤ ਨੂੰ ਸ਼ੁਰੂ ਹੋਣੀ ਸੀ ਪਰ ਕੋਚ ਬਣਨ ਦੇ ਉਮੀਦਵਾਰਾਂ ਦੀ ਗਿਣਤੀ ਛਾਂਟ ਕਰਕੇ 6 ਰਹਿ ਗਈ ਹੈ। ਇਨ੍ਹਾਂ ਉਮੀਦਵਾਰਾਂ ਦੀ ਇੰਟਰਵਿਊ ਲਈ ਇੱਕ ਦਿਨ ਬਹੁਤ ਹੈ ਜਿਸ ਕਰਕੇ ਇਹ ਇੰਟਰਵਿਊ 15 ਅਗਸਤ ਤੋਂ ਹੋਵੇਗੀ। ਕੁਝ ਕਾਗਜ਼ੀ ਕਾਰਵਾਈ ਹਾਲੇ ਵੀ ਬਾਕੀ ਹੈ ਜਿਸ ਕਰਕੇ ਹੋਰ ਸਮਾਂ ਲੱਗ ਸਕਦਾ ਹੈ।
ਇਹ ਵੀ ਪੜੋ: ਸੁਰੇਸ਼ ਰੈਨਾ ਨੇ ਕਰਾਈ ਗੋਡੇ ਦੀ ਸਰਜਰੀ
ਜਦੋਂ ਪੁੱਛਿਆ ਗਿਆ ਕਿ ਵਿਰਾਟ ਕੋਹਲੀ ਨੂੰ ਕੋਚ ਚੁਣਨ ਦੇ ਬਾਰੇ ਕਮੇਟੀ 'ਚ ਸ਼ਾਮਲ ਕੀਤਾ ਜਾਵੇਗਾ ਤਾਂ ਸੂਤਰ ਨੇ ਕਿਹਾ ਕਿ ਜਿਵੇਂ ਮਹਿਲਾ ਕ੍ਰਿਕਟ ਟੀਮ ਦੇ ਕੋਚ ਚੁਣਨ ਦੀ ਪ੍ਰਕਿਰਿਆ 'ਚ ਕਪਤਾਨ ਦੀ ਭੂਮਿਕਾ ਨਹੀਂ ਸੀ ਉਸੇ ਤਰ੍ਹਾਂ ਇਸ ਵਾਰ ਵੀ ਕਪਤਾਨ ਇਸ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਵੇਗਾ। ਦਿਸ਼ਾ ਨਿਰਦੇਸ਼ ਮੁਤਾਬਿਕ ਕਪਤਾਨ ਇਸ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋ ਸਕਦਾ ਹੈ ਹੁਣ ਕਮੇਟੀ 'ਤੇ ਨਿਰਭਰ ਕਰਦਾ ਹੈ ਉਹ ਕੋਚ ਦੇ ਅਹੁਦੇ ਲਈ ਕਿਸ ਨੂੰ ਚੁਣਦੇ ਹਨ। ਕਮੇਟੀ ਬੀਸੀਸੀਆਈ ਨੂੰ ਕੁਝ ਨਾਂਅ 'ਤੇ ਸੂਝਾਅ ਦੇਵੇਗੀ ਜਿਸ ਤੋਂ ਬਾਅਦ ਬੀ.ਸੀ.ਸੀ.ਆਈ. 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਨੂੰ ਕੋਚ ਚੁਣਦੀ ਹੈ।