ਚੰਡੀਗੜ੍ਹ: ਪਹਾੜੀ ਇਲਾਕਿਆਂ 'ਚ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਪੋਹ ਦੇ ਮਹੀਨੇ 'ਚ ਤਾਪਮਾਨ ਦਿਨੋ-ਦਿਨ ਹੇਠਾਂ ਆ ਰਿਹਾ ਹੈ। ਜਿਸ ਦੇ ਸਦਕਾ ਧੁੰਦ ਵੀ ਵੱਧਦੀ ਜਾ ਰਹੀ ਹੈ।
ਮੌਸਮ ਵਿਭਾਗ ਦੀ ਭੱਵਿਖਵਾਣੀ
ਮੌਸਮ ਵਿਭਾਗ ਦੇ ਮੁਤਾਬਕ, ਸ਼ਨੀਵਾਰ ਤੋਂ ਅਗਲੇ ਕੁੱਝ ਦਿਨਾਂ 'ਚ ਹਲਕੀ ਬਾਰਿਸ਼ ਤੇ ਬਰਫ਼ਬਾਰੀ ਹੋਣ ਦੇ ਆਸਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 29 ਦਸੰਬਰ ਤੋਂ ਇੱਕ ਵਾਰ ਫੇਰ ਤੋਂ ਸ਼ੀਤ ਲਹਿਰ ਚੱਲ ਸਕਦੀ ਹੈ।
ਵੱਧਦੀ ਧੁੰਦ ਹਾਦਸਿਆਂ ਨੂੰ ਸੱਦਾ
- ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪਿੰਡ ਸ਼ੇਖੁਪੁਰਾ ਦੇ ਨੇੜੇ ਸੰਘਣੀ ਧੁੰਦ ਪੈਣ ਦੇ ਕਾਰਨ ਕਾਰ ਤੇ ਟਰੱਕ ਵਿਚਕਾਰ ਇੱਕ ਭਿਆਨਕ ਟੱਕਰ ਹੋਈ। ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ 16 ਗੱਡੀਆਂ ਆਪਸ 'ਚ ਟੱਕਰਾ ਗਈਆਂ। ਇਸ ਹਾਦਸੇ 'ਚ 6 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਬਟਾਲੇ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
- ਤਰਨਤਾਰਨ 'ਚ ਵੀ ਵਾਪਰਿਆ ਸੜਕ ਹਾਦਸਾ
ਧੁੰਧ ਦੇ ਕਾਰਨ ਤਿੰਨ ਗੱਡੀਆਂ ਆਪਸ 'ਚ ਟੱਕਰਾ ਗਈਆਂ, ਜਿਸ 'ਚ 5 ਲੋਕ ਜ਼ਖ਼ਮੀ ਹੋਏ ਹਨ। ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਦੀ ਹਾਲਤ ਖਸਤਾ ਹੋ ਗਈ ਹੈ।
- ਮਾਨਸਾ ਵੀ ਇਸੀ ਲੜੀ 'ਚ ਸ਼ਾਮਿਲ
ਮਾਨਸਾ 'ਚ ਵੀ ਪੀਆਰਟੀਸੀ ਬਸ ਧੁੰਦ ਦੇ ਕਾਰਨ ਸੜਕ ਦੇ ਕੰਢੇ ਖੜ੍ਹੇ ਮਿੱਟੀ ਦੇ ਟਰਾਲੇ ਨਾਲ ਟੱਕਰਾ ਗਈ। ਇਸ ਹਾਦਸੇ 'ਚ ਡਰਾਈਵਰ ਸਣੇ 14 ਸਵਾਰੀਆਂ ਜ਼ਖ਼ਮੀ ਹੋਈਆਂ ਹਨ।