ਚੰਡੀਗੜ੍ਹ: ਕੋਵਿਡ-19 ਜਾਂ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਨਾਲ ਲੋਕਾਂ ’ਚ ਆਯੁਰਵੈਦ ਦਾ ਰੁਝਾਨ ਵੀ ਕਾਫੀ ਵਧ ਰਿਹਾ ਹੈ। ਲੋਕ ਇਮਿਊਨੀਟੀ ਵਧਾਉਣ ਦੇ ਲਈ ਕਈ ਤਰ੍ਹਾਂ ਦੇ ਆਯੁਰਵੈਦਿਕ ਨੁਸਖਿਆਂ ਦਾ ਇਸਤੇਮਾਲ ਕਰ ਰਹੇ ਹਨ। ਅਜਿਹੇ ਚ ਇਨ੍ਹਾਂ ਨੁਸਖਿਆ ਦਾ ਇਸਤੇਮਾਲ ਕਰਦੇ ਸਮੇਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਬੇਹੱਦ ਜਰੂਰੀ ਹੈ। ਇਸੇ ਨੂੰ ਲੈ ਕੇ ਸਾਡੀ ਟੀਮ ਨੇ ਰਾਸ਼ਟਰੀ ਆਯੁਸ਼ ਮਿਸ਼ਨ ਦੇ ਨੋਡਲ ਅਧਿਕਾਰੀ ਡਾ. ਰਾਜੀਵ ਕਪਿਲਾ ਨਾਲ ਗੱਲ ਕੀਤੀ।
ਡਾ. ਰਾਜੀਵ ਕਪਿਲਾ ਨੇ ਦੱਸਿਆ ਕਿ ਇੰਮੀਯੁਨੀਟੀ ਵਧਾਉਣ ਦੇ ਲਈ ਅੱਜ ਦੇ ਸਮੇਂ ਚ ਸਭ ਤੋਂ ਜਿਆਦਾ ਜਰੂਰ ਯੋਗ ਅਤੇ ਕਸਰਤ ਹੈ। ਉਨ੍ਹਾਂ ਨੇ ਦੱਸਿਆ ਕਿ ਦੋੜ ਲਗਾਉਣ ਤੋਂ ਵਧੀਆਂ ਅਜੇ ਇਹ ਹੈ ਕਿ ਘਰ ਚ ਰਹਿਕੇ ਹੀ ਯੋਗ ਅਤੇ ਕਸਰਤ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕਪਾਲਭਾਤੀ ਅਤੇ ਅਨੁਲੋਮ ਵਿਲੋਮ ਪ੍ਰਣਾਯਮ ਇਮਿਊਨੀਟੀ ਨੂੰ ਕਾਫੀ ਮਜਬੂਤ ਕਰਦਾ ਹੈ।
ਘਰ ’ਚ ਹੋਰ ਕਿੰਨਿਆ ਤਰੀਕਿਆਂ ਨਾਲ ਇਮਿਊਨੀਟੀ ਨੂੰ ਵਧਾਇਆ ਜਾ ਸਕਦਾ ਹੈ?
ਡਾ. ਰਾਜੀਵ ਕਪਿਲਾ ਨੇ ਦੱਸਿਆ ਕਿ ਆਯੁਰਵੈਦ ਚ ਕਈ ਤਰੀਕਿਆਂ ਨੂੰ ਦੱਸਿਆ ਗਿਆ ਹੈ ਜਿਸ ਨਾਲ ਸ਼ਰੀਰ ਦੀ ਇਮਿਊਨੀਟੀ ਨੂੰ ਮਜਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕ ਗਿਲੋਓ ਬੇਲ ਦਾ 2 ਤੋਂ 3 ਇੰਚ ਲੰਬਾ ਟੁਕੜਾ ਪਾਣੀ ਚ 15 ਤੋਂ 20 ਮਿੰਟ ਤੱਕ ਉਬਾਲ ਲਓ ਅਤੇ ਉਸਨੂੰ ਦਿਨ ਚ ਦੋ ਵਾਰ ਪੀਓ। ਇਹ ਇਮਿਊਨੀਟੀ ਵਧਾਉਣ ਚ ਕਾਫੀ ਕਾਰਗਾਰ ਸਾਬਿਤ ਹੋਵੇਗਾ। ਇਸਤੋਂ ਇਲਾਵਾ ਹਲਦੀ ਵੀ ਇੱਕ ਵਧੀਆ ਇਮਿਊਨੀਟੀ ਬੂਸਟਰ ਹੈ। ਹਫਤੇ ਚ ਚਾਰ ਵਾਰ ਹਲਦੀ ਦਾ ਅੱਧਾ ਚਮਚ ਦੂਧ ਚ ਪਾ ਕੇ ਪੀਓ। ਇਹ ਵੀ ਕਾਫੀ ਫਾਇਦੇਮੰਦ ਹੈ।
ਆਯੁਸ਼ ਕਾੜੇ ਦਾ ਕਿਵੇਂ ਅਤੇ ਕਦੋਂ ਕਰੋ ਸੇਵਨ?
ਡਾ. ਰਾਜੀਵ ਕਪਿਲਾ ਨੇ ਦੱਸਿਆ ਕਿ ਅੱਜਕਲ ਲੋਕ ਆਯੁਸ਼ ਕਾਢੇ ਦਾ ਕਾਫੀ ਸੇਵਨ ਕਰ ਰਿਹਾ ਹੈ। ਉਸਦੇ ਇਸਤੇਮਾਲ ਚ ਵੀ ਕਾਫੀ ਗੱਲਾਂ ਦਾ ਧਿਆਨ ਚ ਰੱਖਣਾ ਜਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਆਯੁਸ਼ ਕਾਢੇ ਚ ਜੋ ਚੀਜ਼ਾ ਮਿਲਾਈਆਂ ਜਾਂਦੀਆਂ ਹਨ, ਉਹ ਸਾਰੀਆਂ ਚੀਜ਼ਾਂ ਗਰਮ ਹੁੰਦੀਆਂ ਹਨ। ਇਸ ’ਚ ਅਦਰਕ, ਕਾਲੀ ਮਿਰਚ, ਲੌਂਗ, ਦਾਲਚੀਨੀ ਨੂੰ ਮਿਲਾਇਆ ਜਾਂਦਾ ਹੈ।
ਇਸਦੇ ਲਈ ਇਨ੍ਹਾਂ ਸਾਰੇ ਚੀਜ਼ਾਂ ਨੂੰ ਪੀਸ ਕੇ ਰੱਖ ਲਓ ਅਤੇ ਇਨ੍ਹਾਂ ਨੂੰ ਪਾਣੀ ਚ ਉਬਾਲ ਕੇ ਜਾਂ ਫਿਰ ਚਾਹ ਚ ਘੋਲ ਕੇ ਪੀਤਾ ਜਾ ਸਕਦਾ ਹੈ। ਪਰ ਇਸਦੀ ਮਾਤਰਾ ਜਿਆਦਾ ਨਹੀਂ ਹੋਣੀ ਚਾਹੀਦੀ। ਕਿਉਂਕਿ ਇਹ ਸਾਰੀਆਂ ਚੀਜ਼ਾਂ ਸਰੀਰ ਦੇ ਲਈ ਗਰਮ ਹਨ ਅਤੇ ਗਰਮੀ ਦੇ ਮੌਸਮ ’ਚ ਇਨ੍ਹਾਂ ਨੂੰ ਸੀਮਤ ਮਾਤਰਾ ਚ ਹੀ ਲੈਣਾ ਚਾਹੀਦਾ ਹੈ।
ਕੀ ਆਯੁਸ਼ ਕਾੜੇ ਨੂੰ ਭੁੱਖੇ ਪੇਟ ਲੈਣਾ ਜਰੂਰੀ ਹੈ?
ਡਾ. ਕਪਿਲਾ ਨੇ ਦੱਸਿਆ ਕਿ ਇਹ ਜਰੂਰੀ ਨਹੀਂ ਹੈ ਕਿ ਇਸ ਕਾਢੇ ਨੂੰ ਭੁੱਖੇ ਪੇਟ ਹੀ ਲੈਣਾ ਹੈ। ਇਸਨੂੰ ਦਿਨ ਚ ਕਿਸੇ ਵੀ ਸਮੇਂ ਲਿਆ ਜਾ ਸਕਦੈ ਹੈ। ਜਰੂਰੀ ਗੱਲ ਇਹ ਹੈ ਕਿ ਕੋਵਿਡ ਤੋਂ ਬਚਾਅ ਦੇ ਲਈ ਇਸਦਾ ਸੇਵਨ ਜਰੂਰ ਕਰਨਾ ਹੈ ਅਤੇ ਸੀਮਿਤ ਮਾਤਰਾ ਚ ਕਰਨਾ ਹੈ। ਇਸ ਤੋਂ ਇਲਾਵਾ ਖਾਣ ਪੀਣ ਚ ਠੰਢੀ ਚੀਜ਼ਾਂ ਦਾ ਇਸਤੇਮਾਲ ਬਿਲਕੁੱਲ ਨਾ ਕੀਤਾ ਜਾਵੇ। ਦਿਨ ਚ ਤਿੰਨ-ਚਾਰ ਵਾਰ ਪਾਣੀ ਨੂੰ ਹਲਕਾ ਗਰਮ ਕਰੋ ਅਤੇ ਗਰਾਰੇ ਕਰੋ। ਨਾਲ ਹੀ ਦੋ ਵਾਰ ਭਾਫ ਲਓ।
ਇਹ ਵੀ ਪੜੋ: ਐਸਬੀਐਸਐਸਟੀਸੀ ਦੇ ਮੁਲਾਜ਼ਮਾਂ ਦੇ ਬੱਚਿਆਂ ਨੇ ਲਹੂ ਨਾਲ ਲਿਖੀ ਕੈਪਟਨ ਨੂੰ ਚਿੱਠੀ