ETV Bharat / city

ਲੁਧਿਆਣਾ ਬਲਾਸਟ: ਅਦਾਲਤਾਂ 'ਚ ਸੁਰੱਖਿਆਂ ਪ੍ਰਬੰਧਾਂ 'ਤੇ ਹਿਮਾਂਸ਼ੀ ਖੁਰਾਨਾ ਦੇ ਸਵਾਲ

ਜ਼ਿਲ੍ਹਾ ਕਚਹਿਰੀ ਵਿੱਚ ਧਮਾਕਾ ਹੋਣ 'ਤੇ ਹਿਮਾਂਸ਼ੀ ਖੁਰਾਨਾ ਨੇ ਟਵੀਟ ਕੀਤਾ ਕਿ ਮਾਲ ਵਿੱਚ ਇੰਨੀ ਸੁਰੱਖਿਆ ਹੈ ਪਰ ਕੋਰਟ ਕੰਪਲੈਕਸ ਵਿੱਚ ਨਹੀਂ, ਉਸ ਜਗਾ ਤੇ ਮੇਰੇ ਪਰਿਵਾਰ ਦਾ ਇੱਕ ਮੈਂਬਰ ਵੀ ਮੌਜੂਦ ਸੀ। ਆਮ ਅਦਾਲਤਾਂ ਵਿੱਚ ਆਉਣ ਵਾਲੇ ਲੋਕ ਕਿਰਪਾ ਕਰਕੇ ਧਿਆਨ ਰੱਖੋ।

ਅਦਾਲਤਾਂ ਚ ਸੁਰੱਖਿਆਂ ਪ੍ਰਬੰਧਾਂ 'ਤੇ ਹਿਮਾਂਸ਼ੀ ਖੁਰਾਨਾ ਦੇ ਸਵਾਲ

author img

By

Published : Dec 23, 2021, 3:34 PM IST

ਚੰਡੀਗੜ੍ਹ: ਜ਼ਿਲ੍ਹਾ ਕਚਹਿਰੀ ਵਿੱਚ ਧਮਾਕਾ (Ludhiana blast) ਹੋਣ 'ਤੇ ਹਿਮਾਂਸ਼ੀ ਖੁਰਾਨਾ (Himanshi Khurana) ਨੇ ਟਵੀਟ ਕੀਤਾ ਕਿ ਮਾਲ ਵਿੱਚ ਇੰਨੀ ਸੁਰੱਖਿਆ ਹੈ ਪਰ ਕੋਰਟ ਕੰਪਲੈਕਸ ਵਿੱਚ ਨਹੀਂ, ਉਸ ਜਗਾ ਤੇ ਮੇਰੇ ਪਰਿਵਾਰ ਦਾ ਇੱਕ ਮੈਂਬਰ ਵੀ ਮੌਜੂਦ ਸੀ ਪਰ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ। ਆਮ ਅਦਾਲਤਾਂ ਵਿੱਚ ਆਉਣ ਵਾਲੇ ਲੋਕ ਕਿਰਪਾ ਕਰਕੇ ਧਿਆਨ ਰੱਖੋ।

ਦੱਸ ਦੇਈਏ ਕਿ ਲੁਧਿਆਣਾ ਦੇ ਜ਼ਿਲ੍ਹਾ ਕਚਹਿਰੀ ਵਿੱਚ ਧਮਾਕਾ (blast in district court) ਹੋਣ ਨਾਲ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਹ ਧਮਾਕਾ 12 ਵਜੇ ਦੇ ਕਰੀਬ ਹੋਇਆ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਇਸ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ।

  • Mall me itni security hoti hai but judicial sector me nahi ……….. one of my family member was there but Punjab me incidents aise kyu ho rahe …….. jo log normal court me visit krte hai ……..plz take care of your close ones #LudhianaBlast

    — Himanshi khurana (@realhimanshi) December 23, 2021 " class="align-text-top noRightClick twitterSection" data=" ">

ਜਿਨ੍ਹਾਂ ਵਿਚੋਂ ਕਈਆਂ ਨੂੰ ਗੰਭੀਰ ਸੱਟਾਂ ਵੀ ਵੱਜੀਆਂ ਹਨ। ਕਚਹਿਰੀ ਦੇ ਦੂਜੇ ਫਿਲੌਰ 'ਤੇ ਧਮਾਕਾ ਹੋਇਆ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਬਾਥਰੂਮ ਵਿੱਚ ਹੋਇਆ ਹੈ। ਫਿਲਹਾਲ ਮੌਕੇ 'ਤੇ ਪੁਲਿਸ ਦੀਆਂ ਟੀਮਾਂ ਫਾਇਰ ਬ੍ਰਿਗੇਡ (Fire brigade) ਅਤੇ ਐਂਬੂਲੈਂਸ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉਧਰ ਮੌਕੇ 'ਤੇ ਮੌਜੂਦ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਦੂਜੇ ਫਲੋਰ ਤੇ ਧਮਾਕਾ ਹੋਇਆ ਹੈ, ਅਤੇ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਬਿਲਡਿੰਗ ਹਿਲ ਗਈ। ਉਨ੍ਹਾਂ ਨੇ ਕਿਹਾ ਕਿ ਧਮਾਕਾ ਬਹੁਤ ਜ਼ਬਰਦਸਤ ਸੀ ਕਿ ਬਿਲਡਿੰਗ ਦੇ ਸ਼ੀਸ਼ੇ ਟੁੱਟ ਗਏ। ਇੱਥੋਂ ਤੱਕ ਕਿ ਥੱਲੇ ਹੀ ਖੜ੍ਹੀਆਂ ਗੱਡੀਆਂ ਵੀ ਕਈ ਨੁਕਸਾਨੀਆਂ ਗਈਆਂ। ਜਿਨ੍ਹਾਂ ਦੇ ਉੱਤੇ ਆ ਕੇ ਮਲਬਾ ਡਿੱਗਿਆ ਸੀ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੁਧਿਆਣਾ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਰਿਕਾਰਡ ਰੂਮ ਨੇੜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖਮੀ ਹੋ ਗਏ। ਚੰਡੀਗੜ੍ਹ ਤੋਂ ਬੰਬ ਨਿਰੋਧਕ ਟੀਮ ਅਤੇ ਫੋਰੈਂਸਿਕ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ: ਲੁਧਿਆਣਾ ਧਮਾਕਾ: ਮੁੱਖ ਮੰਤਰੀ ਚੰਨੀ ਲੁਧਿਆਣਾ ਲਈ ਰਵਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.