ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਭਰਤੀ ਤੇ ਪ੍ਰਮੋਸ਼ਨ ਕਰਵਾਉਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਅਮਨਦੀਪ ਸਕੌਡਾ ਮਾਮਲੇ ਵਿੱਚ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਕਿਹਾ ਕਿ ਹੈ ਜੋ ਵੀ ਮੁਲਜ਼ਮ ਅਮਨਦੀਪ ਸਕੌਡਾ ਖ਼ਿਲਾਫ਼ ਮਾਮਲੇ ਚੱਲ ਰਹੇ ਹਨ ਤੇ ਜੋ ਵੀ ਅਫ਼ਸਰ ਉਹਨਾਂ ਦੀ ਜਾਂਚ ਕਰ ਰਿਹਾ ਹੈ ਉਸ ਦਾ ਐਫੀਡੇਟਵ ਕੋਰਟ ਵਿੱਚ ਪੇਸ਼ ਕੀਤਾ ਜਾਵੇ
ਇਹ ਵੀ ਪੜੋ: ਬਰਗਾੜੀ ਗੋਲੀਕਾਂਡ : ਸੁਣੋ ਢੱਡਰੀਆਂਵਾਲੇ ਤੋਂ SIT ਨੇ ਕਿਹੜੇ ਕਿਹੜੇ ਸਵਾਲ ਕੀਤੇ
ਕੀ ਹੈ ਮਾਮਲਾ ?
ਦਰਾਅਸਰ ਯੂ.ਐੱਸ.ਏ. ਦੇ ਰਹਿਣ ਵਾਲੇ ਲਵਲਜੀਤ ਸਿੰਘ ਨੇ ਸਾਲ 2016 ਵਿੱਚ ਹਰ ਕ੍ਰਿਸ਼ਨ ਲਾਲ, ਰਾਜ ਰਾਣੀ ਤੇ ਕੁਲਵੰਤ ਰਾਏ ਤੋਂ 6 ਏਕੜ ਜ਼ਮੀਨ ਖਰੀਦੀ ਸੀ। ਜਿਸ ਦੇ ਕਰਾਰਨਾਮੇ ਹੋਏ ਸੀ, ਪਰ ਰਜਿਸਟਰੀ ਨਹੀਂ ਕੀਤੀ ਗਈ। ਪੈਸੇ ਦੇਣ ਤੋਂ ਬਾਵਜ਼ੂਦ ਤਿੰਨਾਂ ਨੇ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ। ਜਿਸ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹਾਂ ਅਦਾਲਤ ਵਿੱਚ ਇੱਕ ਪਟੀਸ਼ਨ ਦਾਖਿਲ ਕੀਤੀ।
ਜਿਸ ਤੋਂ ਬਾਅਦ ਰਾਜ ਰਾਣੀ ਦੇ ਭਰਾ ਅਮਨਦੀਪ ਕੰਬੋਜ ਉਰਫ ਅਮਨਦੀਪ ਸਕੌਡਾ ਨੇ ਪਟੀਸ਼ਨਰ ਲਵਲਜੀਤ ਸਿੰਘ ਦੇ ਖ਼ਿਲਾਫ਼ ਫਾਜ਼ਿਲਕਾ ਥਾਣੇ ਵਿੱਚ ਪਰਚਾ ਦਰਜ ਕਰਵਾ ਦਿੱਤਾ। ਆਪਣੇ ਖ਼ਿਲਾਫ਼ ਹੋਏ ਝੂਠੇ ਪਰਚੇ ਨੂੰ ਲੈ ਕੇ ਲਵਲਜੀਤ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ।
ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਕਿਹਾ ਹੈ, ਕਿ ਅਮਨਦੀਪ ਸਕੌਡਾ ਦੇ ਖ਼ਿਲਾਫ਼ ਐੱਸ.ਆਈ.ਟੀ. ਨੇ ਜਿਹੜੀ ਜਾਂਚ ਕੀਤੀ ਹੈ। ਕੋਰਟ ਨੇ ਪੁੱਛਿਆ ਹੈ, ਕਿ ਇਸ ਮਾਮਲੇ ਨੂੰ ਐੱਸ.ਆਈ.ਟੀ. ਨੂੰ ਦਿੱਤਾ ਜਾਵੇ।
ਕੌਣ ਹੈ ਅਮਨਦੀਪ ਸਕੌਡਾ ?
ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਪ੍ਰਮੋਸ਼ਨ ਮਨਚਾਹੀ ਥਾਣੇ ‘ਚ ਬਦਲੀ ਕਰਵਾਉਣ ਦੇ ਇਲਾਵਾ ਨੌਜਵਾਨਾਂ ਨੂੰ ਸਰਕਾਰੀ ਵਿਭਾਗਾਂ ਦੇ ਵਿੱਚ ਲਗਵਾਉਣ ਦਾ ਝਾਂਸਾ ਦੇ ਠੱਗੀ ਕਰਨ ਵਾਲੇ ਅਮਨਦੀਪ ਸਕੌਡਾ ‘ਤੇ ਇਲਜ਼ਾਮ ਹੈ, ਕਿ ਉਨ੍ਹਾਂ ਦੇ ਕਈ ਹਾਈ ਪ੍ਰੋਫ਼ਾਈਲ ਪੁਲਿਸ ਅਧਿਕਾਰੀਆਂ ਦੇ ਨਾਲ ਸਬੰਧ ਹੈ ਅਤੇ ਉਹ ਵੱਖ-ਵੱਖ ਨੰਬਰਾਂ ਤੋਂ ਵੱਟਸਐਪ ਕਾਲ ਕਰ ਕੇ ਲੋਕਾਂ ਨੂੰ ਧਮਕਾਉਂਦਾ ਹੈ। ਆਪਣੀ ਜਾਣ ਪਛਾਣ ਦਾ ਫ਼ਾਇਦਾ ਚੁੱਕ ਕੇ ਕਈ ਲੋਕਾਂ ਨਾਲ ਕਰੋੜਾਂ ਦੀ ਠੱਗੀ ਕਰ ਚੁੱਕਾ ਹੈ।
ਇਹ ਵੀ ਪੜ੍ਹੋ:ਸਮੇਂ 'ਤੇ ਚੋਣਾਂ ਨਹੀਂ ਕਰਵਾਉਣ 'ਤੇ ਰਿਟਾ. ਜਸਟਿਸ ਭੱਲਾ, ਹਾਈਕੋਰਟ ਵੱਲੋਂ ਤਲਬ