ETV Bharat / city

ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ ਕਰਨ ਔਜਲਾ, ਰੱਖਿਆ ਆਪਣਾ ਪੱਖ - Harjit Harman

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਸਾਹਮਣੇ ਪੰਜਾਬੀ ਗਾਇਕ ਕਰਨ ਔਜਲਾ ਵੀਡੀਓ ਕਾਨਫਰਸਿੰਗ ਜਰੀਏ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਅੱਗੇ ਤੋਂ ਉਨ੍ਹਾਂ ਦੇ ਗਾਣਿਆ ਨਾਲ ਕਿਸੇ ਦਾ ਵੀ ਅਕਸ ਨਾ ਖਰਾਬ ਹੋਵੇ।

ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ ਕਰਨ ਔਜਲਾ ਤੇ ਹਰਜੀਤ ਹਰਮਨ

author img

By

Published : Sep 24, 2021, 12:54 PM IST

Updated : Sep 24, 2021, 1:30 PM IST

ਚੰਡੀਗੜ੍ਹ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Punjab women commission chairperson Manisha Gulati) ਵੱਲੋਂ ਔਰਤਾਂ ਦੀ ਤੁਲਣਾ ਸ਼ਰਾਬ ਨਾਲ ਕਰਨ ਦੇ ਮਾਮਲੇ ’ਚ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਸੁਣਵਾਈ ਕੀਤੀ। ਵੀਡੀਓ ਕਾਨਫਰਸਿੰਗ ਜਰੀਏ ਜੋ ਵੀ ਕਾਰਵਾਈ ਹੋਈ ਉਹ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਆਪਣੇ ਫੇਸਬੁੱਕ ਪੇਜ਼ ’ਤੇ ਸਾਂਝੀ ਕੀਤੀ।

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ

ਕਰਨ ਔਜਲਾ ਅਤੇ ਹਰਜੀਤ ਹਰਮਨ ਨੇ ਦਿਵਾਇਆ ਯਕੀਨ

ਫੇਸਬੁੱਕ ’ਤੇ ਪੋਸਟ ਸਾਂਝੀ ਕਰਦੇ ਹੋਏ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬੀ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਦੇ ਗਾਣੇ ‘ਸ਼ਰਾਬ’ ਜਿਸ ਵਿੱਚ ਮਹਿਲਾਵਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਸੀ ਉਸ ‘ਤੇ ਮਹਿਲਾ ਕਮਿਸ਼ਨ ਵੱਲੋਂ ਸੂ-ਮੋਟੋ ਲਿਆ ਗਿਆ ਸੀ। ਅੱਜ ਕਰਨ ਔਜਲਾ ਨੇ ਵੀਡੀਓ ਕਾੱਲ ਰਾਹੀਂ ਸਾਡੇ ਸਾਹਮਣੇ ਆਪਣਾ ਪੱਖ ਰੱਖਿਆ ਤੇ ਯਕੀਨ ਦਿਵਾਇਆ ਕਿ ਉਹਨਾਂ ਨੇ ਹਮੇਸ਼ਾ ਪੰਜਾਬ ਤੇ ਪੰਜਾਬੀ ਸੱਭਿਆਚਾਰ ਦਾ ਖਿਆਲ ਰੱਖਿਆ ਹੈ ਤੇ ਅੱਗੇ ਵੀ ਰੱਖਦੇ ਰਹਿਣਗੇ। ਉਹਨਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਉਨ੍ਹਾਂ ਦੇ ਗਾਣਿਆ ਨਾਲ ਕਿਸੇ ਦਾ ਵੀ ਅਕਸ ਨਾ ਖਰਾਬ ਹੋਵੇ। ਕਰਨ ਔਜਲਾ ਨੇ ਕਿਹਾ ਕਿ ਜਦੋਂ ਉਹ ਪੰਜਾਬ ਵਾਪਿਸ ਆਏ ਤਾਂ ਮਹਿਲਾ ਕਮਿਸ਼ਨ ਨਾਲ ਮੁਲਾਕਾਤ ਕਰਨਗੇ ਤੇ ਮੈਨੂੰ ਉਮੀਦ ਹੈ ਕਿ ਉਹ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਆਪਣੀ ਕਹੀ ਗੱਲ ‘ਤੇ ਅਮਲ ਕਰਨਗੇ।

ਇਹ ਵੀ ਪੜੋ: ਹਾਈਕੋਰਟ ਦੇ ਵਕੀਲ ਨੇ ਅਕਸ਼ੈ ਕੁਮਾਰ ਖਿਲਾਫ ਕਰਵਾਈ ਸ਼ਿਕਾਇਤ ਦਰਜ਼

ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਦਿੱਤੇ ਗਏ ਸੀ ਆਦੇਸ਼

ਕਾਬਿਲੇਗੌਰ ਹੈ ਕਿ ਲਗਾਤਾਰ ਪੰਜਾਬੀ ਭਾਸ਼ਾ (Punjabi language) ਨੂੰ ਅੱਗੇ ਵਧਾਉਣ ਅਤੇ ਲੱਚਰ ਗਾਇਕੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਪੰਡਿਤਰਾਓ ਧਰੇਨਵਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਹੀ ਇਹ ਨੋਟਿਸ ਲਿਆ ਗਿਆ ਸੀ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Punjab women commission chairperson Manisha Gulati) ਨੇ 22 ਸਤੰਬਰ ਨੂੰ ਦੋਹਾਂ ਪੰਜਾਬੀ ਗਾਇਕਾ ਕਰਨ ਔਜਲਾ ਅਤੇ ਹਰਜੀਤ ਹਰਮਨ ਨੂੰ ਨਿੱਜੀ ਤੌਰ ’ਤੇ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਵੀ ਦਿੱਤੇ ਸੀ।

Last Updated : Sep 24, 2021, 1:30 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.