ਬਠਿੰਡਾ: ਪੰਜਾਬ 'ਚ ਕੋਰੋਨਾ ਦੀ ਵੈਕਸੀਨ ਵੱਖ- ਵੱਖ ਜ਼ਿਲ੍ਹਿਆਂ 'ਚ ਪਹੁੰਚ ਰਹੀ ਹੈ। ਇਸੇ ਲੜੀ ਦੇ ਤਹਿਤ ਕੋਰੋਨਾ ਦੀ ਵੈਕਸੀਨ ਬਠਿੰਡਾ ਜ਼ਿਲ੍ਹੇ 'ਚ ਪਹੁੰਚੀ ਹੈ।
ਭਲਕੇ ਤੋਂ ਕੋਰੋਨਾ ਦਾ ਟੀਕਾਕਰਨ ਸ਼ੁਰੂ ਹੋਵੇਗਾ ਤੇ ਫਰੰਟਲਾਈਂ ਹੈਲਥ ਵਰਕਰਾਂ ਨੂੰ ਪਹਿਲੇ ਪੜ੍ਹਾਅ ਦੇ ਤਹਿਤ ਟੀਕਾ ਲੱਗੇਗਾ। ਜ਼ਿਲਰਯੋਗ ਹੈ ਕਿ ਪੰਜਾਬ ਸਰਕਾਰ ਨੇ ਦੋ ਕੰਪਨੀਆਂ ਤੋਂ ਵੈਕਸੀਨ ਦੀ ਖ਼ਰੀਦ ਕੀਤੀ ਹੈ।
ਹੈਲਥ ਵਰਕਰਾਂ ਨੇ ਵੈਕਸੀਨ ਲਗਾਉਣ ਤੋਂ ਕੀਤਾ ਇਨਕਾਰ
- ਮਲਟੀਪਰਪਜ਼ ਹੈਲਥ ਚਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਾ ਕਹਿਣਾ ਹੈ ਕਿ ਉਹ ਇਹ ਵੈਕਸੀਨ ਨਹੀਂ ਲਗਵਾਉਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਨੂੰ ਮਿੱਠੀ ਗੋਲੀ ਦੇ, ਪੁਚਕਾਰ ਕੇ ਸਾਡੇ ਤੋਂ ਕੰਮ ਕਰਵਾ ਲੈਂਦੀ ਹੈ ਤੇ ਜਦੋਂ ਸਾਡੀ ਮੰਗਾਂ ਦੀ ਵਾਰੀ ਆਉਂਦੀ ਹੈ ਤਾਂ ਸਰਕਾਰ ਸਾਨੂੰ ਅਣਗੌਲਿਆਂ ਕਰਦੀ ਹੈ।
- ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਵੈਕਸੀਂ ਨਹੀਂ ਲਗਵਾਣੀ, ਪਰ ਬਣਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ।
ਸਿਵਲ ਸਰਜਨ ਨੇ ਦਿੱਤੀ ਜਾਣਕਾਰੀ
- ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਲਕੇ ਤੋਂ ਵੈਕਸੀਨੇਸ਼ਨ ਅਭਿਆਨ ਸ਼ੁਰੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜੇ ਸਿਰਫ਼ ਤਿੰਨ ਹਸਪਤਾਲਾਂ 'ਚ ਹੀ ਕੋਰੋਨਾ ਦੀ ਵੈਕਸੀਨ ਦਿੱਤੀ ਜਾਵੇਗੀ।
- ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਜ਼ਿਲ੍ਹੇ ਦੇ 'ਚ ਪੁਖ਼ਤਾ ਪ੍ਰਬੰਧ ਕਰ ਦਿੱਤੇ ਗਏ ਹਨ।