ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜੋ ਆਪਣੀ ਬੇਬਾਕੀ ਕਾਰਨ ਜਾਣੇ ਜਾਂਦੇ ਹਨ। ਅੱਜ ਉਨ੍ਹਾਂ ਦਾ 55ਵਾਂ ਜਨਮਦਿਨ ਹੈ। ਇਸ ਮੌਕੇ ਉਨ੍ਹਾਂ ਦੇ ਵਰਕਰਾਂ ਵਲੋਂ ਹਰਸਿਮਰਤ ਬਾਦਲ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਜਾ ਰਹੀ ਹੈ।
ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਧਰਮਪਤਨੀ ਹੈ। ਇੰਨਾਂ ਦਾ ਜਨਮ 25 ਜੁਲਾਈ 1666 'ਚ ਮਜੀਠਾ ਪਰਿਵਾਰ 'ਚ ਦਿੱਲੀ ਵਿਖੇ ਹੋਇਆ ਸੀ। 21 ਨਵੰਬਰ 1991 'ਚ ਹਰਸਿਮਰਤ ਬਾਦਲ ਦਾ ਵਿਆਹ ਸੁਖਬੀਰ ਬਾਦਲ ਨਾਲ ਹੋਇਆ ਸੀ। ਹਰਸਿਮਰਤ ਅਤੇ ਸੁਖਬੀਰ ਬਾਦਲ ਦੇ ਤਿੰਨ ਬੱਚੇ ਹਨ, ਜਿਨ੍ਹਾਂ 'ਚ 2 ਲੜਕੀਆਂ ਅਤੇ ਇੱਕ ਲੜਕਾ ਹੈ।
![Happy Birthday: 55 ਸਾਲ ਦੀ ਹੋਈ ਹਰਸਿਮਰਤ ਕੌਰ ਬਾਦਲ](https://etvbharatimages.akamaized.net/etvbharat/prod-images/12564586_harsimrat-badal-happy-birthday-1.jpeg)
ਇਹ ਵੀ ਪੜ੍ਹੋ:ਕਲਾਕਾਰਾਂ ਨੇ ਅਮਰ ਨੂਰੀ ਦਿੱਤਾ ਵੱਡਾ ਸਨਮਾਨ
ਹਰਸਿਮਰਤ ਬਾਦਲ ਦਾ ਸਹੁਰਾ ਅਤੇ ਪੇਕਾ ਪਰਿਵਾਰ ਰਾਜਨੀਤਿਕ ਹੋਣ ਕਾਰਨ ਉਹ ਵੀ ਸਿਆਸਤ 'ਚ ਆ ਗਏ। ਹਰਸਿਮਰਤ ਬਾਦਲ ਬਠਿੰਡਾ ਲੋਕ ਸਭਾ ਸੀਟ ਤੋਂ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਬਣਦੇ ਆ ਰਹੇ ਹਨ। ਹਲਕੇ ਦੇ ਲੋਕਾਂ ਦਾ ਉਨ੍ਹਾਂ ਪਰਤੀ ਪਿਆਰ ਹੋਣ ਕਾਰਨ ਉਨ੍ਹਾਂ ਨੂੰ ਸਿਆਸਤ 'ਚ ਜਿੱਤ ਮਿਲਦੀ ਆ ਰਹੀ ਹੈ।
![Happy Birthday: 55 ਸਾਲ ਦੀ ਹੋਈ ਹਰਸਿਮਰਤ ਕੌਰ ਬਾਦਲ](https://etvbharatimages.akamaized.net/etvbharat/prod-images/12564586_harsimrat-badal-happy-birthday.jpg)
ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ 'ਚ ਮੰਤਰੀ ਮੰਡਲ 'ਚ ਵੀ ਰਹੇ। ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਚੱਲ ਰਹੇ ਵਿਰੋਧ ਕਾਰਨ ਜਿਥੇ ਹਰਸਿਮਰਤ ਬਾਦਲ ਵਲੋਂ ਕਿਸਾਨਾਂ ਪ੍ਰਤੀ ਅਵਾਜ਼ ਚੁੱਕਦਿਆਂ ਕੇਂਦਰ ਦੀ ਵਜ਼ੀਰੀ ਛੱਡੀ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ 26 ਸਾਲ ਦਾ ਗੱਠਜੋੜ ਵੀ ਖ਼ਤਮ ਕੀਤਾ ਗਿਆ।
ਇਹ ਵੀ ਪੜ੍ਹੋ:HAPPY BIRTHDAY ARMAN MALIK: ਅਰਮਾਨ ਮਲਿਕ ਕਿਵੇਂ ਬਣਿਆ ਚੋਟੀ ਦਾ ਗਾਇਕ ?