ETV Bharat / city

ਗੁਰਕੀਰਤ ਕੋਟਲੀ ਨੇ ਕੇਂਦਰ ਤੋਂ ਕੋਰੋਨਾ ਨਾਲ ਮੌਤਾਂ ਦਾ ਮੁਆਵਜ਼ਾ ਮੰਗਿਆ

ਪੰਜਾਬ ਦੇ ਸਨਅਤ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕੇਂਦਰ ਸਰਕਾਰ (Gurkirat Kotli ask Center Govt.) ਕੋਲੋਂ ਕੋਰੋਨਾ ਕਾਲ ਦੌਰਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ (Compensation for Corona Deaths) ਦੇਣ ਦੀ ਮੰਗ ਕੀਤੀ ਹੈ।

ਕੋਰੋਨਾ ਨਾਲ ਮੌਤਾਂ ਦਾ ਮੁਆਵਜ਼ਾ ਮੰਗਿਆ
ਕੋਰੋਨਾ ਨਾਲ ਮੌਤਾਂ ਦਾ ਮੁਆਵਜ਼ਾ ਮੰਗਿਆ
author img

By

Published : Dec 4, 2021, 6:37 PM IST

Updated : Dec 4, 2021, 7:19 PM IST

ਚੰਡੀਗੜ੍ਹ: ਗੁਰਕੀਰਤ ਕੋਟਲੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ (4 Lakhs compensation) ਦਿੱਤੇ ਜਾਣੇ ਚਾਹੀਦੇ ਹਨ।

ਸਨਅਤ ਮੰਤਰੀ (Industry Minister demanded) ਨੇ ਇਹ ਮੰਗ ਇੱਕ ਟਵੀਟ ਕਰਕੇ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕੋਵਿਡ ਦੌਰਾਨ ਹੋਈਆਂ ਮੌਤਾਂ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਕੋਰੋਨਾ ਕਾਲ ਦੌਰਾਨ ਲੱਖਾ ਦੀ ਤਾਦਾਤ ਵਿੱਚ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਇਸ ਪਿੱਛੇ ਸਿਹਤ ਸਹੂਲਤਾਂ ਦੀ ਘਾਟ ਵੀ ਵੱਡਾ ਕਾਰਣ ਰਹੀ ਹੈ। ਹਾਲਾਂਕਿ ਸਰਕਾਰ ਨੇ ਕੋਵਿਡ ਹਦਾਇਤਾਂ ਜਾਰੀ ਕੀਤੀਆਂ ਸੀ ਤੇ ਲੋਕਾਂ ਨੇ ਇਸ ਦੀ ਪਾਲਣਾ ਵੀ ਕੀਤੀ ਸੀ ਪਰ ਫੇਰ ਵੀ ਵੱਡੀ ਗਿਣਤੀ ਵਿੱਚ ਕੋਰੋਨਾ ਕਾਰਨ ਲੋਕਾਂ ਦੀ ਮੌਤ ਹੋ ਗਈ ਸੀ।

ਗੁਰਕੀਰਤ ਕੋਟਲੀ ਨੇ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਮੁਆਵਜ਼ਾ ਦੇਣ ਦੀ ਮੰਗ ਠੀਕ ਉਸ ਵੇਲੇ ਚੁੱਕੀ ਹੈ, ਜਦੋਂ ਕੋਰੋਨਾ ਦਾ ਨਵਾਂ ਰੂਪ (Corona new variant) ਆ ਗਿਆ ਹੈ ਤੇ ਤੀਜੀ ਲਹਿਰ (Corona third wave) ਦਾ ਖਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਵੀ ਆਮ ਨਾਲੋਂ ਵਧ ਗਈ (Rise in corona positive cases) ਹੈ ਤੇ ਇਸ ਬਿਮਾਰੀ ਕਾਰਨ ਮੌਤਾਂ ਵੀ ਹੋ ਰਹੀਆਂ ਹਨ।

ਇਹ ਵੀ ਪੜ੍ਹੋ:ਪੰਜਾਬ ਕੈਬਨਿਟ ਦੀ ਮੀਟਿੰਗ 9 ਦਸੰਬਰ ਨੂੰ ਹੋਵੇਗੀ

Last Updated : Dec 4, 2021, 7:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.