ਚੰਡੀਗੜ੍ਹ: ਲੁਧਿਆਣਾ ਵਿਖੇ ਕੇਂਦਰੀ ਜੇਲ੍ਹ ’ਚ ਤੈਨਾਤ ਡੀਐੱਸਪੀ (DSP) ਹਰਜਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦਾ ਇਲਾਜ ਕਰਵਾਉਣ ਦੇ ਲਈ ਅਪੀਲ ਕੀਤੀ ਗਈ ਸੀ। ਜਿਸ ’ਤੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ(Tweet) ਰਾਹੀ ਡੀਐਸਪੀ ਦਾ ਇਲਾਜ ਕਰਵਾਉਣ ਦੀ ਗੱਲ ਆਖੀ ਗਈ ਹੈ। ਦੱਸ ਦਈਏ ਕਿ ਡੀਐੱਸਪੀ ਹਰਜਿੰਦਰ ਸਿੰਘ ਦੇ ਦੋਵੇਂ ਲੰਗਸ ਖਰਾਬ ਹੋ ਚੁੱਕੇ ਹਨ ਲੰਗਸ ਨੂੰ ਬਦਲਣ ਦੇ ਲਈ ਲੱਖਾਂ ਰੁਪਏ ਦਾ ਖਰਚਾ ਹੈ ਜਿਸ ਨੂੰ ਚੁਕਾਉਣ ਦੇ ਲਈ ਡੀਐੱਸਪੀ ਅਸਮਰਥ ਹੈ। ਜਿਸ ਕਾਰਨ ਉਨ੍ਹਾਂ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਕੋਲ ਮਦਦ ਦੀ ਗੁਹਾਰ ਲਗਾਈ।
ਸਰਕਾਰ ਦੇ ਖਰਚੇ ’ਤੇ ਕੀਤਾ ਜਾਵੇਗਾ ਇਲਾਜ
ਦੱਸ ਦਈਏ ਕਿ ਪੀੜਤ ਡੀਐੱਸਪੀ ਦੀ ਮਾਤਾ ਚੰਡੀਗੜ੍ਹ ਵਿਖੇ ਪਹੁੰਚੇ, ਇੱਥੇ ਉਨ੍ਹਾਂ ਨੇ ਮੁੱਖਮੰਤਰੀ ਦੇ ਓਐਸਡੀ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਅਧਿਕਾਰੀਆਂ ਨੇ ਡੀਐਸਪੀ ਦਾ ਇਲਾਜ ਕਰਵਾਉਣ ਦੀ ਗੱਲ ਆਖੀ ਹੈ। ਦੂਜੇ ਪਾਸੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ਚ ਟਵੀਟ ਵੀ ਕੀਤਾ ਹੈ ਜਿਸ ਚ ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ(Punjab Government) ਦੇ ਖਰਚੇ ’ਤੇ ਡੀਐੱਸਪੀ ਹਰਜਿੰਦਰ ਸਿੰਘ ਦਾ ਇਲਾਜ ਕਰਵਾਇਆ ਜਾਵੇਗਾ। ਜਿਸ ਲਈ ਕੇਕੇ ਤਲਵਾੜ ਦੀ ਨਿਗਰਾਨੀ ਵਿੱਚ ਕਮੇਟੀ ਬਣਾਈ ਗਈ ਹੈ।
ਇਸ ਸਬੰਧ ’ਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਡੀਐੱਸਪੀ ਦੀ ਮਦਦ ਕਰਨ ’ਤੇ ਧੰਨਵਾਦ ਆਖਿਆ ਹੈ। ਨਾਲ ਹੀ ਉਨ੍ਹਾਂ ਨੇ ਦੁਆ ਕੀਤੀ ਹੈ ਕਿ ਡੀਐਸਪੀ ਹਰਜਿੰਦਰ ਸਿੰਘ ਜਲਦ ਸਿਹਤਮੰਦ ਹੋ ਜਾਣ।
'ਸਰਕਾਰ ਨੇ ਇਲਾਜ ਕਰਵਾਉਣ ਦਾ ਦਿੱਤਾ ਭਰੋਸਾ'
ਪੀੜਤ ਡੀਐਸਪੀ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਦਾ ਇਲਾਜ ਕਰਵਾਉਣਗੇ। ਕਾਬਿਲੇਗੌਰ ਹੈ ਕਿ ਡੀਐਸਪੀ ਹਰਜਿੰਦਰ ਸਿੰਘ ਚੇਨੱਈ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਡੀਐੱਸਪੀ (DSP) ਨੇ ਖੁਦ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੂੰ ਭਾਵੁਕ ਅਪੀਲ ਕੀਤੀ ਸੀ ਕਿ ਉਸ ਦੇ ਬੱਚਿਆਂ ਨੂੰ ਅਨਾਥ ਹੋਣ ਤੋਂ ਬਚਾ ਲੈਣ ਅਤੇ ਮਰਨ ਤੋਂ ਬਾਅਦ ਜੋ ਫੰਡ ਮਿਲਣੇ ਹਨ ਉਹ ਉਨ੍ਹਾਂ ਨੂੰ ਹੁਣ ਹੀ ਦੇ ਦਿੱਤੇ ਜਾਣ ਤਾਂ ਜੋ ਉਹ ਆਪਣਾ ਇਲਾਜ ਕਰਾ ਸਕਣ।
ਇਹ ਵੀ ਪੜੋ: World Cycle Day:ਸਿਹਤ ਦਾ ਖਿਆਲ ਰੱਖਣ ਵਾਲਿਆਂ 'ਚ ਮੁੜ ਵਧਿਆ ਸਾਇਕਲਿੰਗ ਦਾ ਰੁਝਾਨ..