ETV Bharat / city

ਪੰਜਾਬੀਆਂ ਲਈ ਖੁਸ਼ਖਬਰੀ ! ਹੋ ਗਏ ਬਿਜਲੀ ਦੇ ਬਿੱਲ ਮਾਫ਼ - ਚੰਡੀਗੜ੍ਹ

ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਪੰਜਾਬ ਦੇ ਮੁੱਖ ਮੰਤਰੀ (Chief Minister) ਦਾ ਅਹੁਦਾ ਸੰਭਾਲਣ ਤੋਂ ਬਾਅਦ ਸਰਕਾਰ ਦਾ ਕੰਮਕਾਜ ਹੁਣ ਸੁਚਾਰੂ ਰੂਪ ਵਿੱਚ ਸ਼ੁਰੂ ਹੁੰਦਾ ਨਜਰ ਆ ਰਿਹਾ ਹੈ। ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਉਪਰੰਤ ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਕਰਕੇ ਚੰਨੀ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਬਿਜਲੀ ਮੁੱਦੇ ‘ਤੇ ਮਾਸਟਰ ਸਟ੍ਰੋਕ (Master stroke) ਖੇਡਿਆ ਹੈ। ਆਮ ਲੋਕਾਂ ‘ਤੇ ਪ੍ਰਭਾਵ ਪਾਉਣ ਵਾਲੀ ਇਹ ਰਾਹਤ ਠੀਕ ਉਸ ਦਿਨ ਦਿੱਤੀ ਗਈ, ਜਦੋਂ ਮੁਫਤ ਬਿਜਲੀ ਦੇਣ ਦਾ ਵਾਅਦਾ ਕਰਨ ਵਾਲੇ ‘ਆਪ‘ ਕਨਵੀਨਰ (AAP Convenor) ਅਰਵਿੰਦ ਕੇਜਰੀਵਾਲ (Arvind Kejriwal) ਦੋ ਦਿਨਾਂ ਦੇ ਪੰਜਾਬ ਦੌਰੇ ‘ਤੇ ਆਏ ਹਨ।

ਪੰਜਾਬੀਆਂ ਲਈ ਖੁਸ਼ਖਬਰੀ ! ਹੋ ਗਏ ਬਿਜਲੀ ਦੇ ਬਿੱਲ ਮਾਫ਼

author img

By

Published : Sep 29, 2021, 8:20 PM IST

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਪੰਜਾਬ ਵਿੱਚ ਬਕਾਇਆ ਬਿਜਲੀ ਬਿਲ ਮਾਫ (Electricity bills waved off) ਕਰਨ ਦਾ ਵੱਡਾ ਐਲਾਨ ਕੀਤਾ ਹੈ ਤੇ ਅਗਲੇ ਦੋ ਤਿੰਨ ਦਿਨਾਂ ਵਿੱਚ ਇੱਕ ਹੋਰ ਵੱਡੀ ਰਾਹਤ ਦਿੱਤੀ ਜਾਵੇਗੀ, ਸੂਬੇ ਵਿੱਚ ਬਿਜਲੀ ਸਸਤੀ ਕਰਨ ਦਾ ਐਲਾਨ ਹੋਵੇਗਾ। ਕੈਬਨਿਟ ਨੇ ਇੱਥੇ ਇੱਕ ਮੀਟਿੰਗ ਵਿੱਚ ਦੋ ਕਿਲੋਵਾਟ ਵਾਲੇ ਖਪਤਕਾਰਾਂ ਦਾ ਬਕਾਇਆ ਬਿਲ ਤਾਂ ਮਾਫ ਕੀਤਾ ਹੀ ਹੈ, ਸਗੋਂ ਇੱਕ ਲੱਖ ਕੁਨੈਕਸ਼ਨ ਬਹਾਲ ਕਰਨ ਦੀ ਗੱਲ ਵੀ ਕਹੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਹੀ ਪੰਜਾਬ ਵਿੱਚੋਂ ਰੇਤ ਮਾਫੀਆ ਖਤਮ ਕਰ ਦਿੱਤਾ ਜਾਵੇਗਾ।

ਬਿਜਲੀ ਬਿਲ ਮਾਫ 53 ਲੱਖ ਨੂੰ ਮਿਲੇਗਾ ਲਾਭ

ਕੈਬਨਿਟ ਮੀਟਿੰਗ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ 72 ਲੱਖ ਦੇ ਕਰੀਬ ਬਿਜਲੀ ਖਪਤਕਾਰ ਹਨ ਤੇ ਉਨ੍ਹਾਂ ਪੰਜਾਬ ਦੇ ਦੌਰੇ ਦੌਰਾਨ ਇਹ ਵੇਖਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੋ ਕਿਲੋਵਾਟ ਵਾਲੇ ਖਪਤਕਾਰ ਵੱਧ ਬਿਲ ਹੋਣ ਕਾਰਨ ਬਿਲ ਅਦਾ ਨਹੀਂ ਕਰ ਸਕਦੇ ਤੇ ਅਜਿਹੇ ਲਗਭਗ 53 ਲੱਖ ਖਪਤਕਾਰ ਹਨ। ਇਨ੍ਹਾਂ ਵਿੱਚੋਂ ਇੱਕ ਲੱਖ ਦੇ ਕਰੀਬ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ, ਲਿਹਾਜਾ ਅਜਿਹੇ 53 ਲੱਖ ਖਪਤਕਾਰਾਂ ਦਾ ਬਕਾਇਆ ਬਿਜਲੀ ਬਿਲ ਮਾਫ ਕਰ ਦਿੱਤਾ ਗਿਆ ਹੈ ਤੇ ਕੱਟੇ ਕੁਨੈਕਸ਼ਨ ਮੁੜ ਬਹਾਲ ਕੀਤੇ ਜਾਣਗੇ।

ਬਿਜਲੀ ਨਿਗਮ ਨੂੰ 1200 ਕਰੋੜ ਦੇਵੇਗੀ ਸਰਕਾਰ

ਮੁੱਖ ਮੰਤਰੀ ਨੇ ਦੱਸਿਆ ਕਿ ਬਿਜਲੀ ਬਿਲ ਮਾਫ ਕਰਨ ਲਈ ਸਰਕਾਰ ਨੂੰ ਬਿਜਲੀ ਨਿਗਮ ਨੂੰ 1200 ਕਰੋੜ ਰੁਪਏ ਅਦਾ ਕਰੇਗਾ। ਬਿਜਲੀ ਕੁਨੈਕਸ਼ਨ ਬਹਾਲ ਕਰਵਾਉਣ ਅਤੇ ਬਿਲ ਮਾਫ ਕਰਵਾਉਣ ਲਈ ਖਪਤਕਾਰਾਂ ਨੂੰ ਇੱਕ ਫਾਰਮ ਭਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਬਿਜਲੀ ਸਸਤੀ ਕਰਨ ‘ਤੇ ਵੀ ਫੈਸਲਾ ਲੈ ਲਿਆ ਜਾਵੇਗਾ ਤੇ ਆਉਂਦੇ ਕੁਝ ਦਿਨਾਂ ਵਿੱਚ ਪੰਜਾਬ ਵਿੱਚੋਂ ਰੇਤ ਮਾਫੀਆ ਖਤਮ ਕਰ ਦਿੱਤਾ ਜਾਵੇਗਾ। ਸੀਐਮ ਚੰਨੀ ਨੇ ਕਿਹਾ ਕਿ ਉਹ ਪੰਜਾਬ ਦੇ ਕਿਸੇ ਮੁੱਦੇ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕਾਂ ਦੇ ਮੁਤਾਬਕ ਹੀ ਫੈਸਲੇ ਲੈਣਗੇ।

ਜਨਤਕ ਮੁੱਦਿਆਂ ਤੋਂ ਪਿੱਛੇ ਨਹੀਂ ਹਟਾਂਗਾ-ਚੰਨੀ

ਉਨ੍ਹਾਂ ਕਿਹਾ ਕਿ ਉਹ ਗੁਰੂ ਦੇ ਲੜ ਲੱਗੇ ਹੋਏ ਹਨ ਤੇ ਗੁਰੂ ਘਰ ਦੇ ਮੁੱਦੇ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟਣਗੇ ਤੇ ਹਮੇਸ਼ਾ ਲੋਕਾਂ ਦੀ ਲੜਾਈ ਲੜਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਉਹ ਮੁੱਖ ਮੰਤਰੀ ਹਨ, ਉਦੋਂ ਤੱਕ ਭ੍ਰਿਸ਼ਟਾਚਾਰ ਤੇ ਗੱਦਾਰੀ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਬਾਰੇ ਕਿਸੇ ਨੂੰ ਸ਼ੱਕ ਸੁਬਾ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨੀ ਲੜਾਈ ਲਈ ਉਹ ਇੱਕ ਟੌਪ ਦਾ ਵਕੀਲ ਤੇ 10 ਵਕੀਲਾਂ ਦੀ ਟੀਮ ਵੀ ਬਣਾਉਣ ਜਾ ਰਹੇ ਹਨ।

ਕੇਜਰੀਵਾਰ ਦੀ ਫੇਰੀ ਦੌਰਾਨ ਹੋਇਆ ਬਿਜਲੀ ਐਲਾਨ

ਪੰਜਾਬ ਸਰਕਾਰ ਵੱਲੋਂ ਬਿਜਲੀ ਬਿਲਾਂ ਦਾ ਬਕਾਇਆ ਮਾਫ ਕਰਨ ਦਾ ਇਹ ਐਲਾਨ ਠੀਕ ਉਸ ਸਮੇਂ ਆਇਆ ਹੈ, ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਹਨ। ਕੇਜਰੀਵਾਲ ਨੇ ਸਰਕਾਰ ਆਉਣ ‘ਤੇ 300 ਯੁਨਿਟ ਬਿਜਲੀ ਮੁਫਤ ਦੇਣ ਦੀ ਗੱਲ ਕਹੀ ਸੀ। ਇਸ ਉਪਰੰਤ ਅਕਾਲੀ ਦਲ ਨੇ ਵੀ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ ਪਰ ਕਾਂਗਰਸ ਨੇ ਰਹਿੰਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਵਿੱਚ ਹੀ ਬਿਜਲੀ ਮੁੱਦੇ ‘ਤੇ ਸਾਰਿਆਂ ਤੋਂ ਇਹ ਮੁੱਦਾ ਖੋਹ ਲਿਆ ਹੈ।

ਨਿਯੁਕਤੀਆਂ ਸਹੀ ਠਹਿਰਾਈਆਂ

ਸਰਕਾਰ ਵਿੱਚ ਹੋਈਆਂ ਨਿਯੁਕਤੀਆਂ ਬਾਰੇ ਵੀ ਮੁੱਖ ਮੰਤਰੀ ਨੇ ਮੀਡੀਆ ਮੁਹਰੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀਆਂ ਪਰਖ ਕੇ ਕੀਤੀਆਂ ਗਈਆਂ ਹਨ। ਐਡਵੋਕੇਟ ਜਨਰਲ ਦੀ ਨਿਯੁਕਤੀ ਬਾਰੇ ਉਨ੍ਹਾਂ ਕਿਹਾ ਕਿ ਉਹ ਕਿਸੇ ਗਲਤ ਫੈਸਲੇ ਦਾ ਸਮਰਥਨ ਨਹੀਂ ਕਰਦੇ, ਕਿਉਂਕਿ ਜੇਕਰ ਕਿਸੇ ਫੈਸਲੇ ਨਾਲ ਗਲਤ ਸੁਨੇਹਾ ਜਾਂਦਾ ਹੈ ਤਾਂ ਉਸ ਫੈਸਲੇ ਲਈ ਬਜਿੱਦ ਨਹੀਂ ਹੁੰਦੇ ਹਨ।

ਸਿੱਧੂ ਨੂੰ ਗੱਲਬਾਤ ਦਾ ਸੱਦਾ

ਪੀਪੀਸੀਸੀ (PPCC President) ਪ੍ਰਧਾਨ ਨਵਜੋਤ ਸਿੱਧੂ (Navjot Sidhu) ਦੇ ਅਸਤੀਫੇ ਬਾਰੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਨੂੰ ਮੁਲਾਕਾਤ ਕਰਨ ਲਈ ਵੀ ਸੱਦਾ ਦਿੱਤਾ ਹੈ। ਚੰਨੀ ਨੇ ਕਿਹਾ ਕਿ ਉਹ ਸਿੱਧੂ ਨਾਲ ਮਿਲ ਬੈਠ ਕੇ ਗੱਲ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦਾ ਪ੍ਰਧਾਨ ਮੁਖੀਆ ਹੁੰਦਾ ਹੈ ਤੇ ਮੁਖੀਆ ਨੂੰ ਪਰਿਵਾਰ ਵਿੱਚ ਆਪਣੀ ਗੱਲ ਮਜਬੂਤੀ ਨਾਲ ਰੱਖਣੀ ਚਾਹੀਦੀ ਹੈ। ਚੰਨੀ ਨੇ ਇਹ ਵੀ ਕਿਹਾ ਕਿ ਸਰਕਾਰ ਇੱਕ ਵਿਚਾਰਧਾਰਾ ‘ਤੇ ਚੱਲਦੀ ਹੈ ਤੇ ਪਾਰਟੀ ਸਰਵ ਉੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਮੇਸ਼ਾ ਪਾਰਟੀ ਦੀ ਵਿਚਾਰਧਾਰਾ ‘ਤੇ ਚੱਲਦੀ ਹੈ, ਲਿਹਾਜਾ ਸਿੱਧੂ ਨੂੰ ਆ ਕੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਿੱਧੂ ਨਾਲ ਗੱਲ ਕਰਨ ਲਈ ਕੁਝ ਮੰਤਰੀ ਵੀ ਗਏ ਸੀ ਤੇ ਅੱਜ ਜਾਂ ਕੱਲ੍ਹ ਵਿੱਚ ਫੈਸਲਾ ਹੋ ਜਾਏਗਾ।

ਇਹ ਵੀ ਪੜ੍ਹੋ: ਅਸਤੀਫਾ ਦੇ ਕੇ ਵੀ ਪ੍ਰਧਾਨ ਸਿੱਧੂ ਹੀ, ਮੁੱਦਾ ਬਣਿਆ ਚੁਣੌਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.