ਰੂਪਨਗਰ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਨੂਰਪੁਰਬੇਦੀ ਵਿੱਚ 17 ਅਗਸਤ ਨੂੰ ਆਮ ਜਨਤਾ ਲਈ ਫਰੀ ਮੈਡੀਕਲ ਅਤੇ ਕੈਂਸਰ ਕੈਂਪ ਲਗਾਇਆ ਜਾ ਰਿਹਾ ਹੈ।
ਸੀ.ਜੇ.ਐਮ.-ਕਮ-ਸਕੱਤਰ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਨੂਰਪੁਰਬੇਦੀ 'ਚ17 ਅਗਸਤ ਨੂੰ ਆਮ ਜਨਤਾ ਲਈ ਫਰੀ ਮੈਡੀਕਲ ਅਤੇ ਕੈਂਸਰ ਕੈਂਪ ਲਗਾਇਆ ਜਾ ਰਿਹਾ ਹੈ।
ਇਹ ਵੀ ਪੜੋ: ਅਸਤੀਫ਼ੇ ਦੀ ਪ੍ਰਵਾਨਗੀ ਲਈ ਸੋਨੀਆ ਗਾਂਧੀ ਨੂੰ ਮਿਲਣਗੇ ਸੁਨੀਲ ਜਾਖੜ
ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਮਾਣਯੋਗ ਮਿ.ਜਸਟਿਸ ਅਗੁਸਟੀਨ ਜੀਓਰਜ ਮੈਸ਼ੀ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਕਾਰਜਕਾਰੀ ਜੱਜ, ਸੈਸ਼ਨ ਡਵੀਜ਼ਨ ਰੂਪਨਗਰ ਲੀਗਲ ਏਡ ਕਲੀਨਿਕ ਦਾ ਉਦਘਾਟਨ ਵੀ ਕਰਨਗੇ।
ਉਨ੍ਹਾਂ ਨੇ ਆਮ ਜਨਤਾ ਨੂੰ ਨੂਰਪੁਰਬੇਦੀ ਵਿਖੇ ਲਗਾਏ ਜਾ ਰਹੇ ਫਰੀ ਮੈਡੀਕਲ ਅਤੇ ਕੈਸਰ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ।