ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਸੁਮੇਧ ਸੈਣੀ ਦੇ ਚੰਡੀਗੜ੍ਹ ਵਿਖੇ ਸਥਿਤ ਘਰ 'ਤੇ ਛਾਪਾ ਮਾਰਿਆ। ਸੋਮਵਾਰ ਰਾਤ 7 ਵਜੇ ਵਿਜਿਲੈਂਸ ਦੀ ਟੀਮ ਪੰਹੁਚੀ ਤੇ 9 ਵਜੇ ਘਰ ਅੰਦਰ ਦਾਖਲ ਹੋਈ। ਰਾਤ 2:45 ਵਜੇ ਵਿਜੀਲੈਂਸ ਦੀ ਟੀਮ ਚਲੀ ਗਈ ਸੀ ਪਰ ਸਵੇਰੇ 7 ਵਜੇ ਮੁੜ ਆ ਗਈ ਤੇ ਫਿਲਹਾਲ ਛਾਪੇਮਾਰੀ ਜਾਰੀ ਹੈ।
ਮਾਮਲੇ ਸਬੰਧੀ ਸੀਨੀਅਰ ਵਿਜੀਲੈਂਸ ਅਫਸਰ ਨੇ ਦੱਸਿਆ ਕਿ ਸੁਮੇਧ ਸਿੰਘ ਸੈਣੀ ਦੇ ਖਿਲਾਫ ਵਿਜੀਲੈਂਸ ਵਿਭਾਗ ਵੱਲੋਂ ਅਸਾਧਾਰਣ ਸੰਪਤੀ ਦੇ ਨਵੇਂ ਸਬੂਤ ਇਕੱਠੇ ਕਰਨ ਦੇ ਲਈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ -ਵੱਖ ਧਾਰਾਵਾਂ ਦੇ ਤਹਿਤ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ ਤੇ ਇਸੇ ਤਹਿਤ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵਿਜੀਲੈਂਸ ਬਿਊਰੋ ਨੇ ਸੈਣੀ ਦੇ ਖਿਲਾਫ ਅਸਾਧਾਰਨ ਸੰਪਤੀ ਦਾ ਮਾਮਲਾ ਦਰਜ ਕੀਤਾ ਹੈ, ਜਿਸ ਦੇ ਸੰਬੰਧ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਉਸਦੇ ਘਰ ਗਈ ਹੈ।
ਹਾਲਾਂਕਿ, ਦੋ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ, ਵਿਜੀਲੈਂਸ ਬਿਊਰੋ ਦੇ ਤਿੰਨ ਅਧਿਕਾਰੀ ਅਤੇ ਚੰਡੀਗੜ੍ਹ ਪੁਲਿਸ ਦੇ ਨਾਲ ਘਰ ਵਿੱਚ ਦਾਖਲ ਹੋਏ ਹਨ। ਚੰਡੀਗੜ੍ਹ ਪੁਲਿਸ ਨੂੰ ਵੀ ਬੁਲਾਇਆ ਗਿਆ ਹੈ ਕਿਉਂਕਿ ਸੈਣੀ ਦੇ ਵਕੀਲ ਨੇ ਕਿਹਾ ਸੀ ਕਿ ਕੋਈ ਸਥਾਨਕ ਪੁਲਿਸ ਨਹੀਂ ਹੈ, ਇਸ ਲਈ ਪੰਜਾਬ ਪੁਲਿਸ ਦੀ ਟੀਮ ਅੰਦਰ ਨਹੀਂ ਜਾ ਸਕਦੀ।
ਮਾਮਲੇ ਸਬੰਧੀ ਸੀਨੀਅਰ ਵਿਜੀਲੈਂਸ ਅਫਸਰ ਨੇ ਦੱਸਿਆ ਕਿ ਸੁਮੇਧ ਸਿੰਘ ਸੈਣੀ ਦੇ ਖਿਲਾਫ ਵਿਜੀਲੈਂਸ ਵਿਭਾਗ ਵੱਲੋਂ ਅਸਾਧਾਰਣ ਸੰਪਤੀ ਦੇ ਨਵੇਂ ਸਬੂਤ ਇਕੱਠੇ ਕਰਨ ਦੇ ਲਈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ -ਵੱਖ ਧਾਰਾਵਾਂ ਦੇ ਤਹਿਤ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ। ਜਿਸਦੇ ਲਈ ਵਿਜੀਲੈਂਸ ਦੀ ਟੀਮ ਨੇ ਸੈਣੀ ਦੀ ਗ੍ਰਿਫਤਾਰੀ ਦੇ ਲਈ ਘਰ ਚ ਛਾਪਾ ਮਾਰਿਆ ਹੈ। ਦੱਸ ਦਈਏ ਕਿ ਵਿਜੀਲੈਂਸ ਦੀ ਟੀਮ ਨੂੰ ਰਾਤ 9 ਵਜੇ ਘਰ ਚ ਵੜਨ ਦੀ ਇਜਾਜਤ ਮਿਲ ਗਈ ਸੀ। ਹਾਲਾਂਕ ਵਿਜੀਲੈਂਸ ਟੀਮ ਸ਼ਾਮ ਕਰੀਬ 7 ਵਜੇ ਮੌਕੇ ਤੇ ਪਹੁੰਚ ਗਈ ਸੀ।