ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਖਿੱਚੋਤਾਣ ਲਗਾਤਾਰ ਜਾਰੀ ਹੈ, ਭਲਕੇ ਪ੍ਰਧਾਨ ਦੇ ਤੌਰ ’ਤੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੈ, ਪਰ ਕੈਪਟਨ ਅਤੇ ਸਿੱਧੂ ਦੇ ਵਿਚਕਾਰ ਜਿਹੜਾ ਕਲੇਸ਼ ਚੱਲ ਰਿਹਾ ਹੈ ਉਹ ਹਾਲੇ ਤੱਕ ਖਤਮ ਨਹੀਂ ਹੋਇਆ ਹੈ। ਹੁਣ ਸਵਾਲ ਇਹ ਉਠ ਰਹੇ ਨੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟਵੀਟ ਕਰਕੇ ਇਹ ਤਾਂ ਕਹਿ ਰਹੇ ਨੇ ਕਿ ਜਦ ਤਕ ਨਵਜੋਤ ਸਿੰਘ ਸਿੱਧੂ ਉਨ੍ਹਾਂ ਤੋਂ ਮੁਆਫ਼ੀ ਨਹੀਂ ਮੰਗਣਗੇ ਤੱਕ ਉਹ ਉਨ੍ਹਾਂ ਨੂੰ ਨਹੀਂ ਮਿਲਣਗੇ, ਪਰ ਹਾਲ ਹੀ ਦੇ ਵਿੱਚ ਕਾਂਗਰਸ ’ਚ ਦੁਬਾਰਾ ਵਾਪਸ ਆਏ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਕੈਪਟਨ ਨੂੰ ਬੇਹੱਦ ਹੀ ਅਪਮਾਨਜਨਕ ਸ਼ਬਦ ਕਹੇ ਸੀ ਇੱਥੋਂ ਤਕ ਕਿ ਉਨ੍ਹਾਂ ਦੀ ਨਿਜੀ ਚੀਜ਼ਾਂ ਵੀ ਉਜਾਗਰ ਕਰ ਦਿੱਤੀ ਸੀ ਉਥੇ ਹੀ ਵਿਧਾਨ ਸਭਾ ਦੇ ਵਿੱਚ ਗਾਲ੍ਹ ਕੱਢ ਦਿੱਤੀ ਸੀ, ਪਰ ਉਨ੍ਹਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਪਾਰਟੀ ਵਿੱਚ ਵਾਪਸ ਸ਼ਾਮਲ ਕੀਤਾ ਗਿਆ ਤਾਂ ਫਿਰ ਕੈਪਟਨ ਇਹ ਦੋਹਰੀ ਰਾਜਨੀਤੀ ਕਿਉਂ ਕਰ ਰਹੇ ਹਨ।
ਇਹ ਵੀ ਪੜੋ: ਕੈਪਟਨ ਵੱਲੋਂ ਸਿੱਧੂ ਦਾ ਸੱਦਾ ਕਬੂਲ
ਇਸ ਸਵਾਲ ਦੇ ਜਵਾਬ ’ਤੇ ਪੰਜਾਬ ਕਾਂਗਰਸ ਦੀ ਬੁਲਾਰੇ ਜੀਐੱਸ ਬਾਲੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਟਵੀਟ ਰਾਹੀਂ ਸਿਰਫ਼ ਪੰਜਾਬ ਦੇ ਮੁੱਦੇ ਰੱਖੇ, ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਸੀਐਮ ਦੇ ਅਹੁਦੇ ’ਤੇ ਸਵਾਲ ਨਹੀਂ ਕੀਤਾ ਤੇ ਨਾ ਹੀ ਕੈਪਟਨ ਨੂੰ ਕਦੇ ਕੁਝ ਅਜਿਹਾ ਕਿਹਾ ਕਿ ਜਿਸ ਦੇ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸਿੱਧੂ ਨੇ ਉਹੀ ਕਿਹਾ ਜੋ ਕਿ ਪੰਜਾਬ ਦੀ ਜਨਤਾ ਦੇ ਮੁੱਦੇ ਹਨ ਤੇ ਜਨਤਾ ਦੇ ਵਿੱਚ ਜਾਣ ਦੇ ਲਈ ਸਵਾਲ ਚੁੱਕਣੇ ਜ਼ਰੂਰੀ ਹਨ।
ਉੱਥੇ ਹੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ, ਪਰ ਕਾਂਗਰਸ ਹਮੇਸ਼ਾ ਇੱਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ਕਰਦੀ ਰਹੀ ਹੈ ਅਤੇ ਇਹ ਸਿਰਫ ਲੋਕਾਂ ਦੀ ਅੱਖਾਂ ਦੇ ਵਿੱਚ ਧੂੜ ਪਾਉਣ ਦੇ ਲਈ ਹੀ ਕੀਤਾ ਜਾ ਰਿਹਾ ਹੈ।
ਪੰਜਾਬ ਬੀਜੇਪੀ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਕਾਂਗਰਸ ਦੀ ਕਾਟੋ ਕਲੇਸ਼ ਤੋਂ ਪੰਜਾਬ ਦੀ ਜਨਤਾ ਨੂੰ ਕੋਈ ਲੈਣਾ ਦੇਣਾ ਨਹੀਂ ਹੈ, ਇਹ ਇਨ੍ਹਾਂ ਦੀ ਆਪਸੀ ਲੜਾਈ ਹੈ ਪੰਜਾਬ ਦੀ ਜਨਤਾ ਤਾਂ ਸਾਲ 2017 ਵਿੱਚ ਜਿਹੜੇ ਵਾਅਦੇ ਕਾਂਗਰਸ ਨੇ ਕੀਤੇ ਸੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਬਾਰੇ ਪੁੱਛ ਰਹੀ ਹੈ। ਪੰਜਾਬ ਦੀ ਜਨਤਾ ਕੰਮ ਮੰਗਦੀ ਐ ਉਨ੍ਹਾਂ ਨੂੰ ਇਸ ਤਮਾਸ਼ੇ ਤੋਂ ਕੋਈ ਲੈਣਾ ਦੇਣਾ ਨਹੀਂ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਅਤੇ ਸਮੁੱਚੀ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਇੱਕ ਵੀ ਪੂਰੇ ਨਹੀਂ ਕਰ ਪਾਏ। ਹੁਣ ਇਹ ਸਿੱਧੂ ਦੀ ਮੁਆਫੀ ਤੇ ਪੰਜਾਬ ਦੀ ਜਨਤਾ ਨੂੰ ਉਲਝਾਉਣਾ ਚਾਹੁੰਦੀ ਹੈ ਅਤੇ ਅਸਲ ਮੁੱਦਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਕਾਫੀ ਸਵਾਲ ਉੱਠੇ, ਪਰ ਨਵਜੋਤ ਸਿੰਘ ਸਿੱਧੂ ਦੇ ’ਚ ਨਾਲ ਚੱਲ ਰਹੇ ਵਿਵਾਦ ਨੂੰ ਲੈ ਕੇ ਕੈਪਟਨ ਨੂੰ ਇਹ ਵਿਖਾਉਣਾ ਜ਼ਰੂਰੀ ਸੀ ਕਿ ਉਨ੍ਹਾਂ ਦੇ ਨਾਲ ਕਈ ਲੋਕ ਖੜ੍ਹੇ ਹਨ। ਜਦ ਕਿ ਪੰਜ ਸਾਲ ਪਹਿਲਾਂ ਇੱਕ ਪ੍ਰੈੱਸ ਕਾਨਫ਼ਰੰਸ ਕਰ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਈ ਅਪਮਾਨਜਨਕ ਟਿੱਪਣੀਆਂ ਕੀਤੀ ਸੀ।
ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਸੀਐਮ ਦੇ ਖ਼ਿਲਾਫ਼ ਕੋਈ ਨਿਜੀ ਟਿੱਪਣੀ ਤਾਂ ਨਹੀਂ ਪਰ ਜਿਹੜੇ ਮੈਨੀਫੈਸਟੋ ਦੇ ਵਾਅਦੇ ਸੀ ਅਤੇ ਬਾਦਲ ਪਰਿਵਾਰ ਨੂੰ ਬਚਾਉਣ ਦੇ ਇਲਜ਼ਾਮ ਜ਼ਰੂਰ ਲਗਾਏ ਸੀ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਨੂੰ ਇਹ ਲੱਗ ਰਿਹਾ ਹੈ ਕਿ ਜੇਕਰ ਉਹ ਸਿੱਧੂ ਦੇ ਨਾਲ ਸਾਰਾ ਕੁਝ ਠੀਕ ਕਰ ਲੈਂਦੇ ਤੇ ਸਿੱਧੂ ਦਾ ਕੱਦ ਪਾਰਟੀ ਦੇ ਵਿੱਚ ਵਧ ਜਾਵੇਗਾ ਅਤੇ ਜੇਕਰ ਸਾਰਾ ਕੁਝ ਠੀਕ ਕਰਨਾ ਚਾਹੁੰਦੀ ਹੈ ਤਾਂ ਸਿੱਧੂ ਉਨ੍ਹਾਂ ਤੋਂ ਪਹਿਲਾਂ ਮਾਫ਼ੀ ਮੰਗਣ ਫਿਰ ਉਹ ਉਨ੍ਹਾਂ ਤੋਂ ਮਿਲਣਗੇ।
ਇਹ ਵੀ ਪੜੋ: ਕੈਪਟਨ ਸਿੱਧੂ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ : ਹਰਪਾਲ ਚੀਮਾ