ਚੰਡੀਗੜ੍ਹ:ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਧੀਮੀ ਪੈ ਗਈ ਹੈ ਪਰ ਕੋਰੋਨਾ ਦੇ ਨਵੇਂ ਵੈਰੀਅੰਟ ਡੇਲਟਾ ਪਲਸ ਨੇ ਚਿੰਤਾ ਵਧਾ ਦਿੱਤੀ ਹੈ।ਹਰਿਆਣਾ ਦੇ ਫਰੀਦਾਬਾਦ ਵਿਚ ਡੇਲਟਾ ਪਲਸ ਦਾ ਪਹਿਲਾਂ ਕੇਸ ਮਿਲਣ ਤੋਂ ਬਾਅਦ ਹੁਣ ਚੰਡੀਗੜ੍ਹ ਵਿਚ ਕੋਰੋਨਾ ਡੇਲਟਾ ਪਲਸ ਵੇੈਰੀਅੰਟ (Chandigarh Delta Plus Variant) ਦੇ ਪਹਿਲੇ ਮਰੀਜ਼ ਦੀ ਪੁਸ਼ਟੀ ਹੋਈ ਹੈ।
35 ਸਾਲਾ ਵਿਅਕਤੀ ਵਿਚ ਮਿਲਿਆ ਡੇਲਟਾ ਪਲਸ ਵੈਰੀਅੰਟ
ਚੰਡੀਗੜ੍ਹ ਦੇ ਮੌਲੀ ਜਾਗਰਾ ਇਲਾਕੇ ਵਿਚ ਰਹਿਣ ਵਾਲੇ 35 ਸਾਲਾ ਵਿਅਕਤੀ ਵਿਚ ਡੇਲਟਾ ਪਲਸ ਵੈਰੀਅੰਟ ਹੋਣ ਦੀ ਪੁਸ਼ਟੀ ਹੋਈ ਹੈ।ਮਿਲੀ ਜਾਣਕਾਰੀ ਅਨੁਸਾਰ ਵਿਅਕਤੀ 22 ਮਈ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਇਸਦੇ ਬਾਅਦ ਵਿਅਕਤੀ ਦਾ ਸੈਂਪਲ ਦਿੱਲੀ ਭੇਜਿਆ ਗਿਆ ਸੀ ਉਥੇ ਹੀ ਇਸ ਦੀ ਰਿਪੋਰਟ ਵਿਚ ਡੇਲਟਾ ਪਲਸ ਹੋਣ ਦੀ ਪੁਸ਼ਟੀ ਹੋਈ ਹੈ।ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਹਨ।
ਕੀ ਹੈ ਕੋਰੋਨਾ ਦਾ ਨਵਾਂ ਡੇਲਟਾ ਪਲਸ ਵੈਰੀਅੰਟ
ਕੋਰੋਨਾ ਦਾ ਨਵਾਂ ਡੇਲਟਾ ਵੈਰੀਅੰਟ ਸਭ ਤੋਂ ਪਹਿਲਾਂ ਭਾਰਤ ਵਿਚ ਮਿਲਿਆ ਸੀ।ਹੁਣ ਦੂਜੇ ਦੇਸ਼ਾਂ ਵਿਚ ਵੀ ਇਸਦੇ ਕੇਸ ਸਾਹਮਣੇ ਆ ਰਹੇ ਹਨ।ਕੋਰੋਨਾ ਵਾਇਰਸ ਦੇ ਬਦਲਵੇ ਰੂਪ ਦਾ ਨਾਂ ਡੇਲਟਾ ਪਲਸ ਵੈਰੀਅੰਟ ਹੈ।ਇਹ ਵੈਰੀਅੰਟ ਬਹੁਤ ਤੇਜ਼ੀ ਨਾਲ ਫੈਲਦਾ ਹੈ।
ਡੇਲਟਾ ਪਲਸ ਵੈਰੀਅੰਟ ਨਾਲ ਵਧੀ ਚਿੰਤਾ
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਧੀਮੀ ਹੀ ਹੋਈ ਸੀ ਹੁਣ ਇਹ ਡੇਲਟਾ ਪਲਸ ਵੈਰੀਅੰਟ ਨੂੰ ਲੈ ਕੇ ਦੇਸ਼ਾਂ ਵਿਚ ਚਿੰਤਾ ਵੱਧ ਗਈ ਹੈ।ਇਸ ਨੂੰ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਰਾਜਧਾਨੀਆਂ ਨੂੰ ਚਿੱਠੀਆਂ ਭੇਜੀਆਂ ਹਨ ਜਿਸ ਵਿਚ ਅਹਿਮ ਨਿਰਦੇਸ਼ ਦਿੱਤੇ ਗਏ ਹਨ।
ਵੈਕਸੀਨ ਲਗਾਉਣ ਦੇ ਨਿਰਦੇਸ਼
ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਅਪੀਲ ਕੀਤੀ ਹੈ ਕਿ ਸਾਰੇ ਲੋਕ ਵੈਕਸੀਨ ਲਗਾਉਣ ਤਾਂ ਕਿ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ।ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਸੈਂਪਲਿੰਗ ਕਰਵਾ ਕੇ ਕੋਰੋਨਾ ਮਹਾਂਮਾਰੀ (Corona Epidemic) ਤੋਂ ਬਚਿਆ ਜਾ ਸਕੇ।
ਡੇਲਟਾ ਪਲਸ ਵੈਰੀਅੰਟ ਦੇ ਲੱਛਣ
ਡੇਲਟਾ ਪਲਸ ਵੈਰੀਅੰਟ ਵਿਚ ਬੁਖਾਰ, ਸੁੱਕੀ ਖੰਘ ਅਤੇ ਥਕਾਣ
ਗਲੇ ਵਿਚ ਖਾਰਸ਼, ਸੁਆਦ ਅਤੇ ਗੰਧ ਚਲੀ ਜਾਣੀ, ਸਿਰਦਰਦ ਅਤੇ ਦਸਤ
ਸਕਿਨ ਦਾ ਰੰਗ ਬਦਲਣਾ, ਪੈਰ ਦੀਆਂ ਉਗਲੀਆਂ ਦਾ ਰੰਗ ਬਦਲਣ ਵਰਗੇ ਲੱਛਣ
ਗੰਭੀਰ ਲੱਛਣ ਸੀਨੇ ਵਿਚ ਦਰਦ,ਸਾਹ ਫੁੱਲਣਾ ਅਤੇ ਸਾਹ ਲੈਣ ਵਿਚ ਤਕਲੀਫ਼ ਵਰਗੇ ਲੱਛਣ ਵਿਖਾਈ ਦਿੰਦੇ ਹਨ।
ਇਹ ਵੀ ਪੜੋ:ਕੋਟਕਪੂਰਾ ਗੋਲੀਕਾਂਡ : SIT ਵੱਲੋਂ ਸੁਖਬੀਰ ਤੋਂ 4 ਘੰਟੇ ਤੱਕ ਪੁੱਛਗਿੱਛ