ਚੰਡੀਗੜ੍ਹ: ਸੈਕਟਰ 9 'ਚ ਸ਼ਰਾਬ ਦੇ ਠੇਕੇ ਦੇ ਬਾਹਰ ਮੰਗਲਵਾਰ ਨੂੰ ਕੁੱਝ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ।
ਕਾਰ 'ਚ ਸਵਾਰ ਹੋ ਕਿ ਆਏ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ ਸ਼ਰਾਬ ਠੇਕੇ ਦੇ ਇੱਕ ਕਰਿੰਦੇ ਦੇ ਗੋਲੀ ਲੱਗੀ ਹੈ। ਜਿਸ ਨਾਲ ਉਹ ਜ਼ਖਮੀ ਹੋ ਗਿਆ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਨੇ 5 ਤੋਂ 7 ਦੇ ਕਰੀਬ ਗੋਲ਼ੀਆਂ ਚਲਾਈਆਂ।
ਇਸ ਤੋਂ ਪਹਿਲਾਂ ਵੀ ਸੈਕਟਰ 33 'ਚ ਇੱਕ ਵੱਡੇ ਸ਼ਰਾਬ ਕਾਰੋਬਾਰੀ ਦੇ ਘਰ ਤੇ ਦੋ ਦਿਨ ਪਹਿਲਾਂ ਫਾਇਰਿੰਗ ਘਟਨਾ ਹੋਈ ਸੀ। ਹਮਲਾਵਾਰਾਂ ਨੇ ਇੱਥੇ 17 ਰੌਂਦ ਫਾਇਰ ਕੀਤੇ ਸਨ ਅਤੇ ਬਾਅਦ 'ਚ ਫ਼ਰਾਰ ਹੋ ਗਏ ਸਨ।