ਚੰਡੀਗੜ੍ਹ: ਭਦੌੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਵਿਧਾਇਕ ਬਣੇ ਪਿਰਮਲ ਸਿੰਘ ਖ਼ਾਲਸਾ (Pirmal Singh Khalsa) ਬੀਤੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਦੌਰਾਨ ਪਿਰਮਲ ਸਿੰਘ ਖਾਲਸਾ (Pirmal Singh Khalsa) ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਕਿਹਾ ਕਿ 15 ਸਾਲ ਲਾਈਨਮੈਨ ਯੂਨੀਅਨ ਦੀਆਂ ਚੱਲ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਲਗਾਤਾਰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ ਤੋਂ ਬਾਅਦ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਭਦੌੜ ਹਲਕੇ ਤੋਂ ਟਿਕਟ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਲਾਈਨਮੈਨ ਯੂਨੀਅਨ ਦੇ ਮਸਲੇ ਹੱਲ ਕਰਵਾਏ ਜਾਣਗੇ, ਪਰ ਸਰਕਾਰ ਕਾਂਗਰਸ ਦੀ ਬਣ ਗਈ ਅਤੇ ਉਨ੍ਹਾਂ ਵੱਲੋਂ ਕਈ ਮਸਲੇ ਵਿਜੈ ਇੰਦਰ ਸਿੰਗਲਾ ਕੋਲ ਚੁੱਕੇ ਗਏ ਜਿਨ੍ਹਾਂ ਨੇ ਹੱਲ ਵੀ ਕੀਤੇ।
ਇਹ ਵੀ ਪੜੋ: Prakash Javadekar: ਕੈਪਟਨ ਸਰਕਾਰ ਨੇ ‘ਪੰਜਾਬ’ ਨੂੰ ਛੱਡਿਆ ਲਾਵਾਰਿਸ
ਅਧਿਆਪਕਾਂ ਦੀਆਂ ਮੰਗਾਂ ਦਾ ਕੀ ?
ਉਥੇ ਹੀ ਜਦੋਂ ਪਿਰਮਲ ਸਿੰਘ ਖ਼ਾਲਸਾ (Pirmal Singh Khalsa) ਨੂੰ ਸਵਾਲ ਕੀਤਾ ਗਿਆ ਕਿ ਉਨ੍ਹਾਂ ਨੂੰ ਵਿਜੈ ਇੰਦਰ ਸਿੰਗਲਾ ਦੀ ਕੋਠੀ ਦੇ ਬਾਹਰ ਬੈਠੇ ਅਧਿਆਪਕਾਂ ਦੀ ਵੱਖ-ਵੱਖ ਯੂਨੀਅਨਾਂ ਦੇ ਮਸਲੇ ਕਿਉਂ ਨਹੀਂ ਦਿਖ ਰਹੇ ਤਾਂ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵਿਜੈ ਇੰਦਰ ਸਿੰਗਲਾ ਨੂੰ ਅਧਿਆਪਕਾਂ ਦੇ ਮਸਲੇ ਵੀ ਹੱਲ ਕਰਨ ਬਾਬਤ ਕਿਹਾ ਗਿਆ ਹੈ, ਪਰ ਕਾਂਗਰਸ ਸਰਕਾਰ ਦੇ ਵਾਅਦਿਆਂ ਤੋਂ ਉਲਟ ਅਧਿਆਪਕਾਂ ਦੀਆਂ ਵੱਖ-ਵੱਖ ਯੂਨੀਅਨਾਂ ਨੂੰ ਮੁੱਖ ਮੰਤਰੀ ਦੇ ਓਐਸਡੀ ਵੱਲੋਂ ਮਿਲਣ ਦਾ ਸਮਾਂ ਦੇ ਕੇ ਵੀ ਮੁਲਾਕਾਤ ਨਹੀਂ ਕੀਤੀ ਜਾਂਦੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਵੱਖ-ਵੱਖ ਯੂਨੀਅਨਾਂ ਨੇ ਮੋਤੀ ਮਹਿਲ ਦਾ ਘਿਰਾਓ ਤੱਕ ਕਰਨਾ ਸ਼ੁਰੂ ਕਰ ਦਿੱਤਾ।
ਸਿਆਸੀ ਖੁਦਕੁਸ਼ੀ
ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਸਿਆਸੀ ਸੁਸਾਈਡ ਖੁਦ ਤਾਂ ਕੀਤਾ ਹੀ ਹੈ ਨਾਲ ਹੀ ਪਿਰਮਲ ਸਿੰਘ ਖਾਲਸਾ (Pirmal Singh Khalsa) ਅਤੇ ਵਿਧਾਇਕ ਜਗਦੇਵ ਕਮਾਲੂ ਦੀ ਵੀ ਸਿਆਸੀ ਸੁਸਾਈਡ ਕਰਵਾ ਦਿੱਤਾ ਹੈ ਜਿਸ ’ਤੇ ਬੋਲਦਿਆਂ ਪਿਰਮਲ ਸਿੰਘ ਖ਼ਾਲਸਾ (Pirmal Singh Khalsa) ਨੇ ਕਿਹਾ ਕਿ ਹਰ ਇੱਕ ਵਿਅਕਤੀ ਦਾ ਸੋਚਣ ਦਾ ਨਜ਼ਰੀਆ ਵੱਖਰਾ ਹੁੰਦਾ ਹੈ ਅਤੇ 3 ਸਾਲ ਤੋਂ ਉਨ੍ਹਾਂ ਵੱਲੋਂ ਹਰ ਇੱਕ ਨੂੰ ਮਨਾਉਣ ਦੀਆਂ ਕੋਸ਼ਿਸ਼ ਤਾਂ ਕੀਤੀ, ਪਰ ਹਰ ਕੋਈ ਆਪਣੀ ਆਪਣੀ ਡਫਲੀ ਵਜਾ ਰਿਹਾ ਹੈ। ਉਥੇ ਪਿਰਮਲ ਸਿੰਘ ਖਾਲਸਾ ਨੇ ਖਹਿਰਾ ਦੀ ਹਮਾਇਤ ਕਰਦਿਆਂ ਇਹ ਜ਼ਰੂਰ ਕਹਿ ਦਿੱਤਾ ਕਿ ਕਾਂਗਰਸ ਸਣੇ ਆਗੂ ਵਿਰੋਧੀ ਧਿਰ ਦੇ ਹੁੰਦਿਆਂ ਸੁਖਪਾਲ ਖਹਿਰਾ ਹਰ ਇੱਕ ਮੁੱਦੇ ’ਤੇ ਆਵਾਜ਼ ਚੁੱਕਦੇ ਆਏ ਹਨ। ਪਿਰਮਲ ਸਿੰਘ ਖ਼ਾਲਸਾ (Pirmal Singh Khalsa) ਨੇ ਕਿਹਾ ਕਿ ਸਿਆਸੀ ਸੁਸਾਈਡ ਕੀਤਾ ਹੈ ਜਾਂ ਆਪਣੇ ਆਪ ਨੂੰ ਸੁਰਜੀਤ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।
ਜਾਅਲੀ ਆਈਡੀ ਬਣਾ ਹੋ ਰਿਹਾ ਵਿਰੋਧ
ਪਿਰਮਲ ਸਿੰਘ ਖਾਲਸਾ (Pirmal Singh Khalsa) ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਭਦੌੜ ਹਲਕੇ ਵਿੱਚੋਂ ਆਮ ਆਦਮੀ ਪਾਰਟੀ ਸਣੇ ਅਕਾਲੀ ਦਲ ਅਤੇ ਕਾਂਗਰਸੀਆਂ ਦੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਵੱਲੋਂ ਇਨ੍ਹਾਂ ਨੂੰ ਕੱਢੀਆਂ ਜਾ ਰਹੀਆਂ ਗਾਲ੍ਹਾਂ ਉੱਪਰ ਪਿਰਮਲ ਖਾਲਸਾ ਨੇ ਕਿਹਾ ਕਿ ਇਹ ਜਾਅਲੀ ਆਈਡੀ ਬਣਾ ਕੇ ਉਨ੍ਹਾਂ ਖ਼ਿਲਾਫ਼ ਪ੍ਰੋਪੇਗੰਡਾ ਕਰਨ ਵਾਲਿਆਂ ਦੇ ਕੰਮ ਹਨ।
ਇਹ ਵੀ ਪੜੋ: Punjab Congress Crisis: ਮੁਲਾਕਾਤ ਮਗਰੋਂ ਬੋਲੇ ਕੈਪਟਨ: 2022 ਚੋਣਾਂ ਦੀਆਂ ਤਿਆਰੀਆਂ ਸਬੰਧੀ ਹੋਈ ਬੈਠਕ