ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਗ ਗਿਲਜੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਹਾਈਕੋਰਟ ਨੇ ਸਾਬਕਾ ਮੰਤਰੀ ਨੂੰ 2 ਹਫਤੇ ਤੱਕ ਗ੍ਰਿਫਤਾਰੀ ’ਤੇ ਰੋਕ ਲੱਗੀ ਹੈ।
ਪੰਜਾਬ ਸਰਕਾਰ ਨੇ ਮੰਗਿਆ ਸਮਾਂ: ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਮਾਮਲੇ ਸਬੰਧੀ ਜਵਾਬ ਦਾਖਿਲ ਕਰਵਾਉਣ ਦੇ ਲਈ ਸਮਾਂ ਮੰਗਿਆ ਹੈ ਜਿਸਤੋਂ ਬਾਅਦ ਹਾਈਕੋਰਟ ਨੇ ਗਿਲਜ਼ੀਆ ਦੀ ਗ੍ਰਿਫਤਾਰੀ ਤੇ ਲਗਾਈ ਰੋਕ ਨੂੰ ਜਾਰੀ ਰੱਖਿਆ ਹੈ। ਸਰਕਾਰ ਹੁਣ ਦੋ ਹਫਤੇ ਤੱਕ ਜਵਾਬ ਦੇਵੇਗੀ। ਇਸ ਤੋਂ ਇਲਾਵਾ ਸਰਕਾਰ ਨੂੰ ਇੱਕ ਸਟੇਟਸ ਰਿਪੋਰਟ ਦਾਖਿਲ ਕਰਨੀ ਹੋਵੇਗੀ।
ਸਾਬਕਾ ਮੰਤਰੀ ਵੱਲੋਂ ਅਗਾਉਂ ਜਮਾਨਤ ਪਟੀਸ਼ਨ ਦਾਖਿਲ: ਦੱਸ ਦਈਏ ਕਿ ਸੰਗਤ ਸਿੰਘ ਗਿਲਜ਼ੀਆ ਨੇ ਆਪਣੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੋਈ ਹੈ। ਨਾਲ ਹੀ ਅਗਾਊ ਜਮਾਨਤ ਪਟੀਸ਼ਨ ਦਾਖਿਲ ਵੀ ਕੀਤੀ ਹੋਈ ਹੈ।
ਜੰਗਲਾਤ ਵਿਭਾਗ ਵਿੱਚ ਘੁਟਾਲਾ ਮਾਮਲਾ : ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਜੰਗਤਾਲ ਵਿਭਾਗ ਵਿੱਚ ਘੁਟਾਲਾ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਇਲਜ਼ਾਮ ਲੱਗੇ ਹਨ ਕਿ ਸਾਬਕਾ ਮੰਤਰੀ ਧਰਮਸੋਤ ਨੇ ਦਰਖ਼ਤ ਵੱਢਣ ਤੋਂ ਲੈ ਕੇ ਬੂਟੇ ਲਗਾਉਣ ਤਕ ਹਰ ਪਾਸੇ ਤੋਂ ਕਮਿਸ਼ਨ ਲਈ ਸੀ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਸਾਧੂ ਸਿੰਘ ਧਰਮਸੋਤ ਮੰਤਰੀ ਸਨ।
ਇਹ ਵੀ ਪੜੋ: ਬੇਖੌਫ ਲੁਟੇਰਾ: ਦਿਨ ਦਿਹਾੜੇ ਮੋਟਰਸਾਈਕਲ ਸਵਾਰ ਚੋਰ ਮੋਬਾਇਲ ਖੋਹ ਹੋਇਆ ਫਰਾਰ