ਅੱਜ ਜਿੰਨ੍ਹਾਂ ਖ਼ਬਰਾਂ ਤੇ ਰਹੇਗੀ ਨਜ਼ਰ
1. ਸੁਰੇਸ਼ ਕੁਮਾਰ ਦੀ ਨਿਯੁਕਤੀ ਉੱਤੇ ਕੱਲ ਹੋਵੇਗੀ ਸੁਣਵਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਤੇ ਕੱਲ ਸੁਣਵਾਈ ਹੋਵੇਗੀ। ਕੋਰਟ ਵਿੱਚ ਕੱਲ ਆਖਰੀ ਬਹਿਸ ਹੋਵੇਗੀ। ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਕੀਲ ਪੀ. ਚਿਦੰਬਰਮ ਕਰਨਗੇ ਬਹਿਸ।
2. ਕਮਲਪ੍ਰੀਤ ਕੌਰ ਮੈਡਲ ਜਿੱਤਣ ਦੀ ਵੱਡੀ ਦਾਅਵੇਦਾਰ
2 ਅਗਸਤ ਦੀ ਸ਼ਾਮ ਨੂੰ ਟੋਕੀਓ ਦੇ ਅਥਲੈਟਿਕਸ ਮੈਦਾਨ ਤੋਂ ਵੱਡੀ ਖ਼ਬਰ ਆ ਸਕਦੀ ਹੈ। ਭਾਰਤ ਦੀ ਕਮਲਪ੍ਰੀਤ ਕੌਰ ਜੋ ਇੱਥੇ ਆਪਣਾ ਪਹਿਲਾ ਓਲੰਪਿਕ ਖੇਡ ਰਹੀ ਹੈ, ਮਹਿਲਾ ਡਿਸਕਸ ਥਰੋ ਈਵੈਂਟ ਵਿੱਚ ਮੈਡਲ ਜਿੱਤਣ ਦੀ ਵੱਡੀ ਦਾਅਵੇਦਾਰ ਹੈ।
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. Tokyo Olympics : ਗਰੇਟ ਬ੍ਰਿਟੇਨ ਨੂੰ ਹਰਾ ਕੇੇ ਸੈਮੀਫਾਈਨਲ 'ਚ ਪਹੁੰਚੀ ਟੀਮ ਇੰਡੀਆ
ਟੋਕੀਓ : ਟੀਮ ਇੰਡੀਆ ਨੇ ਗਰੇਟ ਬ੍ਰਿਟੇਨ ਨੂੰ 3-1 ਨਾਲ ਹਰਾਇਆ। ਦਿਲਪ੍ਰੀਤ , ਗੁਰਜੰਟ ਤੇ ਹਾਰਦਿਕ ਨੇ ਦਾਗੇ ਗੋਲ। ਮੈਚ ਜਿੱਤਣ ਨਾਲ ਟੀਮ ਇੰਡੀਆ ਦਾ ਸੈਮੀਫਾਈਨਲ 'ਚ ਦਾਖਲਾ। ਅਗਲਾ ਮੁਕਾਬਲਾ ਬੈਲਜ਼ੀਅਮ ਨਾਲ 3 ਅਗਸਤ ਨੂੰ ਹੋਵੇਗਾ। ਟੀਮ ਇੰਡੀਆ ਨੂੰ ਵਧਾਈ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ
2. ਸ਼ਾਬਾਸ ਸਿੰਧੂ ਸ਼ਾਬਾਸ! ਸਿੰਧੂ ਨੇ ਕਾਂਸੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ
ਟੋਕੀਓ: ਟੋਕੀਓ ਓਲੰਪਿਕਸ ਦਾ ਅੱਜ 10 ਵਾਂ ਦਿਨ ਹੈ। ਭਾਰਤ ਦੇ ਖਾਤੇ ਵਿੱਚ ਹੁਣ ਤੱਕ ਸਿਰਫ ਇੱਕ ਤਗਮਾ ਹੈ। ਮੁੱਕੇਬਾਜ਼ੀ ਵਿੱਚ ਇੱਕ ਤਗਮੇ ਦੀ ਪੁਸ਼ਟੀ ਹੋ ਚੁੱਕੀ ਹੈ। ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਸੈਮੀਫਾਈਨਲ 'ਚ ਪਹੁੰਚ ਗਈ ਹੈ। ਅੱਜ ਭਾਰਤ ਨੂੰ ਮੁੱਕੇਬਾਜ਼ੀ ਵਿੱਚ ਵੀ ਵੱਡਾ ਝਟਕਾ ਲੱਗਾ ਹੈ। ਸਤੀਸ਼ ਕੁਮਾਰ ਕੁਆਰਟਰ ਫਾਈਨਲ ਮੈਚ ਹਾਰਨ ਤੋਂ ਬਾਅਦ ਮੈਡਲ ਦੀ ਦੌੜ ਤੋਂ ਬਾਹਰ ਹੋ ਗਏ ਹਨ।
3. ਅਲਵਿਦਾ: ਕੌਮਾਂਤਰੀ ਬਜ਼ੁਰਗ ਐਥਲੀਟ ਬੇਬੇ ਮਾਨ ਕੌਰ ਪੰਜ ਤੱਤਾਂ 'ਚ ਵਲੀਨ
ਚੰਡੀਗੜ੍ਹ : ਵਿਸ਼ਵ ਭਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਕੌਮਾਂਤਰੀ ਬਜ਼ੁਰਗ ਐਥਲੀਟ ਮਾਨ ਕੌਰ ਦੀ ਸ਼ਨੀਵਾਰ ਦੁਪਹਿਰ 1.30 ਵਜੇ ਦੇ ਕਰੀਬ ਦੇਹਾਂਤ ਹੋ ਗਿਆ ਅੱਜ ਚੰਡੀਗੜ੍ਹ ਵਿਖੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ। ਬੇਬੇ ਮਾਨ ਕੌਰ ਦਾ ਅੰਤਮ ਸਸਕਾਰ ਚੰਡੀਗੜ੍ਹ ਦੇ ਸੈਕਟਰ 25 ਵਿਖੇ ਸਥਿਤ ਸ਼ਮਸ਼ਾਨ ਘਾਟ 'ਚ ਕੀਤਾ ਗਿਆ।
Explainer--
1. ਸਿੱਖ ਰੈਜੀਮੈਂਟ ਦਾ ਸਥਾਪਨਾ ਦਿਵਸ ਅੱਜ
ਭਾਰਤੀ ਫੌਜ ਵਿੱਚ ਸਿੱਖ ਰੈਜੀਮੈਂਟ ਦੀ ਆਪਣੀ ਵੱਖਰੀ ਪਛਾਣ ਹੈ। ਇਹ ਰੈਜੀਮੈਂਟ ਆਪਣੀ ਬਹਾਦਰੀ, ਨਿਡਰਤਾ ਤੇ ਨਿਸ਼ਚੈ ਲਈ ਜਾਣੀ ਜਾਂਦੀ ਹੈ।ਸਿੱਖ ਰੈਜੀਮੈਂਟ ਦੀ ਸਥਾਪਨਾ 1 ਅਗਸਤ 1846 ਨੂੰ ਹੋਈ ਸੀ। ਇਸ ਦੌਰਾਨ ਫਿਰੋਜ਼ਪੁਰ ਤੋਂ 14 ਸਿੱਖ ਤੇ ਲੁਧਿਆਣਾ ਤੋਂ 15 ਸਿੱਖ ਪਲਟਨਾਂ ਖੜ੍ਹੀਆਂ ਕਰਨ ਦੀ ਸ਼ੁਰੂਆਤ ਹੋਈ ਸੀ। ਸਿੱਖ ਰੈਜੀਮੈਂਟ ਦਾ ਇਤਿਹਾਸ
Exclusive--
1. ਦਹਾਕਿਆਂ ਬਾਅਦ ਇੰਡੀਆ ਹਾਕੀ ਪਹੁੰਚੀ ਸੈਮੀਫਾਈਨਲ ਵਿੱਚ, ਖਿਡਾਰੀਆਂ ਦੇ ਪਰਿਵਾਰਾਂ ਦੀਆਂ ਅੱਖਾਂ 'ਚ ਆਏ ਖੁਸ਼ੀ ਦੇ ਹੰਝੂ
ਜਲੰਧਰ : ਕਰੀਬ ਚਾਲੀ ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਅੱਜ ਭਾਰਤੀ ਹਾਕੀ ਟੀਮ ਨੇ ਇੱਕ ਸ਼ਾਨਦਾਰ ਜਿੱਤ ਵਿੱਚ ਗਰੇਟ ਬ੍ਰਿਟੇਨ ਨੂੰ 3-1 ਨਾਲ ਧੂਲ ਚਟਾਈ ਤੇ ਸੈਮੀਫਾਈਨਲ ਵਿੱਚ ਦਾਖਲਾ ਲਿਆ। ਗਰੇਟ ਬ੍ਰਿਟੇਨ ਨਾਲ ਕੁਆਟਰਫਾਈਨਲ ਮੈਚ ਵਿੱਚ ਭਾਰਤ ਦੀ ਜਿੱਤ ਅਤੇ ਸੈਮੀਫਾਈਨਲ ਵਿੱਚ ਪਹੁੰਚਣ ਤੇ ਜਿੱਥੇ ਪੂਰੇ ਦੇਸ਼ ਵਿੱਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉਧਰ