ETV Bharat / city

ਚੋਣ ਕਮਿਸ਼ਨ ਨੇ ਆਜ਼ਾਦ ਉਮੀਦਵਾਰਾਂ ਨੂੰ ਦਿੱਤੇ ਵੱਖ-ਵੱਖ ਚੋਣ ਨਿਸ਼ਾਨ, ਪਰ SSM ਰਿਹਾ ਵਾਂਝਾ - election symbols to independent candidates

ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ’ਚ 1304 ਉਮੀਦਵਾਰ ਹਨ ਜਿਸ ’ਚ 635 ਆਜ਼ਾਦ ਉਮੀਦਵਾਰ ਹੈ। ਜਿੱਥੇ ਸਿਆਸੀ ਪਾਰਟੀਆਂ ਜਿਨ੍ਹਾਂ ਦੇ ਕੋਲ ਆਪਣੇ ਚੋਣ ਨਿਸ਼ਾਨ ਹਨ ਜਿਨ੍ਹਾਂ ’ਤੇ ਉਹ ਚੋਣ ਲੜ ਰਹੇ ਹਨ। ਉੱਥੇ ਹੀ ਗੱਲ ਕੀਤੀ ਜਾਵੇ ਆਜ਼ਾਦ ਉਮੀਦਵਾਰਾਂ ਦੀ ਤਾਂ ਉਨ੍ਹਾਂ ਨੂੰ ਵੱਖ ਵੱਖ ਤਰ੍ਹਾਂ ਦੇ ਚੋਣ ਨਿਸ਼ਾਨ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਹਨ।

ਚੋਣ ਕਮਿਸ਼ਨ
ਚੋਣ ਕਮਿਸ਼ਨ
author img

By

Published : Feb 9, 2022, 3:38 PM IST

Updated : Feb 10, 2022, 11:22 AM IST

ਚੰਡੀਗੜ੍ਹ: ਚੋਣ ਕਮਿਸ਼ਨ ਵੱਲੋਂ ਆਜ਼ਾਦ ਉਮੀਦਵਾਰਾਂ (Independent Candidate) ਨੂੰ ਜੋ ਚੋਣ ਨਿਸ਼ਾਨ ਦਿੱਤੇ ਗਏ ਹਨ। ਉਸ ’ਚ ਕਿਸੇ ਨੂੰ ਹੈਲੀਕਾਪਟਰ ਮਿਲਿਆ ਹੈ ਕਿਸੇ ਨੂੰ ਪੈਟਰੋਲ ਪੰਪ, ਕਿਸੇ ਨੂੰ ਹਾਂਡੀ ਸਕੂਲ ਬੈੱਗ ਰਸੋਈ ਗੈਸ ਸਿਲੰਡਰ, ਬੱਲਾ, ਸਮੁੰਦਰੀ ਹਜ਼ਾਹ, ਹੀਰਾ ਅਤੇ ਮਹਿਲਾ ਪਰਸ ਵਰਗੇ ਚੋਣ ਨਿਸ਼ਾਨ ਮਿਲੇ ਹਨ।

ਕੈਪਟਨ ਅਤੇ ਢੀਂਡਸਾ ਦੀ ਪਾਰਟੀ ਨੂੰ ਮਿਲਿਆ ਵੱਖ-ਵੱਖ ਚੋਣ ਨਿਸ਼ਾਨ

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਵਿੱਚ ਐਨਡੀਏ ਯਾਨੀ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਾਂਝੇ ਤੌਰ ’ਤੇ ਚੋਣ ਲੜ ਰਹੇ ਹਨ। ਜਿੱਥੇ ਭਾਜਪਾ ਦਾ ਆਪਣਾ ਚੋਣ ਨਿਸ਼ਾਨ ਕਮਲ ਹੈ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਗਠਨ ਕੀਤਾ ਹੈ, ਜਿਸ ਦਾ ਚੋਣ ਨਿਸ਼ਾਨ ਹਾਕੀ ਚੋਣ ਕਮਿਸ਼ਨ ਵੱਲੋਂ ਦਿੱਤਾ ਗਿਆ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਟੈਲੀਫੋਨ ਚੋਣ ਨਿਸ਼ਾਨ ਮਿਲ ਗਿਆ ਹੈ।

ਸੰਯੁਕਤ ਸਮਾਜ ਮੋਰਚਾ ਨੂੰ ਕੋਈ ਚੋਣ ਨਿਸ਼ਾਨ ਨਹੀਂ ਮਿਲਿਆ

ਕਿਸਾਨ ਅੰਦੋਲਨ ਤੋਂ ਬਾਅਦ ਕਿਸਾਨ ਪਾਰਟੀ ਯਾਨੀ ਸਾਂਝੇ ਮੋਰਚੇ ਨੂੰ ਚੋਣ ਕਮਿਸ਼ਨ ਤੋਂ ਚੋਣ ਨਿਸ਼ਾਨ ਆਖਰੀ ਦਿਨ ਤੱਕ ਨਹੀਂ ਮਿਲਿਆ, ਹਾਲਾਂਕਿ ਉਨ੍ਹਾਂ ਦੀ ਪਾਰਟੀ ਯਕੀਨੀ ਤੌਰ 'ਤੇ ਰਜਿਸਟਰਡ ਸੀ, ਜਿਸ ਤੋਂ ਬਾਅਦ ਸਾਂਝੇ ਮੋਰਚੇ ਨੇ ਫੈਸਲਾ ਕੀਤਾ ਕਿ ਉਨ੍ਹਾਂ ਦੇ ਉਮੀਦਵਾਰ ਆਜਾਦ ਚੋਣ ਲੜਨਗੇ| ਹਾਲਾਂਕਿ ਉਨ੍ਹਾਂ ਦੇ ਗੁਰਨਾਮ ਸਿੰਘ ਚਡੂਨੀ ਦੀ ਪਾਰਟੀ ਨੂੰ ਕੱਪ ਪਲੇਟ ਚੋਣ ਨਿਸ਼ਾਨ ਦਿੱਤਾ ਗਿਆ ਹੈ।

ਆਜ਼ਾਦ ਉਮੀਦਵਾਰਾਂ ਨੂੰ ਚੋਣਾਂ ਦੇ ਆਲੇ-ਦੁਆਲੇ ਚੋਣ ਨਿਸ਼ਾਨ ਦਿੱਤੇ ਜਾਂਦੇ ਹਨ ਅਤੇ ਅਜਿਹੇ 'ਚ ਵੱਖ-ਵੱਖ ਤਰ੍ਹਾਂ ਦੇ ਚੋਣ ਨਿਸ਼ਾਨ ਦੇਣਾ ਚੋਣ ਕਮਿਸ਼ਨ ਦਾ ਕੰਮ ਹੈ। ਇਸੇ ਪ੍ਰਕਿਰਿਆ ਤਹਿਤ ਇਨ੍ਹਾਂ ਚੋਣਾਂ ਦੌਰਾਨ ਨਵੇਂ ਬਣੇ ਰਾਜਨੀਤੀਕ ਦਲਾਂ ਦੇ ਨਾਲ ਆਜ਼ਾਦ ਉਮੀਦਵਾਰਾਂ ਨੂੰ ਵੀ ਚੋਣ ਨਿਸ਼ਾਨ ਦਿੱਤੇ ਗਏ ਹਨ ਜਿਨ੍ਹਾਂ ’ਤੇ ਉਹ ਚੋਣ ਲੜਨਗੇ ਅਤੇ ਵੋਟਰਾਂ ਨੂੰ ਅਪੀਲ ਕਰਨਗੇ ਕਿ ਮਤਦਾਨ ਦੇ ਦਿਨ ਈਵੀਐਮ ਮਸ਼ੀਨ ’ਤੇ ਉਨ੍ਹਾਂ ਦਾ ਚੋਣ ਨਿਸ਼ਾਨ ਦਬਾ ਕੇ ਜੇਤੂ ਬਣਾਇਆ ਜਾਵੇ।

ਇਹ ਵੀ ਪੜੋ: ਪੀਐਮ ਮੋਦੀ ਚੋਣ ਪ੍ਰਚਾਰ ਲਈ ਆਉਣਗੇ ਪੰਜਾਬ ...

Last Updated : Feb 10, 2022, 11:22 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.