ETV Bharat / city

ਪੰਜਾਬ 'ਚ ਦੁਸਹਿਰੇ ਦੇ ਮੌਕੇ ਰਾਵਣ ਦੀ ਥਾਂ ਦਹਿਨ ਕੀਤੇ ਗਏ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ - ਰਾਵਣ ਦੀ ਥਾਂ ਦਹਿਨ ਕੀਤੇ ਗਏ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ

ਪੰਜਾਬ 'ਚ ਇਸ ਵਾਰ ਦੁਸਹਿਰੇ ਦਾ ਤਿਉਹਾਰ ਵੱਖਰਾ ਰਿਹਾ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਦੁਸਹਿਰੇ ਦੇ ਤਿਉਹਾਰ ਦੀ ਰੌਣਕ ਫਿੱਕੀ ਪੈਂਦੀ ਨਜ਼ਰ ਆਈ। ਜਿਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਸਬੰਧੀ ਹਦਾਇਤਾਂ ਮੁਤਾਬਕ ਸੂਬੇ ਦੇ ਜ਼ਿਲ੍ਹੇ ਭਰ 'ਚ ਰਾਵਣ ਦਹਿਨ ਦੀ ਇਜਾਜ਼ਤ ਦਿੱਤੀ ਗਈ ਸੀ, ਉਥੇ ਹੀ ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਨੇ ਦੁਸਹਿਰੇ ਤੇ ਰਾਵਣ ਦੀ ਥਾਂ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜ ਕੇ ਦੁਸਹਿਰਾ ਮਨਾਇਆ ਗਿਆ।

ਪੰਜਾਬ 'ਚ ਦੁਸਹਿਰੇ ਦਾ ਤਿਉਹਾਰ
ਪੰਜਾਬ 'ਚ ਦੁਸਹਿਰੇ ਦਾ ਤਿਉਹਾਰ
author img

By

Published : Oct 26, 2020, 1:04 PM IST

ਚੰਡੀਗੜ੍ਹ : ਪੰਜਾਬ 'ਚ ਇਸ ਵਾਰ ਦੁਸਹਿਰੇ ਦਾ ਤਿਉਹਾਰ ਵੱਖਰਾ ਰਿਹਾ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਦੁਸਹਿਰੇ ਦੇ ਤਿਉਹਾਰ ਦੀ ਰੌਂਣਕ ਫਿੱਕੀ ਪੈਂਦੀ ਨਜ਼ਰ ਆਈ।

ਵਾਲ-ਵਾਲ ਬਚੇ ਕਾਂਗਰਸੀ ਆਗੂ

ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਕਾਰਨ ਕਾਰੋਬਾਰ ਪ੍ਰਭਾਵਤ ਹੋਣ ਦੇ ਚਲਦੇ ਵੱਡੇ ਪੱਧਰ 'ਤੇ ਦੁਸਹਿਰਾ ਨਹੀਂ ਮਨਾਇਆ ਗਿਆ। ਇਸ ਮੌਕੇ ਜਿਥੇ 20 ਤੋਂ 25 ਫੁੱਟ ਉਚਾਈ ਵਾਲੇ ਪੁਤਲੇ ਤਿਆਰ ਕੀਤੇ ਜਾਂਦੇ ਸਨ, ਉਥੇ ਹੀ ਇਸ ਵਾਰ ਆਰਥਿਕ ਤੰਗੀ ਦੇ ਚਲਦੇ ਲੋਕਾਂ ਨੇ ਪੁਤਲੇ ਤਿਆਰ ਕਰਵਾਉਣ ਸਮੇਂ ਘੱਟ ਖ਼ਰਚਾ ਕੀਤਾ। ਜਿਸ ਕਾਰਨ ਪੁਤਲੇ ਪਹਿਲਾਂ ਨਾਲੋਂ ਘੱਟ ਲੰਬਾਈ ਵਾਲੇ ਬਣਾਏ ਗਏ ਸਨ। ਇਸ ਤੋਂ ਇਲਾਵਾ ਜਲੰਧਰ, ਫਾਜ਼ਿਲਕਾ ਤੇ ਬਟਾਲਾ, ਗੁਰਦਾਸਪੁਰ ਕਈ ਥਾਵਾਂ 'ਤੇ ਰਾਵਣ ਦਹਿਨ ਕਰ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ।

ਪੰਜਾਬ 'ਚ ਦੁਸਹਿਰੇ ਦਾ ਤਿਉਹਾਰ

ਰਾਵਣ ਦੀ ਥਾਂ ਦਹਿਨ ਕੀਤੇ ਗਏ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ

ਜਿਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਸਬੰਧੀ ਹਦਾਇਤਾਂ ਮੁਤਾਬਕ ਸੂਬੇ ਦੇ ਜ਼ਿਲ੍ਹੇ ਭਰ 'ਚ ਰਾਵਣ ਦਹਿਨ ਦੀ ਇਜਾਜ਼ਤ ਦਿੱਤੀ ਗਈ ਸੀ, ਉਥੇ ਹੀ ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਨੇ ਦੁਸਹਿਰੇ 'ਤੇ ਰਾਵਣ ਦੀ ਥਾਂ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜ ਕੇ ਦੁਸਹਿਰਾ ਮਨਾਇਆ। ਬਠਿੰਡਾ ਵਿੱਚ ਅੱਜ ਖੇਤੀ ਕਨੂੰਨਾਂ ਦੇ ਵਿਰੁੱਧ ਕੇਂਦਰ ਦੀ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ 16 ਫੁੱਟ ਦਾ ਬੁੱਤ ਸਾੜਿਆ ਗਿਆ। ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਗੁੱਸਾ ਕੱਢਿਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.