ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ (Education Minister of Punjab) ਹਰਜੋਤ ਸਿੰਘ ਬੈਂਸ ਨੇ ਸ਼ੈਸ਼ਨ 2021-22 ਤਹਿਤ ਸਵੱਛ ਵਿਦਿਆਲਾ ਪੁਰਸਕਾਰਾਂ (Swachh Vidyala Award) ਦੀਆਂ ਵੱਖ-ਵੱਖ ਕੈਟੇਗਰੀਆਂ ਵਿੱਚ ਅੱਵਲ ਰਹਿਣ ਵਾਲੇ ਸਕੂਲਾਂ ਨੂੰ ਅੱਜ ਇਥੇ ਮੁੱਖ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ।
ਇਨਾਮ ਜੇਤੂ ਸਕੂਲ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਵਧਾਈ (Congratulations to the heads and teachers) ਦਿੰਦਿਆਂ ਸਕੂਲ ਸਿੱਖਿਆ (Education Minister) ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਮੁਖੀਆਂ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਇਸ ਉਸਾਰੂ ਕੰਮ ਨਾਲ ਪੰਜਾਬ ਸੂਬੇ ਦਾ ਨਾਂਅ ਰੋਸ਼ਨ ਹੋਇਆ ਹੈ । ਉਨ੍ਹਾਂ ਜੇਤੂ ਸਕੂਲ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਜਿਵੇਂ ਉਨ੍ਹਾਂ ਨੇ ਆਪਣੇ ਸਕੂਲਾਂ ਨੂੰ ਬਿਹਤਰ ਬਣਾਇਆ ਹੈ (Schools have been made better) ਉਵੇਂ ਹੀ ਆਪਣੇ ਨਾਲ ਦੇ ਸਕੂਲ਼ਾਂ ਨੂੰ ਵੀ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਤਾਂ ਜ਼ੋ ਅਗਲੇ ਸਾਲ ਸਾਡੇ ਹੋਰ ਜ਼ਿਆਦਾ ਸਕੂਲ ਇਹ ਸਨਮਾਨ ਹਾਸਲ ਕਰ ਸਕਣ।
ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਦੇ ਅਧੀਨ ਵੱਖ ਵੱਖ ਕੈਟਾਗਰੀਆਂ ਦੇ ਸਕੂਲ ਦੀ ਚੋਣ ਕੀਤੀ ਗਈ ਸੀ। ਚੁਣੇ ਗਏ ਸਕੂਲਾਂ ਵਿੱਚ ਸਰਕਾਰੀ ਅਤੇ ਨਿੱਜੀ ਸਕੂਲ ਸ਼ਾਮਲ ਸਨ। ਇਸ ਵਾਰ ਚੁਣੇ ਗਏ ਪੇਂਡੂ ਖੇਤਰਾਂ ਦੇ ਐਲੀਮੈਂਟਰੀ ਸਕੂਲਾਂ ਦੀ ਓਵਰਆਲ ਕੈਟੇਗਰੀ ਵਿੱਚ ਸਰਕਾਰੀ ਮਿਡਲ ਸਕੂਲ ਕਿੰਗਰਾ (Government Middle School Kingara) (ਫਰੀਦਕੋਟ), ਸਰਕਾਰੀ ਪ੍ਰਾਇਮਰੀ ਸਕੂਲ ਇੰਦਰਪੁਰਾ (ਪਟਿਆਲਾ), ਸਰਕਾਰੀ ਪ੍ਰਾਇਮਰੀ ਸਕੂਲ ਸੁਹਾਲੀ (ਐੱਸ.ਏ.ਐੱਸ. ਨਗਰ), ਸਰਕਾਰੀ ਪ੍ਰਾਇਮਰੀ ਸਕੂਲ ਫਤਿਹਪੁਰ (ਐੱਸ.ਏ.ਐੱਸ. ਨਗਰ), ਸਰਕਾਰੀ ਪ੍ਰਾਇਮਰੀ ਸਕੂਲ ਮੁਕੰਦਪੁਰ (ਸ.ਭ.ਸ. ਨਗਰ) ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਟਾਰੀਆਂ (ਸ.ਭ.ਸ. ਨਗਰ) ਸ਼ਾਮਿਲ ਸਨ।
ਜਦਕਿ ਸ਼ਹਿਰੀ ਖੇਤਰ ਦੇ ਐਲੀਮੈਂਟਰੀ ਸਕੂਲਾਂ ਦੀ ਓਵਰਆਲ ਕੈਟੇਗਰੀ (Overall category) ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਖੂਪੁਰ (ਕਪੂਰਥਲਾ), ਗੋਲਡਨ ਇਰਾ ਮਲੀਨੀਅਮ ਸਕੂਲ ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), ਸਰਕਾਰੀ ਪ੍ਰਾਇਮਰੀ ਸਕੂਲ ਚੋਹਕ ਕਲਾਂ (ਜਲੰਧਰ) ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੈਂਸੀ ਵਿਹੜਾ ਅਮਲੋਹ (ਫਤਿਹਗੜ੍ਹ ਸਾਹਿਬ) ਸ਼ਾਮਲ ਸਨ।
ਇਸੇ ਤਰ੍ਹਾਂ ਪੇਂਡੂ ਖੇਤਰਾਂ ਦੇ ਸੈਕੰਡਰੀ ਸਕੂਲਾਂ ਦੀ ਓਵਰ ਆਲ ਕੈਟੇਗਰੀ (Overall category) ਵਿੱਚ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵੇਰਕਾ ਚੌਂਕ ਅੰਮ੍ਰਿਤਸਰ (ਅੰਮ੍ਰਿਤਸਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ (ਕਪੂਰਥਲਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ (ਸ੍ਰੀ ਮੁਕਤਸਰ ਸਾਹਿਬ), ਪਾਇਨੀਅਰ ਕਾਨਵੈਂਟ ਸਕੂਲ ਗੁਰਮੁੱਖ ਨਗਰ ਮਲੇਰਕੋਟਲਾ (ਮਲੇਰਕੋਟਲਾ), ਦੀ ਟਾਊਨ ਸਕੂਲ ਮਲੇਰਕੋਟਲਾ (ਮਲੇਰਕੋਟਲਾ) ਅਤੇ ਕੇ.ਵੀ. ਬਰਨਾਲਾ (ਬਰਨਾਲਾ) ਨੂੰ ਸਵੱਛ ਵਿਦਿਆਲਾ ਪੁਰਸਕਾਰ ਦਿੱਤਾ ਗਿਆ।
ਇਸ ਮੌਕੇ ਪ੍ਰਦੀਪ ਕੁਮਾਰ ਅਗਰਵਾਲ ਡਾਇਰੈਕਟਰ ਜਨਰਲ ਸਕੂਲ (Director General School Education Punjab) ਸਿੱਖਿਆ ਪੰਜਾਬ, ਕੁਲਜੀਤ ਪਾਲ ਸਿੰਘ ਮਾਹੀ ਡੀ.ਪੀ.ਆਈ. ਸੈਕੰਡਰੀ ਸਿੱਖਿਆ, ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐੱਸ.ਸੀ.ਈ.ਆਰ.ਟੀ., ਗੁਰਜੀਤ ਸਿੰਘ ਡਿਪਟੀ ਐੱਸ.ਪੀ.ਡੀ. ਅਤੇ ਸਟੇਟ ਨੋਡਲ ਅਧਿਕਾਰੀ ਸਵੱਛ ਵਿਦਿਆਲਾ ਮੁਹਿੰਮ ਅਤੇ ਹੋਰ ਆਹਲਾ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ: SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਐਗਜ਼ੈਕਟਿਵ ਮੀਟਿੰਗ, ਲਏ ਵੱਡੇ ਫੈਸਲੇ