ਮੋਹਾਲੀ: ਡਰੱਗ ਮਾਮਲੇ ਚ ਘਿਰੇ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਜਾਂਚ (Majithia joins probe) ਦੇ ਲਈ ਐਸਆਈਟੀ ਦੇ ਸਾਹਮਣੇ ਪੇਸ਼ ਹੋਏ। ਡਰੱਗ ਕੇਸ ਵਿੱਚ ਮੋਹਾਲੀ ਸਥਿਤ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿੱਚ ਪੁੱਛਗਿੱਛ ਕੀਤੀ ਗਈ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨਾਲ ਉਨ੍ਹਾਂ ਦੇ ਵਕੀਲ ਵੀ ਮੌਜੂਦ ਸੀ।
ਪੁੱਛਗਿੱਛ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿੱਟ ਨੂੰ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ ਗਿਆ ਹੈ ਅਤੇ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਿਕ ਆਪਣਾ ਚੱਲ ਰਿਹਾ ਮੋਬਾਇਲ ਨੰਬਰ ਵੀ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ’ਤੇ ਦਰਜ ਇਸ ਮੁਕੱਦਮੇ ਨੂੰ ਰਾਜਨੀਤੀ ਨਾਲ ਜੋੜਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ, ਡਿਪਟੀ ਸੀ.ਐੱਮ. ਸੁੱਖੀ ਰੰਧਾਵਾ ਅਤੇ ਹੋਰਨਾਂ ਵੱਲੋਂ ਡੀ.ਜੀ.ਪੀ. ਰਹੇ ਚਟੋਪਾਧਿਆ ਦੇ ਨਾਲ ਮਿਲ ਕੇ ਹੀ ਐਫ.ਆਈ.ਆਰ. ਦਰਜ ਕਰਵਾਈ ਗਈ ਹੈ। ਜਦਕਿ ਡਰੱਗਜ਼ ਮਾਮਲਾ 2019 ਵਿੱਚ ਖ਼ਤਮ ਹੋ ਗਿਆ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ SIT ਨੇ ਹਾਈਕੋਰਟ ਅੱਗੇ ਸੱਚ ਰੱਖਣਾ ਹੈ। ਜਿਹੜੇ ਸੀਨੀਅਰ ਆਗੂ ਨੇ ਹਾਈਕੋਰਟ ਵਿੱਚ ਰਿਪੋਰਟ ਪੇਸ਼ ਕੀਤੀ ਕਿ ਉਨ੍ਹਾਂ ਤੇ ਭਰੋਸਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਈਡੀ ਇੱਕ ਵੱਖਰਾ ਅਦਾਰਾ ਹੈ ਉਨ੍ਹਾਂ ਨੇ ਵੀ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਹੇਠਲੀ ਅਦਾਲਤ ਦੇ ਫੈਸਲੇ, ਹਾਈਕਰੋਟ ਦੇ ਫੈਸਲੇ ਅਤੇ ਜਾਂਚ ਦੀ ਰਿਪੋਰਟ ਨੂੰ ਸਾਹਮਣੇ ਰੱਖ ਕੇ ਵਿਚਾਰ ਕਰਨਾ ਚਾਹੀਦਾ ਹੈ।
ਬਿਕਰਮ ਸਿੰਘ ਮਜੀਠੀਆ ਡਾਇਰੈਕਟ ਜਾਂ ਇਨ ਡਾਇਰੈਕਟ ਇਸ ਕੇਸ ਨਾਲ ਜੁੜੇ ਕਿਸੇ ਵੀ ਗਵਾਹ ਜਾਂ ਵਿਅਕਤੀ ਨਾਲ ਸੰਪਰਕ ਨਹੀਂ ਕਰਨਗੇ। ਬਿਕਰਮ ਸਿੰਘ ਮਜੀਠੀਆ ਵਟਸਐਪ ਰਾਹੀਂ ਜਾਂਚ ਏਜੰਸੀ ਨਾਲ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰਨਗੇ।
ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਗਾਉਂ ਜਮਾਨਤ ਨੂੰ ਮਨਜੂਰ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਸੀਐੱਮ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ’ਤੇ ਉਨ੍ਹਾਂ ਦੇ ਖਿਲਾਫ ਸਾਜਿਸ਼ ਰਚਣ ਦਾ ਇਲਜਾਮ ਲਗਾਇਆ ਸੀ। ਨਾਲ ਹੀ ਕਿਹਾ ਸੀ ਕਿ ਉਹ ਜਾਂਚ ਚ 100 ਫੀਸਦ ਆਪਣਾ ਪੂਰਾ ਸਾਥ ਦੇਣਗੇ।
ਜਿਕਰਯੋਗ ਹੈ ਕਿ ਮਜੀਠੀਆ ਖਿਲਾਫ਼ ਡਰੱਗ ਮਾਮਲੇ ਵਿੱਚ ਕੇਸ ਦਰਜ (Majithia drug case) ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈਕੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਸਨ, ਪਰ ਮਜੀਠੀਆ ਪੁਲਿਸ ਹੱਥ ਨਹੀਂ ਲੱਗੇ।
ਇਹ ਵੀ ਪੜੋ: PM Modi Security Breach: SC ਵੱਲੋਂ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ
ਰੂਪੋਸ਼ ਦੌਰਾਨ ਮਜੀਠੀਆ ਲਗਾਤਾਰ ਗ੍ਰਿਫਤਾਰੀ ਤੋਂ ਬਚਣ ਦੇ ਲਈ ਜ਼ਮਾਨਤ ਅਰਜੀਆਂ ਦਾਇਰ ਕਰ ਰਹੇ ਸਨ। ਇਸਦੇ ਚੱਲਦੇ ਹੀ ਪਿਛਲੇ ਦਿਨੀਂ ਮਜੀਠੀਆ ਨੂੰ ਡਰੱਗ ਮਾਮਲੇ ਵਿੱਚ ਰਾਹਤ ਮਿਲੀ ਹੈ। ਮਜੀਠੀਆ ਨੂੰ ਰਾਹਤ ਦਿੰਦੇ ਹਾਈਕੋਰਟ ਵੱਲੋਂ ਡਰੱਗ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਗਏ ਸੀ।