ETV Bharat / city

ਕਿਰਨ ਖੇਰ ਦੀ ਬਿਮਾਰੀ ਦਾ ਪਤਾ ਲਾਉਣ ਵਾਲੇ ਡਾਕਟਰ ਦਾ ਖੁਲਾਸਾ, ਇਸ ਕਾਰਨ ਵਧ ਰਹੇ ਨੇ ਪੰਜਾਬ ਤੇ ਕੇਰਲ 'ਚ ਮਰੀਜ਼ - ਕਿਰਨ ਖੇਰ ਦੀ ਬਿਮਾਰੀ ਦਾ ਪਤਾ ਲਾਉਣ ਵਾਲੇ ਡਾਕਟਰ ਦਾ ਖੁਲਾਸਾ

ਸੰਸਦ ਕਿਰਨ ਖੇਰ ਇਸ ਸਮੇਂ ਮਲਟੀਪਲ ਮਾਯਲੋਮਾ ਨਾਂਅ ਦੀ ਬੀਮਾਰੀ ਨਾਲ ਜੂਝ ਰਹੀ ਹੈ ਅਤੇ ਮੁੰਬਈ ਵਿੱਚ ਆਪਣਾ ਇਲਾਜ ਕਰਵਾ ਰਹੀ ਹੈ। ਡਾ. ਪੰਕਜ ਨੇ ਦੱਸਿਆ ਕਿ ਮਲਟੀਪਲ ਮਾਯਲੋਮਾ, ਬਲੱਡ ਕੈਂਸਰ ਦੀ ਸ੍ਰੇਣੀ ਹੈ ਅਤੇ ਇਹ ਇੱਕ ਗੰਭੀਰ ਬਿਮਾਰੀ ਹੈ। ਹਾਲਾਂਕਿ ਇਸ ਬਿਮਾਰੀ ਦਾ ਇਲਾਜ ਸੰਭਵ ਹੈ, ਪਰ ਵਧੇਰੇ ਮਰੀਜ਼ਾਂ ਲਈ ਇਹ ਘਾਤਕ ਵੀ ਸਾਬਤ ਹੋ ਸਕਦੀ ਹੈ।

ਕਿਰਨ ਖੇਰ ਦੀ ਬਿਮਾਰੀ ਦਾ ਪਤਾ ਲਾਉਣ ਵਾਲੇ ਡਾਕਟਰ ਦਾ ਖੁਲਾਸਾ, ਇਸ ਕਾਰਨ ਵਧ ਰਹੇ ਨੇ ਪੰਜਾਬ ਤੇ ਕੇਰਲ 'ਚ ਮਰੀਜ਼

author img

By

Published : Apr 1, 2021, 8:38 PM IST

ਚੰਡੀਗੜ੍ਹ: ਸੰਸਦ ਕਿਰਨ ਖੇਰ ਇਸ ਸਮੇਂ ਮਲਟੀਪਲ ਮਾਯਲੋਮਾ ਨਾਂਅ ਦੀ ਬੀਮਾਰੀ ਨਾਲ ਜੂਝ ਰਹੀ ਹੈ ਅਤੇ ਮੁੰਬਈ ਵਿੱਚ ਆਪਣਾ ਇਲਾਜ ਕਰਵਾ ਰਹੀ ਹੈ। ਨਵੰਬਰ 2020 ਵਿੱਚ ਉਨ੍ਹਾਂ ਦੀ ਬਾਂਹ ਦੀ ਹੱਡੀ ਟੁੱਟ ਗਈ ਸੀ, ਜਿਸ ਪਿਛੋਂ ਵੀ ਉਹ ਆਪਣਾ ਇਲਾਜ ਜੀਐਮਸੀਐਚ 32 ਹਸਪਤਾਲ ਵਿੱਚ ਕਰਵਾ ਰਹੀ ਸੀ। ਜੀਐਮਸੀਐਚ 32 ਤੋਂ ਉਨ੍ਹਾਂ ਨੂੰ ਕੁਝ ਜ਼ਰੂਰੀ ਟੈਸਟ ਕਰਨ ਲਈ ਪੀਜੀਆਈ ਲਿਆਂਦਾ ਗਿਆ ਸੀ। ਉਸ ਸਮੇਂ ਇਸ ਬੀਮਾਰੀ ਬਾਰੇ ਪਤਾ ਲੱਗਿਆ ਸੀ। ਚੰਡੀਗੜ੍ਹ ਪੀਜੀਆਈ ਦੇ ਬਲੱਡ ਕੈਂਸਰ ਦੇ ਮਾਹਰ ਡਾ. ਪੰਕਜ ਮਲਹੋਤਰਾ ਨੇ ਉਨ੍ਹਾਂ ਦੀ ਇਸ ਬਿਮਾਰੀ ਨੂੰ ਡਾਇਗਨੋਜ਼ ਕੀਤਾ ਸੀ। ਇਸ ਸਬੰਧੀ ਡਾ. ਮਲਹੋਤਰਾ ਨਾਲ ਖ਼ਾਸ ਗੱਲਬਾਤ ਕੀਤੀ ਗਈ।

ਕਿਰਨ ਖੇਰ ਦੀ ਬਿਮਾਰੀ ਦਾ ਪਤਾ ਲਾਉਣ ਵਾਲੇ ਡਾਕਟਰ ਦਾ ਖੁਲਾਸਾ, ਇਸ ਕਾਰਨ ਵਧ ਰਹੇ ਨੇ ਪੰਜਾਬ ਤੇ ਕੇਰਲ 'ਚ ਮਰੀਜ਼

ਡਾ. ਪੰਕਜ ਨੇ ਦੱਸਿਆ ਕਿ ਮਲਟੀਪਲ ਮਾਯਲੋਮਾ, ਬਲੱਡ ਕੈਂਸਰ ਦੀ ਸ੍ਰੇਣੀ ਹੈ ਅਤੇ ਇਹ ਇੱਕ ਗੰਭੀਰ ਬਿਮਾਰੀ ਹੈ। ਹਾਲਾਂਕਿ ਇਸ ਬਿਮਾਰੀ ਦਾ ਇਲਾਜ ਸੰਭਵ ਹੈ, ਪਰ ਵਧੇਰੇ ਮਰੀਜ਼ਾਂ ਲਈ ਇਹ ਘਾਤਕ ਵੀ ਸਾਬਤ ਹੋ ਸਕਦੀ ਹੈ।

ਕਿੰਨੀ ਖ਼ਤਰਨਾਕ ਹੈ ਕਿ ਇਹ ਬਿਮਾਰੀ?

ਇਸ ਬਿਮਾਰੀ ਦੇ ਕਈ ਲੱਛਣ ਹੁੰਦੇ ਹਨ, ਆਮ ਤੌਰ 'ਤੇ ਇਸ ਬਿਮਾਰੀ ਵਿੱਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਵੇਂ ਕਿ ਸੰਸਦ ਕਿਰਨ ਖੇਰ ਦੇ ਕੇਸ ਵਿੱਚ ਹੋਇਆ। ਸੰਸਦ ਕਿਰਨ ਖੇਰ ਨੂੰ ਕੋਈ ਸੱਟ ਨਹੀਂ ਲਗੀ ਸੀ, ਨਾ ਉਹ ਡਿੱਗੀ ਸੀ, ਬਾਵਜੂਦ ਇਸਦੇ ਉਨ੍ਹਾਂ ਦੀ ਬਾਂਹ ਦੀ ਹੱਡੀ ਟੁੱਟ ਗਈ। ਜਦੋਂ ਜਮਸ਼ੇਦ 32 ਵਿੱਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ, ਉਦੋਂ ਉਨ੍ਹਾਂ ਦਾ ਇਲਾਜ ਕਰ ਰਹੇ ਡਾ. ਮੀਰ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਮਲਟੀਪਲ ਮਾਯਲੋਮਾ ਦਾ ਖ਼ਦਸ਼ਾ ਜ਼ਾਹਰ ਕੀਤਾ। ਇਸ ਪਿੱਛੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ ਅਤੇ ਅਸੀਂ ਉਨ੍ਹਾਂ ਦੇ ਜ਼ਰੂਰੀ ਟੈਸਟ ਕੀਤੇ, ਜਿਸ ਵਿੱਚ ਇਸ ਬਿਮਾਰੀ ਦੀ ਪੁਸ਼ਟੀ ਹੋਈ।

'ਇਸ ਬਿਮਾਰੀ ਵਿੱਚ ਮਰੀਜ਼ਾਂ ਨੂੰ ਹੋ ਜਾਂਦੀਆਂ ਹਨ ਗੰਭੀਰ ਬਿਮਾਰੀਆਂ'

ਕਈ ਵਾਰੀ ਕਿਸੇ ਮਰੀਜ਼ ਦੀ ਕਿਡਨੀ ਅਚਾਨਕ ਖ਼ਰਾਬ ਹੋ ਜਾਂਦੀ ਹੈ, ਇਸ ਪਿੱਛੇ ਵੀ ਮਲਟੀਪਲ ਮਾਯਲੋਮਾ ਦੀ ਬਿਮਾਰੀ ਹੋ ਸਕਦੀ ਹੈ। ਕੁੱਝ ਮਰੀਜ਼ਾਂ ਵਿੱਚ ਹੀਮੋਗਲੋਬਿਨ ਦਾ ਪੱਧਰ ਕਾਫੀ ਘੱਟ ਹੋ ਜਾਂਦਾ ਹੈ ਜਾਂ ਕੁੱਝ ਮਰੀਜ਼ਾਂ ਵਿੱਚ ਕੈਲਸ਼ੀਅਤ ਦਾ ਪੱਧਰ ਵੱਧ ਜਾਂਦਾ ਹੈ, ਇਹ ਵੀ ਮਾਯਲੋਮਾ ਦੇ ਲੱਛਣ ਹਨ।

ਪੰਜਾਬ ਅਤੇ ਕੇਰਲ ਵਿੱਚ ਮਿਲ ਰਹੇ ਜ਼ਿਆਦਾ ਮਰੀਜ਼: ਡਾ. ਮਲਹੋਤਰਾ

ਡਾ. ਮਲਹੋਤਰਾ ਦਾ ਕਹਿਣਾ ਹੈ ਕਿ ਇਸ ਗੱਲ ਦੇ ਜ਼ਿਆਦਾ ਸਬੂਤ ਨਹੀਂ ਹਨ ਕਿ ਇਹ ਬਿਮਾਰੀ ਕਿਸ ਕਾਰਨ ਹੁੰਦੀ ਹੈ। ਅਜਿਹਾ ਵੇਖਣ ਵਿੱਚ ਆਇਆ ਹੈ ਕਿ ਇਸ ਬਿਮਾਰੀ ਦੇ ਸਭ ਤੋਂ ਜ਼ਿਆਦਾ ਮਰੀਜ਼ ਪੰਜਾਬ ਅਤੇ ਕੇਰਲ ਵਿੱਚ ਮਿਲ ਰਹੇ ਹਨ। ਅਜੇ ਤੱਕ ਜਿਹੜੀ ਖੋਜ ਕੀਤੀ ਗਈ ਹੈ, ਉਸ ਵਿੱਚ ਕੁੱਝ ਹੱਦ ਤੱਕ ਇਹ ਸਾਹਮਣੇ ਆਇਆ ਹੈ ਕਿ ਇਹ ਬਿਮਾਰੀ ਕੀਟਨਾਸ਼ਕਾਂ ਅਤੇ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ, ਪਰ ਇਸ ਪਿੱਛੇ ਕਾਰਨਾਂ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

14ਵੇਂ ਨੰਬਰ 'ਤੇ ਜਾਨਲੇਵਾ ਇਹ ਕੈਂਸਰ

ਸੰਸਦ ਕਿਰਨ ਖੇਰ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਜਿਹੜੀ ਜਾਣਕਾਰੀ ਮਿਲ ਸਕੀ ਹੈ, ਉਸ ਅਨੁਸਾਰ ਕਿਰਨ ਖੇਰ ਰਿਕਵਰ ਕਰ ਰਹੇ ਹਨ ਅਤੇ ਉਨ੍ਹਾਂ ਦੀ ਬਿਮਾਰੀ ਤੇਜ਼ੀ ਨਾਲ ਠੀਕ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਰਨ ਖੇਰ ਛੇਤੀ ਹੀ ਇਸ ਬਿਮਾਰੀ ਨਾਲ ਠੀਕ ਹੋ ਕੇ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ। ਤੁਹਾਨੂੰ ਦੱਸ ਦਈਏ ਸਾਰੇ ਤਰ੍ਹਾਂ ਦੇ ਕੈਂਸਰ ਨਾਲ ਮਰਨ ਵਾਲੇ ਮਰੀਜ਼ਾਂ ਵਿੱਚ 2.4 ਫ਼ੀਸਦੀ ਮਰੀਜ਼ਾਂ ਦੀ ਇਸ ਬਿਮਾਰੀ ਕਾਰਨ ਮੌਤ ਹੁੰਦੀ ਹੈ ਅਤੇ ਮੌਤ ਦੇ ਮਾਮਲੇ ਵਿੱਚ ਇਹ ਕੈਂਸਰ 14ਵੇਂ ਨੰਬਰ 'ਤੇ ਆਉਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.