ਚੰਡੀਗੜ੍ਹ: ਅੰਗੂਰਾਂ ਦੀ ਖੇਤੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇੱਕ ਪ੍ਰੋਜੇਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਅੰਗੂਰ ਦੀ ਫ਼ਸਲ ਨੂੰ ਹੋਰ ਵਧੀਆਂ ਬਣਾਇਆ ਜਾ ਸਕੇ। ਇਸ ਦੇ ਲਈ ਸਰਕਾਰ ਵੱਲੋਂ 70 ਲੱਖ ਰੁਪਏ ਰੱਖੇ ਗਏ ਹਨ। ਇਹ ਪ੍ਰੋਜੇਟਕ ਪੰਜਾਬ ਯੂਨੀਵਰਸਿਟੀ ਦੇ ਬਾਇਓਟੈਕਨਾਲਾਜੀ ਵਿਭਾਗ ਦੇ ਐਚਓਡੀ ਡਾ. ਕਸ਼ਮੀਰ ਸਿੰਘ ਨੂੰ ਮਿਲਿਆਂ ਹੋਇਆ ਹੈ। ਇਸ ਪ੍ਰੋਜੇਕਟ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਕਸ਼ਮੀਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ।
ਅੰਗੂਰਾਂ ਦੀ ਫ਼ਸਲ 'ਚ ਲੱਗ ਜਾਂਦੀ ਹੈ ਫੰਗਸ ਦੀ ਬਿਮਾਰੀ
ਗੱਲਬਾਤ ਕਰਦੇ ਕਸ਼ਮੀਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਅੰਗੂਰਾਂ ਦੀ ਫ਼ਸਲ 'ਚ ਫੰਗਸ ਦੀ ਬਿਮਾਰੀ ਲੱਗ ਜਾਂਦੀ ਹੈ। ਇਸ ਨਾਲ ਫ਼ਸਲ ਬਰਬਾਦ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਈ ਬਾਰ ਕਿਸਾਨ ਫ਼ਸਲ ਨੂੰ ਬਚਾਉਣ ਦੇ ਲਈ ਕੀਟਨਾਸ਼ਕ ਦਵਾਈਆਂ ਦਾ ਇਲਤੇਮਾਲ ਕਰਦਾ ਹੈ, ਜੋ ਕਿ ਲੋਕਾਂ ਦੇ ਲਈ ਕਾਫੀ ਘਾਤਕ ਹੋ ਸਕਦਾ ਹੈ। ਇਸ ਨਾਲ ਅੰਗੂਰਾਂ ਦੀ ਫ਼ਸਲ ਨੂੰ ਵੀ ਨੁਕਸਾਨ ਹੁੰਦਾ ਹੈ ਅਤੇ ਇਸ ਦਾ ਦਾਨਾ ਵੀ ਛੋਟਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਟੀਚਾ ਇਹ ਹੈ ਕਿ ਅੰਗੂਰ ਦੀ ਫ਼ਸਲ ਨੂੰ ਅਜਿਹਾ ਬਣਾਇਆ ਜਾਵੇ ਕਿ ਉਹ ਬਿਮਾਰੀਆਂ ਤੋਂ ਬਚ ਸਕੇ।
ਭਾਰਤੀ ਅੰਗੂਰ ਵਿੱਚ ਨਹੀਂ ਹਨ ਜੀਨਸ
ਉਨ੍ਹਾਂ ਦੱਸਿਆ ਕਿ ਯੂਰਪ ਅਤੇ ਅਮਰੀਕਾ ਵਿੱਚ ਅੰਗੂਰ ਦੀਆਂ ਕਈ ਕਿਸਮਾਂ ਹਨ ਜੋ ਅਜਿਹੀਆਂ ਬਿਮਾਰੀਆਂ ਵਿਰੁੱਧ ਲੜ ਸਕਦੀਆਂ ਹਨ। ਪਰ ਉਹ ਕਿਸਮਾਂ ਭਾਰਤ ਵਿੱਚ ਨਹੀਂ ਵਰਤੀਆਂ ਜਾ ਸਕਦੀਆਂ, ਕਿਉਂਕਿ ਉਹ ਕਿਸਮਾਂ ਖਾਣ ਯੋਗ ਨਹੀਂ ਹਨ। ਉਨ੍ਹਾਂ ਅੰਗੂਰਾਂ ਦੀ ਸਿਰਫ਼ ਸ਼ਰਾਬ ਬਣਾਈ ਜਾਂਦੀ ਹੈ। ਡਾ ਕਸ਼ਮੀਰ ਸਿੰਘ ਨੇ ਕਿਹਾ ਕਿ ਅਮਰੀਕੀ ਅੰਗੂਰ ਵਿੱਚ ਜੀਨਸ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ। ਉਹ ਜੀਨਸ ਭਾਰਤੀ ਅੰਗੂਰ ਵਿੱਚ ਨਹੀਂ ਹਨ। ਜੇ ਉਹ ਜੀਨਸ ਮੁੜ ਐਕਟੀਵ ਕਰ ਲਏ ਜਾਣ ਤਾਂ ਤਾਂ ਅਸੀਂ ਅੰਗੂਰ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਯੋਗ ਹੋਵਾਂਗੇ। ਇਸ ਲਈ ਸਾਨੂੰ ਇਸ ਜੀਨਸ ਨੂੰ ਐਕਟੀਵ ਕਰਨਾ ਪਵੇਗਾ। ਇਸ ਤੋਂ ਬਾਅਦ ਇਹ ਜੀਨਸ ਅੰਗੂਰਾਂ ਦੇ ਬੂਟਿਆਂ 'ਚ ਪਾਏ ਜਾਣਗੇ।
ਜੀਨਸ ਪਾ ਕੇ ਕੀਤੀ ਜਾਵੇਗੀ ਫ਼ਸਲ ਤੈਆਰ
ਉਨ੍ਹਾਂ ਕਿਹਾ ਕਿ ਇਸ ਦੇ ਲਈ, ਪ੍ਰਯੋਗਸ਼ਾਲਾ ਵਿੱਚ ਵਿਸ਼ੇਸ਼ ਬੁੱਟੇ ਹਨ ਜੋ ਜਲਦੀ ਤਿਆਰ ਹੋ ਜਾਂਦੇ ਹਨ, ਸਭ ਤੋਂ ਪਹਿਲਾਂ, ਇਨ੍ਹਾਂ ਜੀਨਸ ਨੂੰ ਉਨ੍ਹਾਂ ਪੌਦਿਆਂ ਵਿੱਚ ਪਾਇਆ ਜਾਵੇਗਾ, ਉਥੇ ਸਫਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਅੰਗੂਰ ਦੇ ਇੱਕ ਹੋਰ ਪੌਦੇ ਵਿੱਚ ਪਾ ਦਿੱਤਾ ਜਾਵੇਗਾ ਅਤੇ ਇਸ ਨਾਲ ਫ਼ਸਲ ਤਿਆਰ ਕੀਤੀ ਜਾਵੇਗੀ।
ਦੱਸ ਦਈਏ ਕਿ ਭਾਰਤ ਵਿੱਚ ਹਰ ਸਾਲ 30 ਲੱਖ ਟਨ ਅੰਗੂਰਾਂ ਦੀ ਖੇਤੀ ਕੀਤੀ ਜਾਂਦੀ ਹੈ, ਪਰ ਅੱਧੇ ਨਾਲੋਂ ਵਧ ਫ਼ਸਲ ਬਿਮਾਰੀਆਂ ਨਾਲ ਖ਼ਰਾਬ ਹੋ ਜਾਂਦੀ ਹੈ। ਇਸ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ।