ਚੰਡੀਗੜ੍ਹ: ਚੰਡੀਗੜ੍ਹ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਸੋਮਵਾਰ ਤੋਂ ਘਰੇਲੂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਏਅਰਪੋਰਟ ਅਥਾਰਟੀ ਵੱਲੋਂ 13 ਘਰੇਲੂ ਉਡਾਣਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਹੁਕਮਾਂ ਮੁਤਾਬਕ ਤੈਅ ਗਾਈਡਲਾਈਨਜ਼ ਨਾਲ ਯਾਤਰੀ ਸਫ਼ਰ ਕਰ ਸਕਣਗੇ।
ਸੋਮਵਾਰ ਤੋਂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 11 ਵਜੇ ਤੋਂ ਰਾਤ ਦੇ 9 ਵਜੇ ਤੱਕ ਘਰੇਲੂ ਉਡਾਣਾਂ ਚੱਲਣਗੀਆਂ। ਦੱਸ ਦਈਏ ਕਿ ਇਨ੍ਹਾਂ ਵਿੱਚ ਸਭ ਤੋਂ ਵੱਧ ਉਡਾਣਾਂ ਦਿੱਲੀ ਦੀਆਂ ਸ਼ਾਮਿਲ ਹਨ।
ਇਹ ਵੀ ਪੜ੍ਹੋ: Amphan Cyclone: ਓਡੀਸ਼ਾ ਨੂੰ ਪੁਨਰ ਨਿਰਮਾਣ ਲਈ ਕੇਂਦਰ ਵੱਲੋਂ 500 ਕਰੋੜ ਦੀ ਅੰਤਰਿਮ ਸਹਾਇਤਾ
ਚੰਡੀਗੜ੍ਹ ਤੋਂ ਚੱਲਣ ਵਾਲੀਆਂ ਉਡਾਣਾਂ ਵਿੱਚੋਂ ਇੱਕ ਉਡਾਣ ਧਰਮਸ਼ਾਲਾ ਦੀ ਹੈ, ਮੁਬੰਈ ਲਈ 2 ਉਡਾਣਾਂ ਤੇ ਸ੍ਰੀਨਗਰ ਲਈ ਵੀ 2 ਉਡਾਣਾਂ ਹਨ। ਏਅਰ ਇੰਡੀਆ ਦੇ ਇੱਕ ਮੈਨੇਜਰ ਨੇ ਦੱਸਿਆ ਕਿ 25 ਮਈ ਤੋਂ ਏਅਰ ਇੰਡੀਆ ਦੀਆਂ 3 ਉਡਾਣਾਂ ਸ਼ੁਰੂ ਹੋ ਰਹੀਆਂ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਸਫ਼ਰ ਦੌਰਾਨ ਏਅਰਪੋਰਟ ਅਥਾਰਟੀ ਨੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ, ਜਿਸ ਅਧੀਨ ਸਾਰੇ ਮੁਸਾਫ਼ਰਾਂ ਨੂੰ ਮਾਸਕ ਪਾਉਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਏਅਰਪੋਰਟ ਵਿੱਚ ਦਾਖ਼ਲ ਹੋਣ ਲਈ ਆਰੋਗਯ ਸੇਤੂ ਐਪ ਫੋਨ ਵਿੱਚ ਹੋਣਾ ਜ਼ਰੂਰੀ ਹੈ ਪਰ 14 ਸਾਲ ਦੇ ਬੱਚੇ 'ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। ਐਪ ਵਿੱਚ ਜਿਨ੍ਹਾਂ ਮੁਸਾਫਰਾਂ ਦਾ ਗ੍ਰੀਨ ਸਿਗਨਲ ਨਹੀਂ ਦਿਖੇਗਾ, ਉਨ੍ਹਾਂ ਨੂੰ ਹਵਾਈ ਅੱਡੇ 'ਤੇ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।