ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਡਾਕਟਰਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਪੀਪੀਈ ਕਿੱਟ ਮੁਹੱਈਆ ਕਰਵਾਏ ਜਾ ਰਹੇ ਹਨ। ਜਦਕਿ 32 ਹਸਪਤਾਲ ਦੇ ਯੂਨਾਈਟਡ ਰੈਜ਼ੀਡੈਟ ਡਾਕਟਰਸ ਐਸੋਸੀਏਸ਼ਨ ਨੇ ਇਨ੍ਹਾਂ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਹੈ।
ਈਟੀਵੀ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਹੈ ਕਿ ਆਈਸੋਲੇਸ਼ਨ ਵਾਰਡ 'ਚ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਪੀਪੀਈ ਕਿੱਟ ਤੇ ਮਾਸਕ ਪਾ ਕੇ ਖ਼ੁਦ ਨੂੰ ਸੁਰੱਖਿਤ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਪੀਪੀਈ ਕਿੱਟ ਨੂੰ ਮਹਿਜ ਇੱਕ ਵਾਰ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ, ਪਰ ਹਸਪਤਾਲ ਮੈਨੇਜਮੈਂਟ ਕੋਲ ਡਾਕਟਰਾਂ ਤੇ ਡਿਊਟੀ 'ਤੇ ਰਹਿਣ ਵਾਲੇ ਸਾਰੇ ਕਰਮਚਾਰੀਆਂ ਨੂੰ ਦੇਣ ਲਈ ਵਾਧੂ ਪੀਪੀਈ ਕਿੱਟਾਂ ਨਹੀਂ ਹਨ। ਇਸ ਦੇ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਮ ਲੋਕਾਂ ਕੋਲੋਂ ਮਦਦ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੇ ਸਹਾਇਕ ਕਰਮਚਾਰੀਆਂ ਨੂੰ ਪੀਪੀਈ ਕਿੱਟਾਂ ਮੁਹੱਈਆ ਕਰਵਾ ਸਕਣ।
ਇਸ ਦੇ ਲਈ ਜੂਨੀਅਰ ਡਾਕਟਰਾਂ ਨੇ ਵੀ ਮੰਗ ਕਰਦਿਆਂ ਕਿਹਾ ਕਿ ਪੀਪੀਈ ਕਿੱਟਾਂ ਦੀ ਪ੍ਰੋਡਕਸ਼ਨ ਤੇ ਸਪਲਾਈ ਦੀ ਘਾਟ ਹੈ। ਇਸ ਦੇ ਚਲਦੇ ਹਸਪਤਾਲਾਂ 'ਚ ਟ੍ਰੇਨਰਸ, ਜੂਨੀਅਰ ਡਾਕਟਰਾਂ ਤੇ ਹੈਲਪਰ ਆਦਿ ਹੋਰਨਾਂ ਕਰਮਚਾਰੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਹੈਲਪਰ ਤਾਂ ਮਹਿਜ ਮਾਸਕ ਤੇ ਦਸਤਾਨੇ ਪਾ ਕੇ ਹੀ ਜਦਕਿ ਆਈਸੋਲੇਸ਼ਨ ਵਾਰਡ 'ਚ ਕੰਮ ਕਰਨ ਦੇ ਚਲਦੇ ਉਨ੍ਹਾਂ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪੀੜਤਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਸਣੇ ਹਰ ਉਹ ਸਿਹਤ ਮੁਲਾਜ਼ਮ ਜੋ ਇਸ ਸਮੇਂ ਕੰਮ ਕਰ ਰਿਹਾ ਹੈ ਉਸ ਦੀ ਸੁਰੱਖਿਆ ਨੂੰ ਸੁਨਿਸ਼ਚਤ ਕੀਤਾ ਜਾਣਾ ਬੇਹਦ ਜ਼ਰੂਰੀ ਹੈ।