ਚੰਡੀਗੜ੍ਹ :ਛੇ ਮਹੀਨੇ ਪਹਿਲੇ ਧਨਾਸ ਨੇੜੇ ਇੱਕ ਤੇਜ਼ ਰਫਤਾਰ ਕਾਰ ਨੇ ਐਕਟਿਵਾ ਦੇ ਪਿੱਛੇ ਬੈਠੀ ਮਹਿਲਾ ਨੂੰ ਕੁਚਲ ਦਿੱਤਾ ਸੀ । ਉਸ ਕੇਸ ਵਿੱਚ ਨਾਮਜ਼ਦ ਡਾਕਟਰ ਦੀ ਜ਼ਮਾਨਤ ਪਟੀਸ਼ਨ ਕੋਰਟ ਨੇ ਖਾਰਜ ਕਰ ਦਿੱਤੀ ਹੈ । ਮੁਲਜ਼ਮ ਡਾ. ਕੁਲਦੀਪ ਕਲੇਰ ਨੂੰ ਪੁਲਿਸ ਨੇ ਹਾਲਹੀ ਦੇ ਵਿੱਚ ਦੁਬਾਰਾ ਤੋਂ ਗ੍ਰਿਫ਼ਤਾਰ ਕੀਤਾ ਸੀ । ਡਾ. ਕੁਲਦੀਪ ਦੇ ਖਿਲਾਫ਼ ਪੁਲੀਸ ਨੇ ਪਹਿਲਾਂ ਆਈਪੀਸੀ ਦੀ ਧਾਰਾ 304 a ਦੇ ਤਹਿਤ ਕੇਸ ਦਰਜ ਕੀਤਾ ਸੀ ਇਸ ਧਾਰਾ ਦੇ ਤਹਿਤ ਉਨ੍ਹਾਂ ਨੂੰ ਪੁਲੀਸ ਨੇ ਜ਼ਮਾਨਤ ਦੇ ਕੇ ਛੱਡ ਦਿੱਤਾ ਸੀ।
ਪਰ ਪੁਲਿਸ ਨੇ ਜਦ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਮੁਲਜ਼ਮ ਡਾਕਟਰ ਉਸ ਵਕਤ ਨਸ਼ੇ ਦੀ ਹਾਲਤ ਵਿੱਚ ਸੀ। ਮੈਡੀਕਲ ਦੌਰਾਨ ਡਾਕਟਰ ਦੇ ਸਰੀਰ ਵਿਚ ਅਲਕੋਹਲ ਦੀ ਪੁਸ਼ਟੀ ਹੋਈ ਜਿਸ ਤੋਂ ਬਾਅਦ ਪੁਲਿਸ ਦੇ ਮੁਲਜ਼ਮ ਖ਼ਿਲਾਫ਼ ਆਈਪੀਸੀ 304 ਯਾਨੀ ਕਿ ਗ਼ੈਰ ਇਰਾਦਤਨ ਕਤਲ ਦੀ ਧਾਰਾ ਜੋੜ ਦਿੱਤੀ। ਪੁਲਿਸ ਨੇ ਡਾ. ਕੁਲਦੀਪ ਕਲੇਰ ਨੂੰ ਇਸ ਮਹੀਨੇ ਦੁਬਾਰਾ ਗ੍ਰਿਫ਼ਤਾਰ ਕੀਤਾ।
ਡਾ. ਕੁਲਦੀਪ ਨੇ ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਜਿਸ ਤੇ ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਪੁਲੀਸ ਨੇ ਝੂਠੇ ਕੇਸ ਚ ਫਸਾਇਆ ਹੈ । ਮੁਲਜ਼ਮ ਪੇਸ਼ੇ ਤੋਂ ਡਾਕਟਰ ਅਤੇ ਸੁਹਿਰਦ ਨਾਗਰਿਕ ਹੈ, ਉਨ੍ਹਾਂ ਨੇ ਪੁਲਿਸ ਜਾਂਚ ਵਿੱਚ ਸਹਿਯੋਗ ਦਿੱਤਾ ਸੀ ਪਰ ਪੁਲੀਸ ਨੇ ਉਨ੍ਹਾਂ ਦੇ ਖ਼ਿਲਾਫ਼ ਗ਼ੈਰ ਇਰਾਦਤਨ ਕਤਲ ਦਾ ਕੇਸ ਬਣਾ ਦਿੱਤਾ ।
ਦੂਜੇ ਪਾਸੇ ਸਰਕਾਰੀ ਵਕੀਲ ਨੇ ਬਹਿਸ ਦੌਰਾਨ ਕਿਹਾ ਕਿ ਮੁਲਜ਼ਮ ਦੇ ਖਿਲਾਫ ਧਾਰਾ 304 ਜੋੜੀ ਗਈ ਹੈ ,ਅਤੇ ਹਾਲੇ ਕੇਸ ਦੀ ਜਾਂਚ ਚੱਲ ਰਹੀ ਹੈ ਇਸ ਕਰਕੇ ਮੁਲਜ਼ਮ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ । ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਡਾਕਟਰ ਕਲੇਰ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ।
ਦਸਦਈਏ ਕਿ ਬੀਤੇ ਸਾਲ 1 ਦਸੰਬਰ 2020 ਨੂੰਹ ਡਾ ਕੁਲਦੀਪ ਕਲੇਰ ਆਪਣੀ ਕਾਰ ਤੋਂ ਪੀਜੀਆਈ ਤੋਂ ਵਾਪਸ ਆ ਰਹੇ ਸੀ ਜਦੋਂ ਧਨਾਸ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ ।ਇਸ ਹਾਦਸੇ ਵਿੱਚ ਐਕਟਿਵਾ ਚਲਾ ਰਹੇ ਵਿਅਕਤੀ ਨੂੰ ਸੱਟਾੰ ਪਹੁੰਚੀਆਂ ਜਦਕਿ ਉਸਦੀ ਪਤਨੀ ਗੀਤਾ ਦੀ ਮੌਕੇ ਤੇ ਹੀ ਮੌਤ ਹੋ ਗਈ ।ਪੁਲਿਸ ਨੇ ਪਹਿਲਾਂ ਤਾਂ ਡਾ. ਕੁਲਦੀਪ ਨੂੰ ਗਿ੍ਫ਼ਤਾਰ ਕੀਤਾ ਪਰ ਉਨ੍ਹਾਂ ਨੂੰ ਜ਼ਮਾਨਤ ਦੇ ਕੇ ਛੱਡ ਦਿੱਤਾ।ਹੁਣ ਪੁਲੀਸ ਨੇ ਕੇਸ ਦੀ ਜਾਂਚ ਤੇ ਡਾ. ਕੁਲਦੀਪ ਤੇ ਖ਼ਿਲਾਫ਼ ਹੋਰ ਸਖ਼ਤ ਕੇਸ ਬਣਾ ਦਿੱਤਾ ਅਤੇ ਉਨ੍ਹਾਂ ਦੁਆਰਾ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ : ਮੋਗਾ: ਭਿਆਨਕ ਹਾਦਸੇ ਦੌਰਾਨ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ