ETV Bharat / city

ਹਰਭਜਨ ਸਿੰਘ ਸੰਨਿਆਸ: ਕਾਂਗਰਸ 'ਚ ਜਾਣ ਦੀਆਂ ਚਰਚਾਵਾਂ ਤੇਜ਼

author img

By

Published : Dec 24, 2021, 7:41 PM IST

ਹਰਭਜਨ ਸਿੰਘ ਨੇ ਟਵਿੱਟਰ ਰਾਹੀਂ 23 ਸਾਲਾਂ ਦੇ ਇਸ ਸਫ਼ਰ ਨੂੰ ਅਲਵਿਦਾ ਆਖਦਿਆਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਹੁਣ ਅਨੁਮਾਨ ਲਗਾਏ ਜਾ ਰਹੇ ਹਨ ਕਿ ਕਾਂਗਰਸ ਵੱਲੋਂ ਸਿਆਸੀ ਪਾਰੀ ਖੇਡਣ ਦੀ ਚਰਚਾ ਜ਼ੋਰਾਂ ’ਤੇ ਹੋ ਗਈ ਹੈ।

ਸਿੱਧੂ ਨੇ ਹਰਭਜਨ ਨਾਲ ਸਾਂਝੀ ਕੀਤੀ ਸੀ ਤਸਵੀਰ
ਸਿੱਧੂ ਨੇ ਹਰਭਜਨ ਨਾਲ ਸਾਂਝੀ ਕੀਤੀ ਸੀ ਤਸਵੀਰ

ਚੰਡੀਗੜ੍ਹ: ਭਾਰਤ ਦੇ ਮਹਾਨ ਸਪਿਨਰ ਹਰਭਜਨ ਸਿੰਘ ਨੇ ਟਵਿੱਟਰ ਰਾਹੀਂ 23 ਸਾਲਾਂ ਦੇ ਇਸ ਸਫ਼ਰ ਨੂੰ ਅਲਵਿਦਾ ਆਖਦਿਆਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਹੁਣ ਅਨੁਮਾਨ ਲਗਾਏ ਜਾ ਰਹੇ ਹਨ ਕਿ ਕਾਂਗਰਸ ਵੱਲੋਂ ਸਿਆਸੀ ਪਾਰੀ ਖੇਡਣ ਦੀ ਚਰਚਾ ਜ਼ੋਰਾਂ ’ਤੇ ਹੋ ਗਈ ਹੈ।

  • All good things come to an end and today as I bid adieu to the game that has given me everything in life, I would like to thank everyone who made this 23-year-long journey beautiful and memorable.
    My heartfelt thank you 🙏 Grateful .https://t.co/iD6WHU46MU

    — Harbhajan Turbanator (@harbhajan_singh) December 24, 2021 " class="align-text-top noRightClick twitterSection" data=" ">

15 ਦਿਸੰਬਰ ਨੂੰ ਸਿੱਧੂ ਨੇ ਹਰਭਜਨ ਨਾਲ ਸਾਂਝੀ ਕੀਤੀ ਸੀ ਤਸਵੀਰ

ਕੁੱਝ ਦਿਨ ਪਹਿਲਾ ਹੀ ਹਾਲ ਹੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਰਭਜਨ ਸਿੰਘ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕਿ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਸਿਆਸੀ ਮਾਹਿਰ ਸਿੱਧੂ ਦੇ ਇਸ ਟਵੀਟ ਅਤੇ ਇਸ ਵਿੱਚ ਵਰਤੇ ਗਏ ਪੋਸੀਬਿਲਟੀਜ਼ ਸ਼ਬਦ ਦੀ ਆਪੋ-ਆਪਣੇ ਤਰੀਕੇ ਨਾਲ ਵਿਆਖਿਆ ਕਰ ਰਹੇ ਹਨ। ਇਨ੍ਹਾਂ ਚਰਚਾਵਾਂ ਨੂੰ ਉਦੋਂ ਹੋਰ ਹੁਲਾਰਾ ਮਿਲਿਆ। ਜਦੋਂ ਪੱਤਰਕਾਰਾਂ ਦੇ ਸਵਾਲ 'ਤੇ ਸਿੱਧੂ ਨੇ ਕਿਹਾ, 'ਮੈਂ ਲਿਖਿਆ ਸੀ ਫੋਟੋ ਸਭ ਕੁੱਝ ਦੱਸਦੀ ਹੈ। ਮੈਂ ਪੋਸੀਬਿਲਿਟੀਜ਼ ਯਾਨੀ ਸੰਭਾਵਨਾ ਲਿਖੀ ਸੀ ਅਤੇ ਅਜਿਹੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਹਰਭਜਨ ਸਿੰਘ ਨਾਲ ਕਾਂਗਰਸ ਨੂੰ ਹੋ ਸਕਦਾ ਵੱਡਾ ਫਾਇਦਾ

ਜੇਕਰ ਹਰਭਜਨ ਸਿੰਘ ਕਾਂਗਰਸ 'ਚ ਸ਼ਾਮਲ ਹੋ ਜਾਂਦੇ ਹਨ ਤਾਂ ਪਾਰਟੀ ਨੂੰ ਦੋਆਬਾ ਖੇਤਰ ਦੀਆਂ ਸਾਰੀਆਂ 23 ਸੀਟਾਂ 'ਤੇ ਇਸ ਦਾ ਫਾਇਦਾ ਮਿਲ ਸਕਦਾ ਹੈ। ਪਤਾ ਲੱਗਾ ਹੈ ਕਿ ਸਿੱਧੂ ਦੀ ਟੀਮ ਕਈ ਦਿਨਾਂ ਤੋਂ ਹਰਭਜਨ ਸਿੰਘ ਦੇ ਸੰਪਰਕ ਵਿੱਚ ਹੈ। ਕ੍ਰਿਕਟਰ ਹੋਣ ਕਰਕੇ ਸਿੱਧੂ ਅਤੇ ਹਰਭਜਨ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਹਰਭਜਨ ਸਿੰਘ ਬਾਰੇ ਜਾਣਕਾਰੀ

ਹਰਭਜਨ ਸਿੰਘ ਦਾ ਪਰਿਵਾਰ ਜਲੰਧਰ ਵਿੱਚ ਹੈ, ਕ੍ਰਿਕਟਰ ਹਰਭਜਨ ਸਿੰਘ ਮੂਲ ਰੂਪ ਤੋਂ ਜਲੰਧਰ ਦਾ ਰਹਿਣ ਵਾਲਾ ਹੈ। ਉਸ ਦਾ ਪਰਿਵਾਰ ਜਲੰਧਰ ਦੀ ਪੌਸ਼ ਕਲੋਨੀ ਛੋਟੀ ਬਾਰਾਂਦਰੀ ਵਿੱਚ ਰਹਿੰਦਾ ਹੈ। ਹਰਭਜਨ ਸਿੰਘ ਨੂੰ ਕ੍ਰਿਕਟ 'ਚ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਦੇ ਇਨਾਮ ਵਜੋਂ ਪੰਜਾਬ ਸਰਕਾਰ ਵੱਲੋਂ ਇਸ ਕਲੋਨੀ 'ਚ ਪਲਾਂਟ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਵਿੱਚ ਉਸ ਨੇ ਇੱਥੇ ਇੱਕ ਕੋਠੀ ਬਣਵਾਈ। ਭੱਜੀ ਦਾ ਪਰਿਵਾਰ ਉਸ ਤੋਂ ਪਹਿਲਾਂ ਜਲੰਧਰ ਦੇ ਕਾਜੀ ਮੰਡੀ ਇਲਾਕੇ 'ਚ ਰਹਿੰਦਾ ਸੀ।

ਇਹ ਵੀ ਪੜੋ:- ਹਰਭਜਨ ਸਿੰਘ ਲੜਨਗੇ ਵਿਧਾਨ ਸਭਾ ਚੋਣਾਂ?

ETV Bharat Logo

Copyright © 2024 Ushodaya Enterprises Pvt. Ltd., All Rights Reserved.