ETV Bharat / city

ਐਮ.ਸੀ.ਚੋਣਾਂ ਲਈ ਸਿਆਸੀ ਧਿਰਾਂ ਸਰਗਰਮ - ਚੰਦੂਮਾਜਰਾ

ਪੰਜਾਬ ਸਰਕਾਰ ਨੇ 13 ਫਰਵਰੀ ਤੋਂ ਪਹਿਲਾਂ 9 ਕਾਰਪੋਰੇਸ਼ਨਾਂ ਸਣੇ 111 ਮਿਉਂਸੀਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਦੇ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਇਸ ਦੇ ਸਬੰਧਤ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ..

politicians on municipal elections
ਫੋਟੋ
author img

By

Published : Dec 30, 2020, 10:36 PM IST

ਚੰਡੀਗੜ੍ਹ: ਪੰਜਾਬ ਸਰਕਾਰ ਦੇ ਜਾਰੀ ਕੀਤੇ ਚੋਣਾਂ ਦੇ ਸਬੰਧਤ ਨੋਟੀਫਿਕੇਸ਼ਨ ਤੋਂ ਬਾਅਦ ਵੱਖ- ਵੱਖ ਪਾਰਟੀਆਂ ਦੀ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤਾਂ ਉਥੇ ਹੀ ਹੁਣ ਚੋਣਾਂ ਨੇ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਹਲਚਲ ਪੈਦਾ ਕਰ ਦਿੱਤੀ ਹੈ। ਚੋਣਾਂ 'ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਬਿਆਨ ਇਸ ਖ਼ਾਸ ਰਿਪੋਟੇ 'ਚ ਪੇਸ਼ ਹਨ..

ਐਮ.ਸੀ.ਚੋਣਾਂ ਲਈ ਸਿਆਸੀ ਧਿਰਾਂ ਸਰਗਰਮ

ਆਪ ਪਾਰਟੀ ਦੇ ਆਗੂਆਂ ਦਾ ਕਹਿਣਾ ਚੰਗੇ ਉਮੀਦਵਾਰਾਂ ਦੀ ਲੋੜ

  • ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਚੋਣਾਂ ਦੇ ਬਾਰੇ ਕਿਹਾ ਕਿ ਆਪ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਇਹ ਚੋਣਾਂ 'ਚ ਲੜ੍ਹੇਗਾ। ਚੋਣਾਂ ਨੂੰ ਉਨ੍ਹਾਂ ਨੇ ਜਮਹੂਰੀ ਢਾਂਚੇ ਦਾ ਧੁਰਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਹੱਲੇ ਦੀਆਂ ਸਮੱਸਿਆ ਦਾ ਹੱਲ ਤਾਂ ਹੀ ਨਿਕਲੇਗਾ ਜੇਕਰ ਚੰਗੇ ਉਮੀਦਵਾਰ ਸੱਤਾ 'ਚ ਆਉਣਗੇ।
  • ਦੂਜੇ ਪਾਸੇ ਆਪ ਆਗੂ ਅਨਮੋਲ ਗਗਨ ਮਾਨ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ 'ਚ ਅਸੀਂ ਮੰਨਦੇ ਸੀ ਕਿ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਹੁਣ ਇਨ੍ਹਾਂ ਨੂੰ ਸਾਰਾ ਮੈਦਾਨ ਖਾਲੀ ਕਰਕੇ ਨਹੀਂ ਦੇ ਸਕਦੇ ਹਾਂ ਤਾਂ ਸਾਨੂੰ ਮਜ਼ਬੂਰੀ 'ਚ ਇਹ ਚੋਣਾਂ ਲੜਣੀਆਂ ਪੈਣੀਆਂ ਹਨ।

ਕਾਂਗਰਸ ਪਾਰਟੀ ਨੇ ਕੱਸੇ ਆਪ ਤੇ ਭਾਜਪਾ 'ਤੇ ਤੰਜ

  • ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਆਪ 'ਤੇ ਤਿੱਖੀ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਨੇ ਆਪ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਆਪ ਬਿਖਰੀ ਫਿਰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਜਿਹੜੇ ਵੀ ਚੋਣ ਲੜੀ ਹੈ, ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਆਪ ਨੂੰ ਉਨ੍ਹਾਂ ਨੇ ਜ਼ਮਾਨਤ ਜ਼ਬਤ ਪਾਰਟੀ ਕਿਹਾ ਹੈ। ਵੇਰਕਾ ਨੇ ਭਾਜਪਾ ਨੂੰ ਵੀ ਲਪੇਟੇ 'ਚ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਕੋਈ ਸੀਟ ਨਹੀਂ ਜਿੱਤ ਸਕੇਗੀ।
  • ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਬੀਜੇਪੀ ਦਾ ਪਿੰਡਾਂ ਦੀ ਤਾਂ ਛੱਡੋ ਸ਼ਹਿਰਾਂ ਤੋਂ ਵੀ ਬਾਹਰ ਹੋ ਰਹੀ ਹੈ।ਜਿਸ ਤਰ੍ਹਾਂ ਦੀ ਗ਼ਲਤ ਬਿਆਨ ਬਾਜ਼ੀਆਂ ਕੀਤੀ ਜਾ ਰਹੀਆਂ ਹਨ, ਚੋਣਾਂ 'ਚ ਉਨ੍ਹਾਂ ਦਾ ਖੜ੍ਹਣਾ ਮੁਸ਼ਕਲ ਹੈ।

    ਕਾਂਗਰਸ ਚੋਣਾਂ ਤੋਂ ਬੱਚਣ ਲਈ ਦੇ ਰਹੀ ਅੰਦੋਲਨ ਨੂੰ ਤੂਲ

ਬੀਜੇਪੀ ਸੰਗਠਨ ਮੰਤਰੀ ਨੇ ਕੈਪਟਨ 'ਤੇ ਨਿਸ਼ਾਨਾ ਸ਼ਾਧਦਿਆਂ ਕਿਹਾ ਕਿ ਕਾਂਗਰਸ ਚੋਣਾਂ ਤੋਂ ਬੱਚਣ ਲਈ ਅੰਦੋਲਨ ਨੂੰ ਸ਼ਹਿ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅੰਦੋਲਨ ਦੀ ਆੜ੍ਹ 'ਚ ਚੋਣਾਂ ਤੋਂ ਬੱਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਚੋਣਾਂ ਨੂੰ ਲੈ ਕੇ ਸੰਜੀਦਗੀ ਨਹੀਂ ਦਿਖਾ ਰਹੀ ਹੈ।

ਮੇਰੀ ਨਿਜੀ ਰਾਏ ਇਹ ਸੀ ਕਿ ਚੋਣਾਂ ਮੁਲਤੱਵੀ ਹੋਣ: ਚੰਦੂਮਾਜਰਾ

  • ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਸੀ ਕਿ ਮੇਰੀ ਨਿਜੀ ਰਾਏ ਤਾਂ ਇਹ ਸੀ ਕਿ ਚੋਣਾਂ ਮੁਲੱਤਵੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਵੱਲ ਰਹੇ ਤਾਂ ਇਹ ਜ਼ਰੂਰੀ ਸੀ ਕਿ ਚੋਣਾਂ ਨੂੰ ਮੁੱਲਤਵੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਚੋਣਾਂ 'ਚ ਸਾਰੀਆਂ ਪਾਰਟੀਆਂ ਇੱਕ ਦੂਜੇ 'ਤੇ ਬਿਆਨ ਬਾਜ਼ੀਆਂ ਕਰਦੀਆਂ ਹਨ ਪਰ ਹੁਣ ਸਮਾਂ ਨਾਲ ਖੜ੍ਹਣ ਦਾ ਹੈ, ਇੱਕ ਪੰਜਾਬ ਦੀ ਆਵਾਜ਼ ਬਨਣ ਦਾ ਹੈ ਤਾਂ ਇਹ ਮੇਰੀ ਰਾਏ ਹੈ।
  • ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਰਾਏ ਇਹ ਹੈ ਕਿ ਜੇਕਰ ਚੋਣਾਂ ਦਾ ਐਲਾਨ ਹੋ ਗਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ 'ਚ ਵੱਧ ਚੜ੍ਹ ਕੇ ਹਿੱਸਾ ਲਵੇਗੀ।

ਚਾਰ ਧਿਰਾਂ 'ਚ ਹੋਵੇਗਾ ਮੁਕਾਬਲਾ: ਸੀਨੀਅਰ ਪੱਤਰਕਾਰ

  • ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਇਹ ਚੋਣ ਮੁਕਾਬਲਾ 4 ਪਾਰਟੀਆਂ 'ਚ ਹੋਵੇਗਾ। ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਵੀ ਇਨ੍ਹਾਂ ਚੋਣਾਂ 'ਚ ਫਾਇਦਾ ਹੋਣ ਦੀ ਉਮੀਦ ਹੈ।
  • ਉਨ੍ਹਾਂ ਨੇ ਕਿਹਾ ਕਿ ਹਰ ਪਾਰਟੀ ਆਪਣੇ ਢਾਂਚੇ ਨੂੰ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਆਪ ਵੀ ਢਾਂਚਾ ਬਣਾ ਰਹੀ ਹੈ ਤੇ ਕਾਂਗਰਸ ਪ੍ਰਧਾਨ ਸੁਨਿਲ ਜਾਖੜ ਵੀ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਗਤੀਵਿਧੀਆਂ 'ਚ ਮਸ਼ਰੂਫ ਹੋ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.