ETV Bharat / city

PM ਦੀ ਸੁਰੱਖਿਆ ਨੂੰ ਲੈਕੇ ਉੱਠ ਰਹੇ ਸਵਾਲਾਂ ’ਤੇ ਭੜਕੇ ਡਿਪਟੀ CM ਰੰਧਾਵਾ - Deputy CM Sukhjinder Randhawa on security breach PM Modi

ਡਿਪਟੀ ਸੀਐਮ ਰੰਧਾਵਾ ਨੇ ਫਿਰੋਜ਼ਪੁਰ ਸੁਰੱਖਿਆ ਮਸਲੇ ਨੂੰ ਲੈਕੇ ਪੀਐਮ ਮੋਦੀ ’ਤੇ ਭੜਕਦਿਆਂ ਕਿਹਾ ਕਿ ਉਹ ਮੁਗਲਾਂ ਵਾਲਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮੁਗਲਾਂ ਦੇ ਪੰਜਾਬੀਆਂ ਨੇ ਜ਼ੁਲਮ ਝੱਲੇ ਅਤੇ ਫਿਰ ਅੰਗਰੇਜਾਂ ਨੇ ਪੰਜਾਬੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਖਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਵਿੱਚ ਮੂਹਰੇ ਹੋ ਕੇ ਹਿੱਸਾ ਪਾਇਆ ਹੈ।

PM ਦੀ ਸੁਰੱਖਿਆ ਨੂੰ ਲੈਕੇ ਉੱਠ ਰਹੇ ਸਵਾਲਾਂ ’ਤੇ ਭੜਕੇ ਡਿਪਟੀ CM ਰੰਧਾਵਾ

author img

By

Published : Jan 19, 2022, 8:00 PM IST

ਚੰਡੀਗੜ੍ਹ: ਪੰਜਾਬ ਚੋਣਾਂ 2022 ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦਾ ਮਾਮਲਾ ਇੱਕ ਵਾਰ ਤੂਲ ਫੜਦਾ ਜਾ ਰਿਹਾ ਹੈ। ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਕੇਂਦਰ ਸਰਕਾਰ ਖਿਲਾਫ਼ ਭੜਾਸ ਕੱਢੀ ਹੈ। ਰੰਧਾਵਾ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੀਐਮ ਦੀ ਸੁਰੱਖਿਆ ਵਿੱਚ ਤਾਇਨਾਤ ਐਸਪੀਜੀ ਨੇ ਉਨ੍ਹਾਂ 20 ਮਿੰਟ ਦੇ ਲਈ ਉੱਥੇ ਕਿਉਂ ਰੋਕਿਆ। ਉਨ੍ਹਾਂ ਕਿਹਾ ਕਿ ਜੇ ਇਹ ਅਜਿਹਾ ਕਹਿੰਦੇ ਹਨ ਕਿ ਪਾਕਿਸਤਾਨ ਉੱਥੋਂ 20 ਕਿੱਲੋਮੀਟਰ ਦੂਰ ਸੀ ਤਾਂ ਪੀਐਮ ਕਿਉਂ 700 ਮੀਟਰ ਜਾਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਕੋਈ ਵੀ ਕਿਸਾਨ ਉਨ੍ਹਾਂ ਦੇ ਕੋਲ ਨਹੀਂ ਗਿਆ।

  • #WATCH| Do they (BJP) want to defame Punjab? I don't know if farmers were even there (during PM Modi's security breach); there were BJP flags...This is 'Mughal talk'...Punjabis sacrificed themselves during British rule...what's BJP's contribution?:Punjab Dy CM Sukhjinder Randhawa pic.twitter.com/8wusWxUzfB

    — ANI (@ANI) January 19, 2022 " class="align-text-top noRightClick twitterSection" data=" ">

ਰੰਧਾਵਾ ਨੇ ਕਿਹਾ ਕਿ ਪੀਐਮ ਦੀ ਸੁਰੱਖਿਆ ਕੋਲ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਲੱਗੇ ਸਨ ਅਤੇ ਉੱਥੇ ਕੋਈ ਵੀ ਕਿਸਾਨ ਨਹੀਂ ਸੀ। ਪੀਐਮ ਦੀ ਸੁਰੱਖਿਆ ਨੂੰ ਲੈਕੇ ਸੀਐਮ ਚੰਨੀ ਤੇ ਖੜ੍ਹੇ ਹੋ ਰਹੇ ਸਵਾਲਾਂ ’ਤੇ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਭਾਵੇਂ ਸਾਡੇ ਸੀਐਮ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ ਪਰ ਉਹ ਕਮਜੋਰ ਨਹੀਂ ਹਨ ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀ ਪੂਰੀ ਲੀਡਰਸ਼ਿੱਪ ਵੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਰੰਧਾਵਾ ਨੇ ਕਿਹਾ ਕਿ ਅਸੀਂ ਪੀਐਮ ਮੋਦੀ ਨਾਲ ਆਖਰੀ ਦਮ ਤੱਕ ਲੜਾਈ ਲੜਾਂਗੇ।

ਇਸ ਮੌਕੇ ਰੰਧਾਵਾ ਨੇ ਪੀਐਮ ਮੋਦੀ ’ਤੇ ਭੜਕਦਿਆਂ ਕਿਹਾ ਕਿ ਉਹ ਮੁਗਲਾਂ ਵਾਲਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮੁਗਲਾਂ ਦੇ ਪੰਜਾਬੀਆਂ ਨੇ ਜ਼ੁਲਮ ਝੱਲੇ ਅਤੇ ਫਿਰ ਅੰਗਰੇਜਾਂ ਨੇ ਪੰਜਾਬੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਖਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਵਿੱਚ ਮੂਹਰੇ ਹੋ ਕੇ ਹਿੱਸਾ ਪਾਇਆ ਹੈ। ਇਸਦੇ ਨਾਲ ਹੀ ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਹੈ ਕਿ ਉਹ ਦੱਸੇ ਕਿ ਦੇਸ਼ ਦੀ ਆਜ਼ਾਦੀ ਵਿੱਚ ਉਨ੍ਹਾਂ ਦਾ ਕੀ ਹੈ ਯੋਗਦਾਨ ਹੈ।

ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਕੇਸ: ਖਹਿਰਾ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ ਸੁਰੱਖਿਅਤ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.