ETV Bharat / city

'ਰੈਪਿਡ ਟੈਸਟਿੰਗ ਅਤੇ ਆਈਸੋਲੇਸ਼ਨ ਦੇ ਨਾਲ ਦਿੱਲੀ ਬਣਿਆ ਰੋਲ ਮਾਡਲ'

ਦਿੱਲੀ ਵਿੱਚ ਲਗਾਤਾਰ ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੋਰੋਨਾ ਉੱਤੇ ਲਗਾਮ ਲਗਾਉਣ ਲਈ ਕੋਰੋਨਾ ਮਾਡਲ ਦੀ ਸ਼ੁਰੂਆਤ ਕੀਤੀ। ਇਸ ਮਾਡਲ ਦੀ ਸ਼ੁਰੂਆਤ ਹੋਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਕਟੌਤੀ ਆਈ ਹੈ। ਇਸ ਮਾਡਲ ਬਾਰੇ ਵਿਸਥਾਰ ਨਾਲ ਦੱਸਦਿਆਂ ਹੋਇਆਂ 'ਆਪ' ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਰੈਪਿਡ ਟੈਸਟਿੰਗ ਅਤੇ ਆਈਸੋਲੇਸ਼ਨ ਦੇ ਨਾਲ ਦਿੱਲੀ ਬਣਿਆ ਰੋਲ ਮਾਡਲ

author img

By

Published : Jul 30, 2020, 8:17 AM IST

ਚੰਡੀਗੜ੍ਹ: ਦਿੱਲੀ ਵਿੱਚ ਲਗਾਤਾਰ ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੋਰੋਨਾ ਦੇ ਬਚਾਅ ਲਈ ਕੋਰੋਨਾ ਮਾਡਲ ਤਿਆਰ ਕੀਤਾ। ਕੋਰੋਨਾ ਮਾਡਲ ਦੇ ਲਾਗੂ ਹੋਣ ਨਾਲ ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਕਾਫੀ ਕਟੌਤੀ ਦੇਖਣ ਨੂੰ ਮਿਲੀ ਹੈ।

ਦਿੱਲੀ ਦੇ ਮੁਖ ਮੰਤਰੀ ਵੱਲੋਂ ਦਿੱਲੀ ਵਿੱਚ ਸ਼ੁਰੂ ਕੀਤੇ ਗਏ ਕੋਰੋਨਾ ਮਾਡਲ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਤਰੀਫ਼ ਕੀਤੀ ਹੈ ਤੇ ਬਾਕੀ ਸੂਬਿਆਂ ਨੂੰ ਵੀ ਹਿਦਾਇਤ ਦਿੱਤੀ ਹੈ ਕਿ ਉਹ ਵੀ ਕੋਰੋਨਾ ਮਾਡਲ ਨੂੰ ਅਪਣਾਕੇ ਕੋਰੋਨਾ ਤੋਂ ਛੁਟਕਾਰਾ ਪਾਉਣ। ਕੋਰੋਨਾ ਮਾਡਲ ਬਾਰੇ ਵਿਸਥਾਰ ਨਾਲ ਦੱਸਣ ਲਈ ਆਪ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗਲਬਾਤ ਕੀਤੀ।

ਵੀਡੀਓ

ਆਪ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਮਹਾਂਮਾਰੀ ਦਾ ਭਾਰ ਸਭ ਤੋਂ ਜ਼ਿਆਦਾ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਦਿੱਲੀ ਸਰਕਾਰ ਨੇ ਕੋਰੋਨਾ ਉੱਤੇ ਠੱਲ੍ਹ ਪਾਉਣ ਲਈ ਕੋਰੋਨਾ ਮਾਡਲ ਤਿਆਰ ਕੀਤਾ।

ਉਨ੍ਹਾਂ ਕਿਹਾ ਕਿ ਇਸ ਮਾਡਲ ਦੇ ਤਹਿਤ ਦਿੱਲੀ ਵਿੱਚ ਕੋਰੋਨਾ ਦੀ ਰੈਪਿਡ ਟੈਸਟਿੰਗ ਕੀਤੀ ਗਈ ਤੇ ਜਿਹੜੇ ਲੋਕ ਕੋਰੋਨਾ ਪੌਜ਼ੀਟਿਵ ਆਏ, ਉਨ੍ਹਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਹੀ ਸਭ ਤੋਂ ਪਹਿਲਾਂ ਦੇਸ਼ ਵਿੱਚ ਪਹਿਲਾਂ ਪਲਾਜ਼ਮਾ ਬੈਂਕ ਸਥਾਪਿਤ ਕੀਤਾ ਹੈ ਜੋ ਕਿ ਬਾਕੀ ਸੂਬਿਆਂ ਲਈ ਇੱਕ ਰੋਲ ਮਾਡਲ ਹੈ।

ਇਸ ਮਾਡਲ ਤਹਿਤ ਆਉਣ ਵਾਲਿਆਂ ਚਣੌਤੀਆਂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਰੈਪਿਡ ਟੈਸਟਿੰਗ ਦੌਰਾਨ ਸ਼ਸਤਰ ਸੁਵਿਧਾਵਾਂ ਦੀ ਘਾਟ, ਐਂਬੂਲੈਂਸਾਂ ਦੀ ਘਾਟ, ਆਈਸੋਲੇਸ਼ਨ ਦੇ ਲਈ ਬੈੱਡਾਂ ਦੀ ਘਾਟ ਅਜਿਹੀਆਂ ਘਾਟਾ ਦਾ ਸਾਹਮਣਾ ਕਰਨਾ ਪਿਆ ਹੈ।

ਵੀਡੀਓ

ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣਾ ਬਹੁਤ ਔਖਾ ਹੈ ਪਰ ਪੰਜਾਬ ਵਿੱਚ ਪਿੰਡ ਵੱਧ ਹਨ ਜਿਸ ਕਰਕੇ ਇੱਥੇ ਸੋਸ਼ਲ ਡਿਸਟੈਂਸਿੰਗ ਆਰਾਮ ਨਾਲ ਰੱਖੀ ਜਾ ਸਕਦੀ ਹੈ ਜੇ ਸਰਕਾਰ ਚਾਹੇ ਤਾਂ ਬੜੀ ਆਸਾਨੀ ਨਾਲ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਉੱਤੇ ਠੱਲ੍ਹ ਪਾ ਸਕਦੀ ਹੈ ਪਰ ਅਫਸੋਸ ਇੱਥੋਂ ਦੀ ਸਰਕਾਰ ਕੋਰੋਨਾ ਵੇਲੇ ਵੀ ਪੈਸੇ ਕਮਾਂਡ ਵਿੱਚ ਲੱਗੀ ਹੋਈ ਹੈ।

ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਜਿਸ ਪਲਾਜ਼ਮਾ ਨੂੰ ਖੁਦ ਆਪਣੀ ਇੱਛਾ ਨਾਲ ਲੋਕ ਡੋਨੇਟ ਕਰ ਰਹੇ ਹਨ ਉਸ ਉੱਤੇ ਵੀ ਪੰਜਾਬ ਸਰਕਾਰ ਨੇ 20 ਹਜ਼ਾਰ ਰੁਪਏ ਲੈਣ ਦਾ ਹੁਕਮ ਕੀਤਾ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਮੌਕੇ ਵੀ ਸਰਕਾਰ ਕੋਈ ਪੈਸਾ ਜਨਤਾ ਦੇ ਲਈ ਨਹੀਂ ਛੱਡਣਾ ਚਾਹੁੰਦੀ ਅਤੇ ਲੋਕਾਂ ਨੂੰ ਹੀ ਪ੍ਰੇਸ਼ਾਨ ਕਰ ਰਹੀ ਹੈ।

ਇਹ ਵੀ ਪੜ੍ਹੋ:ਯੂਏਪੀਏ ਮਾਮਲਾ: ਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ ਨੂੰ ਦਿੱਤਾ ਠੋਕਵਾਂ ਜਵਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.