ETV Bharat / entertainment

ਬਿਨ੍ਹਾਂ ਮੁਲਾਕਾਤ ਦੇ ਇਸ ਸਖ਼ਸ਼ ਨੇ ਬਣਾ ਦਿੱਤੀ ਸਰਗੁਣ ਮਹਿਤਾ ਦੀ ਜ਼ਿੰਦਗੀ, ਹੁਣ ਹੈ ਕਰੋੜਾਂ ਦੀ ਮਾਲਕਣ - SARGUN MEHTA

ਇੱਕ ਪੋਡਕਾਸਟ ਦੌਰਾਨ ਸਰਗੁਣ ਮਹਿਤਾ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਉਸ ਵਿਅਕਤੀ ਨੇ ਬਣਾ ਦਿੱਤੀ ਹੈ, ਜਿਸ ਨੂੰ ਉਹ ਕਦੇ ਮਿਲੀ ਵੀ ਨਹੀਂ ਹੈ।

SARGUN MEHTA FIRST FILM
Sargun Mehta (ETV BHARAT PUNJAB)
author img

By ETV Bharat Entertainment Team

Published : Nov 13, 2024, 5:16 PM IST

ਚੰਡੀਗੜ੍ਹ: ਅਮਰਿੰਦਰ ਗਿੱਲ ਦੀ ਫਿਲਮ 'ਅੰਗਰੇਜ਼' ਨਾਲ ਪੰਜਾਬੀ ਸਿਨੇਮਾ ਵਿੱਚ ਐਂਟਰੀ ਕਰਨ ਵਾਲੀ ਸਰਗੁਣ ਮਹਿਤਾ ਇਸ ਸਮੇਂ ਪੰਜਾਬੀ ਸਿਨੇਮਾ ਦਾ ਵੱਡਾ ਚਿਹਰਾ ਬਣ ਗਈ ਹੈ, ਅਦਾਕਾਰਾ ਨੇ ਪੰਜਾਬੀ ਸਿਨੇਮਾ ਨੂੰ ਹਿੱਟ ਫਿਲਮਾਂ ਦਿੱਤੀਆਂ ਹਨ। ਹੁਣ ਪੰਜਾਬੀ ਸਿਨੇਮਾ ਦੀ ਇਹ ਹੱਸ-ਮੁੱਖ ਮੁਟਿਆਰ ਆਪਣੇ ਇੱਕ ਪੋਡਕਾਸਟ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਹੈ, ਜਿਸ ਵਿੱਚ ਅਦਾਕਾਰਾ ਨੇ ਆਪਣੀ ਜੀਵਨ ਨਾਲ ਸੰਬੰਧਤ ਕਈ ਹੈਰਾਨ ਕਰਨ ਵਾਲੇ ਪਹਿਲੂ ਸਾਂਝੇ ਕੀਤੇ ਹਨ।

ਇਸੇ ਤਰ੍ਹਾਂ ਹੀ ਅਦਾਕਾਰਾ ਨੇ ਇੱਕ ਅਜਿਹੇ ਸਖ਼ਸ਼ ਬਾਰੇ ਦੱਸਿਆ, ਜਿਸ ਨੂੰ ਉਹ ਕਦੇ ਮਿਲੀ ਨਹੀਂ ਪਰ ਉਸ ਸਖ਼ਸ਼ ਨੇ ਅਦਾਕਾਰਾ ਦੀ ਪੰਜਾਬੀ ਸਿਨੇਮਾ ਵਿੱਚ ਐਂਟਰੀ ਹੋਣ ਵਿੱਚ ਮੁੱਖ ਭੂਮਿਕਾ ਅਦਾ ਕੀਤੀ ਹੈ।

ਕੌਣ ਹੈ ਉਹ ਸਖ਼ਸ਼ ਜਿਸ ਨੇ ਬਣਾਈ ਸਰਗੁਣ ਮਹਿਤਾ ਦੀ ਜ਼ਿੰਦਗੀ

ਸਰਗੁਣ ਮਹਿਤਾ ਨੇ ਇੱਕ ਪੋਡਕਾਸਟ ਦੌਰਾਨ ਖੁਲਾਸਾ ਕੀਤਾ ਕਿ ਜਦੋਂ ਉਹ ਟੀਵੀ ਸੀਰੀਅਲ '12/24 ਕਰੋਲ ਬਾਗ਼' ਵਿੱਚ ਕੰਮ ਕਰ ਰਹੀ ਸੀ ਤਾਂ ਉਸ ਸੀਰੀਅਲ ਨੂੰ ਦੇਖ ਕੇ ਅਮਰਿੰਦਰ ਗਿੱਲ ਦੀ ਮਾਂ ਨੇ ਸਰਗੁਣ ਮਹਿਤਾ ਨੂੰ ਪੰਜਾਬੀ ਫਿਲਮ ਵਿੱਚ ਲੈਣ ਲਈ ਕਿਹਾ ਸੀ।

ਜਦੋਂ ਪੋਡਕਾਸਟ ਵਿੱਚ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਉਹ ਕਦੇ ਅਮਰਿੰਦਰ ਗਿੱਲ ਦੀ ਮਾਤਾ ਨੂੰ ਮਿਲੇ ਹਨ, ਇਸ ਸੁਆਲ ਦਾ ਜੁਆਬ ਦਿੰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਉਹ ਕਦੇ ਵੀ ਅਮਰਿੰਦਰ ਗਿੱਲ ਦੀ ਮਾਤਾ ਨੂੰ ਨਹੀਂ ਮਿਲੀ ਹੈ, ਅਦਾਕਾਰਾ ਨੇ ਅੱਗੇ ਖੁਲਾਸਾ ਕੀਤਾ ਕਿ ਅਮਰਿੰਦਰ ਗਿੱਲ ਨੇ ਉਨ੍ਹਾਂ ਨੂੰ ਇਹ ਗੱਲ ਕਾਫੀ ਸਮਾਂ ਬਾਅਦ ਦੱਸੀ ਜਦੋਂ ਉਹ ਪੰਜਾਬੀ ਸਿਨੇਮਾ ਵਿੱਚ ਤੀਜੀ ਫਿਲਮ ਕਰ ਰਹੀ ਸੀ, ਕਿਉਂਕਿ ਉਹ ਹਮੇਸ਼ਾ ਹੀ ਸੋਚਦੀ ਸੀ ਕਿ ਅਮਰਿੰਦਰ ਗਿੱਲ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਸਰਗੁਣ ਮਹਿਤਾ ਕੌਣ ਹੈ।

ਕਿੰਨੀ ਜਾਇਦਾਦ ਦੀ ਮਾਲਕਣ ਹੈ ਸਰਗੁਣ ਮਹਿਤਾ

ਉਲੇਖਯੋਗ ਹੈ ਕਿ ਸਾਲ 2015 ਵਿੱਚ ਆਈ 'ਅੰਗਰੇਜ਼' ਨਾਲ ਪੰਜਾਬੀ ਸਿਨੇਮਾ ਵਿੱਚ ਐਂਟਰੀ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਵੀ ਕਮਾਈ ਦੇ ਮਾਮਲੇ ਵਿੱਚ ਪੰਜਾਬੀ ਸਿਨੇਮਾ ਸਿਤਾਰਿਆਂ ਵਿੱਚ ਅੱਜ ਟੌਪ ਸਥਾਨ ਹਾਸਲ ਕਰਦੀ ਜਾ ਰਹੀ ਹੈ, ਜੋ ਅਦਾਕਾਰੀ ਦੇ ਨਾਲ-ਨਾਲ ਨਿਰਮਾਤਾ ਦੇ ਤੌਰ ਉਤੇ ਵੀ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰ ਚੁੱਕੀ ਹੈ। ਸਰਗੁਣ ਮਹਿਤਾ ਅੱਜ ਇੱਕ ਫਿਲਮ ਲਈ ਇੱਕ ਕਰੋੜ ਲੈ ਰਹੀ ਹੈ।

ਸਰਗੁਣ ਮਹਿਤਾ ਦਾ ਵਰਕਫਰੰਟ

ਇਸ ਦੌਰਾਨ ਜੇਕਰ ਸਰਗੁਣ ਮਹਿਤਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਇਸ ਸਮੇਂ ਗਿੱਪੀ ਗਰੇਵਾਲ ਨਾਲ ਫਿਲਮ 'ਸਰਬਾਲ੍ਹਾ ਜੀ' ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੀ ਹੈ, ਇਸ ਤੋਂ ਇਲਾਵਾ ਅਦਾਕਾਰਾ ਦੇ ਝੋਲੇ ਵਿੱਚ 'ਕੈਰੀ ਔਨ ਜੱਟੀਏ' ਵੀ ਹੈ, ਜੋ ਅਗਲੇ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.